ਲਾਲੀ (ਪੰਛੀ)
ਸਟੁਰਨੀਦੇ ਪਰਿਵਾਰ ਦਾ ਪੰਛੀ From Wikipedia, the free encyclopedia
Remove ads
ਲਾਲੀ (Acridotheres tristis), “ ਸ਼ੈਹਰਕ”,ਗੁਟਾਰ, ਜਿਸ ਨੂੰ ਆਮ ਮੈਨਾ ਜਾਂ ਭਾਰਤੀ ਮੈਨਾ ਵੀ ਕਿਹਾ ਜਾਂਦਾ ਹੈ,[2] ਏਸ਼ੀਆ ਦਾ Sturnidae ਪਰਿਵਾਰ ਦਾ ਪੰਛੀ ਹੈ। ਪੰਜਾਬ ਦੇ ਪੁਆਧੀ ਖੇਤਰ ਵਿੱਚ ਇਸ ਪੰਛੀ ਨੂੰ,ਗਰਸੱਲੀ, ਕਿਹਾ ਜਾਂਦਾ ਹੈ। ਮਾਝੇ ਖੇਤਰ ਵਿੱਚ ਇਸ ਪੰਛੀ ਨੂੰ,ਸ਼ੈਹਰਕ, ਕਿਹਾ ਜਾਂਦਾ ਹੈ। ਇਸ ਪੰਛੀ ਦੀ ਗਿਣਤੀ ਇਤਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਕੌਮਾਂਤਰੀ ਕੁਦਰਤ ਸੁਰੱਖਿਆ ਸੰਘ ਵੱਲੋਂ ਇਸ ਪੰਛੀ ਨੂੰ ਵਿਸ਼ਵ ਦੀਆਂ 100 ਅਤਿ ਘੁਸਪੈਠੀਆ ਪ੍ਰਜਾਤੀਆਂ ਦੀ ਸੂਚੀ ਵਿੱਚ ਰੱਖਿਆ ਹੈ। ਘੁਸਪੈਠੀਆ ਪ੍ਰਜਾਤੀਆਂ ਉਹ ਪ੍ਰਜਤੀਆਂ ਹੁੰਦੀਆਂ ਹਨ ਜੋ ਕਿਸੇ ਇੱਕ ਮੂਲ ਖੇਤਰ ਦੀ ਪੈਦਾਇਸ਼ ਹੋਣ ਦੇ ਬਾਵਜੂਦ ਕਿਸੇ ਵੀ ਹੋਰ ਖੇਤਰ ਵਿੱਚ ਘੁਸ ਕੇ ਪਾਪਣੀ ਅਣਸ ਪੂਰੀ ਤੇਜ਼ੀ ਨਾਲ ਵਧਾ ਸਕਦੀਆਂ ਹਨ ਅਤੇ ਉਸ ਖੇਤਰ ਦੇ ਵਾਤਾਵਰਣ, ਜੈਵਿਕ-ਵਿਵਿਧਤਾ(biodiversity) ਅਤੇ ਵਿਕਾਸ ਵਿੱਚ ਖ਼ਲਲ ਪੈਦਾ ਕਰ ਸਕਦੀਆਂ ਹਨ।ਗੁਟਾਰ ਨੇ ਵਿਸ਼ੇਸ਼ ਕਰ ਕੇ ਆਸਟਰੇਲੀਆ ਦੇ ਚੌਗਿਰਦੇ ਅਤੇ ਵਾਤਾਵਰਣ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਉਥੇ ਇਸਨੂੰ ਸਭ ਤੋਂ ਵੱਡੀ ਜੀਵ ਸੱਮਸਿਆ ਘੋਸ਼ਿਤ ਕੀਤਾ ਹੋਇਆ ਹੈ।[3]
ਖੁਰਾਕ = ਲਾਲੀ ਦੀ ਖੁਰਾਕ ਕੀੜੇ ਮਕੌੜੇ ਹਨ | ੲਿਹ ਮੱਝਾਂ ਦੇ ਚਿੱਚੜ ਵੀ ਖਾਂਦੀ ਹੈ | ਪਰ ੲਿਹ ਰੋਟੀ ਦਾਣੇ ਵੀ ਖਾ ਜਾਂਦੀ ਹੈ | ੲਿਹ ੲਿੱਕ ਸਰਬਅਹਾਰੀ ਪੰਛੀ ਹੈ | ੲਿਹਨਾਂ ਨੂੰ ਭੋਜਨ ਖੋਹਨ ਲੲੀ ਅਾਪਸ ਵਿੱਚ ਝਗੜੇ ਵੀ ਕਰਦੇ ਵੀ ਦੇਖਿਅਾ ਗਿਅਾ ਹੈ |
Remove ads
ਗੈਲਰੀ
- ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਲਾਲੀ ਦੀ ਤਸਵੀਰ
- ਲਾਲੀ, ਸੁਖ਼ਨਾ ਝੀਲ ਚੰਡੀਗੜ੍ਹ ਦੇ ਨੇੜੇ
ਹਵਾਲੇ
Wikiwand - on
Seamless Wikipedia browsing. On steroids.
Remove ads