ਵਿਸ਼ਵ ਓਜ਼ੋਨ ਦਿਵਸ
From Wikipedia, the free encyclopedia
Remove ads
ਵਿਸ਼ਵ ਓਜ਼ੋਨ ਦਿਵਸ ਹਰ ਸਾਲ 16 ਸਤੰਬਰ ਨੂੰ ਮਨਾਇਆ ਜਾਂਦਾ ਹੈ।[1] ਓਜ਼ੋਨ ਪਰਤ ਅਜਿਹੀ ਪਰਤ ਹੈ, ਜੋ ਧਰਤੀ ਵਾਤਾਵਰਨ ਵਿਚੋਂ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਬੈਂਗਣੀ ਕਿਰਨਾਂ ਨੂੰ ਜਜ਼ਬ ਕਰਦੀ ਹੈ | ਓਜ਼ੋਨ ਪਰਤ ਸੂਰਜ ਦੀ ਮੀਡੀਅਮ ਫ੍ਰੀਕੁਐਂਸੀ ਪੈਰਾਬੈਂਗਣੀ ਰੌਸ਼ਨੀ ਵਿਚੋਂ 97-99 ਫੀਸਦੀ ਨੂੰ ਜਜ਼ਬ ਕਰ ਲੈਂਦੀ ਹੈ, ਜੋ ਧਰਤੀ ਉੱਤੇ ਜੀਵਨ ਨੂੰ ਵੱਡੀ ਹੱਦ ਤੱਕ ਅਸਰਅੰਦਾਜ਼ ਕਰ ਸਕਦੀ ਹੈ | ਕਲੋਰੋਫਲੋਰੋਕਾਰਬਨ, ਹਾਈਡਰੋਕਲੋਰੋਕਾਰਬਨ, ਰੈਫਰੀਜਰੈਂਟਸ, ਇਨਸੁਲੇਟਿੰਗ ਫੋਮਜ ਅਤੇ ਸਾਲਵੈਂਟ ਆਦਿ ਓਜ਼ੋਨ ਪਰਤ ਨੂੰ ਨੁਕਸ਼ਾਨ ਪਹੁੰਚਾਉਂਦੇ ਹਨ।| ਦੁਨੀਆ ਦੇ ਵਸਨੀਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਓਜ਼ੋਨ ਪਰਤ ਨੂੰ ਬਚਾਉਣ ਲਈ ਆਪਣਾ ਲੋੜੀਂਦਾ ਯੋਗਦਾਨ ਦੇਣ |

Remove ads
ਯੋਗਦਾਨ
- ਕਾਰ ਅਤੇ ਹੋਰ ਵਸਤਾਂ ਜਿਵੇਂ ਕੰਪਰੈਸ਼ਰ, ਘਾਹ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਘੱਟ ਕਰੋ |
- ਜੇਕਰ ਤੁਸੀਂ ਕਾਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਸਮੇਂ ਅਤੇ ਪੈਸੇ ਦੀ ਬੱਚਤ ਕਰਨ ਲਈ ਬਦਲਵੇਂ ਪ੍ਰਬੰਧ ਕਰੋ |
- ਆਵਾਜਾਈ ਲਈ ਬਦਲਵੇਂ ਸਾਧਨ ਦੀ ਵਰਤੋਂ ਕਰੋ, ਜਿਵੇਂ ਬੱਸ, ਸਾਈਕਲ ਜਾਂ ਪੈਦਲ |
- ਹੀਟਰ ਜਾਂ ਏਅਰ ਕੰਡੀਸ਼ਨਡ ਦੀ ਵਰਤੋਂ ਘੱਟ ਕਰੋ |
- ਊਰਜਾ ਬੱਚਤ ਕਰਨ ਵਾਲੇ ਬਲਬ ਖਰੀਦੋ |
ਘਰ ਵਿੱਚ ਕੀ ਕਰੀਏ
- ਊਰਜਾ ਦੀ ਬੱਚਤ ਕਰੋ-ਉਪਕਰਨ ਅਤੇ ਰੌਸ਼ਨੀ ਬੰਦ ਕਰੋ, ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ |
- ਕਾਗਜ਼, ਪਲਾਸਟਿਕ, ਸ਼ੀਸ਼ੇ ਦੀ ਬੋਤਲ, ਕਾਰਡਬੋਰਡ ਅਤੇ ਐਲੂਮੀਨੀਅਮ ਕੇਨ ਦੀ ਮੁੜ ਵਰਤੋਂ ਕਰੋ|
- ਪੁਰਾਣੀ ਲੱਕੜੀ ਬਾਲਣ ਵਾਲਾ ਚੁੱਲ੍ਹਾ ਈ. ਪੀ. ਏ.-ਤਸਦੀਕਸ਼ੁਦਾ ਮਾਡਲ ਨਾਲ ਬਦਲਣਾ ਚਾਹੀਦਾ ਹੈ |
- ਪੌਦੇ ਤੁਹਾਡੇ ਘਰ ਦੇ ਆਲੇ-ਦੁਆਲੇ ਅਜਿਹੇ ਹੋਣ ਜੋ ਗਰਮੀਆਂ ਵਿੱਚ ਛਾਂ ਪਰ ਸਰਦੀਆਂ ਵਿੱਚ ਰੌਸ਼ਨੀ ਮੁਹੱਈਆ ਕਰਨ ਵਾਲੇ ਹੋਣ |
- ਗਰੀਨ ਬਿਜਲੀ ਖਰੀਦੋ-ਜਿਸ ਨੂੰ ਘੱਟ ਜਾਂ ਜ਼ੀਰੋ ਪ੍ਰਦੂਸ਼ਣ ਸਹੂਲਤ ਉੱਤੇ ਪੈਦਾ ਕੀਤਾ ਜਾ ਸਕਦਾ ਹੈ |
- ਸੋਲਰ ਸਿਸਟਮ ਦੀ ਵਰਤੋਂ ਕਰੋ |
- ਆਪਣੇ ਕੱਪੜੇ ਕੋਸੇ ਜਾਂ ਠੰਢੇ ਪਾਣੀ ਨਾਲ ਧੋਵੋ ਨਾ ਕਿ ਗਰਮ ਪਾਣੀ ਨਾਲ |
- ਪਾਣੀ ਗਰਮ ਕਰਨ ਵਾਲੇ ਹੀਟਰ ਦਾ ਥਰਮੋਸਟੇਟ 120 ਡਿਗਰੀ ਐਫ ਉੱਤੇ ਰੱਖੋ |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads