ਵੀਅਤਨਾਮ ਜੰਗ

From Wikipedia, the free encyclopedia

Remove ads

ਵੀਅਤਨਾਮ ਦੀ ਲਾਮ, ਜਿਹਨੂੰ ਦੂਜੀ ਹਿੰਦਚਿਨਾ ਲਾਮ ਵੀ ਕਿਹਾ ਜਾਂਦਾ ਹੈ, 1 ਨਵੰਬਰ 1955 ਤੋਂ ਲੈ ਕੇ 3੦ ਅਪ੍ਰੈਲ 1975 ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਲਾਮ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ 'ਤੇ ਲੜੀ ਗਈ ਜੰਗ ਸੀ। ਇਹ ਲਾਮ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ (ਸੋਵੀਅਤ ਸੰਘ, ਚੀਨ ਅਤੇ ਹੋਰ ਸਾਮਵਾਦੀ ਹਿਮਾਇਤੀ ਦੇਸ਼ਾਂ ਵੱਲੋਂ ਸਹਾਇਤਾ) ਅਤੇ ਦੱਖਣੀ ਵੀਅਤਨਾਮ ਦੀ ਹਕੂਮਤ (ਸੰਯੁਕਤ ਰਾਜ ਅਤੇ ਹੋਰ ਸਾਮਵਾਦ-ਵਿਰੋਧੀ ਦੇਸ਼ਾਂ ਵੱਲੋਂ ਸਹਾਇਤਾ) ਵਿਚਕਾਰ ਹੋਈ ਸੀ।[2] ਵੀਅਤ ਕਾਂਗ (ਜਿਹਨੂੰ ਰਾਸ਼ਟਰੀ ਅਜ਼ਾਦੀ ਮੋਰਚਾ ਜਾਂ ਐੱਨ.ਐੱਲ.ਐੱਫ਼. ਵੀ ਆਖਿਆ ਜਾਂਦਾ ਹੈ), ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ 'ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ (ਉੱਤਰੀ ਵੀਅਤਨਾਮੀ ਫ਼ੌਜ ਜਾਂ ਐੱਨ.ਵੀ.ਏ. ਵੀ ਕਿਹਾ ਜਾਂਦਾ ਹੈ) ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਲਾਮ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵਿੱਚ ਭੂਮਿਕਾ ਘਟਦੀ ਗਈ ਜਦਕਿ ਐੱਨ.ਵੀ.ਏ. ਦਾ ਰੋਲ ਹੋਰ ਵਧਦਾ ਗਿਆ। ਸੰਯੁਕਤ ਰਾਜ ਅਤੇ ਦੱਖਣੀ ਵੀਅਤਨਾਮੀ ਫ਼ੌਜਾਂ ਖ਼ਾਸ ਹਵਾਈ ਯੋਗਤਾ ਅਤੇ ਜ਼ਬਰਦਸਤ ਅਸਲੇ ਦਾ ਸਹਾਰਾ ਲੈ ਕੇ ਭਾਲ਼ ਅਤੇ ਤਬਾਹੀ ਕਾਰਵਾਈਆਂ ਕਰ ਰਹੇ ਸੀ ਜਿਹਨਾਂ ਵਿੱਚ ਧਰਤੀ ਉਤਲੀਆਂ ਫ਼ੌਜਾਂ, ਤੋਪਖ਼ਾਨੇ ਅਤੇ ਹਵਾਈ ਗੋਲ਼ਾਬਾਰੀ ਸ਼ਾਮਲ ਸੀ। ਲਾਮ ਦੇ ਦੌਰ ਵਿੱਚ ਸੰਯੁਕਤ ਰਾਜ ਨੇ ਉੱਤਰੀ ਵੀਅਤਨਾਮ ਖ਼ਿਲਾਫ਼ ਵੱਡੇ ਪੈਮਾਨੇ 'ਤੇ ਜੰਗਨੀਤਕ ਗੋਲ਼ਾਬਾਰੀ ਦੀ ਇੱਕ ਮੁਹਿੰਮ ਚਲਾਈ ਸੀ ਅਤੇ ਵੇਖਦੇ ਹੀ ਵੇਖਦੇ ਉੱਤਰੀ ਵੀਅਤਨਾਮੀ ਦੇ ਅਸਮਾਨ ਦੁਨੀਆ ਦੇ ਸਭ ਤੋਂ ਰਾਖੀ ਵਾਲ਼ੇ ਅਸਮਾਨ ਬਣ ਗਏ ਸਨ।

ਇਤਿਹਾਸ ਵਿੱਚ ਪਹਿਲੀ ਵਾਰ ਵੀਅਤਨਾਮ ਦੀ ਹੀ ਇੱਕ ਬਸਤੀ ’ਚ ਸਿੱਧੀ ਲੜਾਈ ਵਿੱਚ ਬਸਤੀਵਾਦੀਆਂ ਦੀ ਹਾਰ ਹੋਈ। ਸਭ ਤੋਂ ਸ਼ਕਤੀਸ਼ਾਲੀ ਸਾਮਰਾਜੀ ਤਾਕਤ ਨੂੰ ਵੀਅਤਨਾਮ ਵਿੱਚ ਹੀ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਅਤੇ ਜੇ ਇਹ ਚੀਨ ਅਤੇ ਰੂਸ ਨੂੰ ਇੱਕ-ਦੂਜੇ ਦੇ ਖ਼ਿਲਾਫ਼ ਖੜ੍ਹਾ ਕਰਨ ਵਿੱਚ ਕਾਮਾਯਾਬ ਨਾ ਹੁੰਦੀ ਤਾਂ ਸ਼ਾਇਦ ਵੀਅਤਨਾਮ ਜੰਗ ਅਮਰੀਕਾ ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵਜੋਂ ਭੱਲ ਖ਼ਤਮ ਕਰ ਦਿੰਦੀ। ਵੀਅਤਨਾਮ, ਕੰਬੋਡੀਆ ਅਤੇ ਲਾਉਸ ਦੇ ਲੋਕਾਂ ਨੇ ਪਹਿਲਾਂ ਫਰਾਂਸੀਸੀ ਬਸਤੀਵਾਦ ਅਤੇ ਫਿਰ ਅਮਰੀਕੀ ਸਾਮਰਾਜ ਨੂੰ ਕਰਾਰੀ ਹਾਰ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਅਤੇ ਗੋਰੀ ਨਸਲ ਦੀ ਉੱਚਤਾ ਦੇ ਭਰਮ ਨੂੰ ਸਦਾ ਲਈ ਤੋੜ ਦਿੱਤਾ ਹੈ। ਦੀਅਨ ਬਿਨ ਫੂ ਵਿੱਚ ਵੀਅਤਨਾਮ ਦੇ ਲੋਕਾਂ ਨੇ ਫਰਾਂਸੀਸੀ ਬਸਤੀਵਾਦੀਆਂ ਨੂੰ ਸਿੱਧੀ ਲੜਾਈ ਵਿੱਚ ਹਰਾ ਕੇ ਨਵਾਂ ਇਤਿਹਾਸ ਸਿਰਜਿਆ।
ਵਿਸ਼ੇਸ਼ ਤੱਥ ਵੀਅਤਨਾਮ ਲਾਮ, ਮਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads