ਸਨਾ ਮੀਰ
From Wikipedia, the free encyclopedia
Remove ads
ਸਨਾ ਮੀਰ (ਜਨਮ 5 ਜਨਵਰੀ 1986) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟ ਖਿਡਾਰੀ ਹੈ, ਅਤੇ ਉਹ ਪਾਕਿਸਤਾਨ ਦੀ ਇੱਕ ਦਿਨਾ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਕਪਤਾਨ ਵੀ ਹੈ। ਸਨਾ ਪਹਿਲਾਂ ਟਵੰਟੀ20 ਟੀਮ ਦੀ ਵੀ ਕਪਤਾਨੀ ਕਰ ਚੁੱਕੀ ਹੈ।[1][2] ਉਹ ਗੇਦਬਾਜੀ ਪੱਖੋਂ ਵਿਸ਼ਵ ਦੀ ਚੋਟੀ ਦੀ ਖਿਡਾਰਨ ਹੈ।[3] = ਅਕਤੂਬਰ 2018 ਵਿੱਚ, ਉਹ ਆਈਸੀਸੀ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ 1 ਰੈਂਕ ਕਰਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਕ੍ਰਿਕਟਰ ਬਣ ਗਈ। ਉਸ ਨੇ ਪਾਕਿਸਤਾਨ ਨੂੰ ਏਸ਼ੀਅਨ ਖੇਡਾਂ 2010 ਅਤੇ 2014 ਵਿੱਚ ਦੋ ਗੋਲਡ ਮੈਡਲ ਦਿਵਾਏ। ਉਸ ਨੂੰ 2008 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਪਲੇਅਰ ਆਫ਼ ਦ ਟੂਰਨਾਮੈਂਟ ਘੋਸ਼ਿਤ ਕੀਤਾ ਗਿਆ ਸੀ, ਅਤੇ ਵਰਤਮਾਨ ਵਿੱਚ ਆਈਸੀਸੀ ਪਲੇਅਰ ਰੈਂਕਿੰਗ ਵਿੱਚ ਮਹਿਲਾ ਵਨਡੇ ਗੇਂਦਬਾਜ਼ਾਂ ਵਿੱਚ ਪਹਿਲੇ ਸਥਾਨ 'ਤੇ ਹੈ। ਪਿਛਲੇ 9 ਸਾਲਾਂ ਵਿੱਚ ਉਹ ਟੌਪ 20 ਰੈਂਕਿੰਗ ਵਿੱਚ ਬਣੀ ਹੋਈ ਹੈ|[4] ਉਸ ਦੀ ਕਪਤਾਨੀ ਦੌਰਾਨ ਪਾਕਿਸਤਾਨ ਦੇ 8 ਖਿਡਾਰੀਆਂ ਨੇ ਆਈਸੀਸੀ ਦੀ ਸਿਖਰਲੀ 20 ਰੈਂਕਿੰਗ ਵਿੱਚ ਜਗ੍ਹਾ ਬਣਾਈ ਹੈ।[4]
ਫਰਵਰੀ 2017 ਵਿੱਚ, 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੇ ਦੌਰਾਨ, ਉਹ ਡਬਲਿਊਓਡੀਆਈ'ਜ਼ ਵਿੱਚ 100 ਵਿਕਟਾਂ ਲੈਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ।[5] ਸਤੰਬਰ 2017 ਵਿੱਚ, ਮੀਰ ਦੀ ਭੂਮਿਕਾ ਤੋਂ ਅਸਤੀਫਾ ਦੇਣ ਦੇ ਬਾਅਦ, ਬਿਸਮਾਹ ਮਾਰੂਫ ਨੂੰ ਪਾਕਿਸਤਾਨ ਮਹਿਲਾ ਇੱਕ ਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ। ਫਰਵਰੀ 2019 ਵਿੱਚ, ਉਹ ਪਾਕਿਸਤਾਨ ਲਈ 100 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਔਰਤ ਬਣ ਗਈ।[6] ਨਵੰਬਰ 2019 ਵਿੱਚ, ਉਸ ਨੇ ਘੋਸ਼ਣਾ ਕੀਤੀ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲਵੇਗੀ।[7]
25 ਅਪ੍ਰੈਲ 2020 ਨੂੰ, ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।[8]
Remove ads
ਨਿੱਜੀ ਜ਼ਿੰਦਗੀ
ਮੀਰ ਦਾ ਜਨਮ ਹਜ਼ਾਰਾ ਖੇਤਰ ਦੇ ੲੇਬਟਾਬਾਦ ਵਿੱਚ ਇੱਕ ਕਸ਼ਮੀਰੀ ਪਰਿਵਾਰ ਵਿੱਚ ਹੋਇਆ ਸੀ| ਉਸਨੇ ਸਟੇਟਟਿਕਸ ਅਤੇ ਇਕਨੋਮਿਕਸ ਵਿੱਚ ਬੈਚਲਰ ਡਿਗਰੀ ਕੀਤੀ ਹੈ| ਵਕਾਰ ਯੂਨਿਸ, ਇਮਰਾਨ ਖ਼ਾਨ ਅਤੇ ਜੋਂਟੀ ਰੋਡਸ ਉਸਦੇ ਪਸੰਦੀਦਾ ਕ੍ਰਿਕਟ ਖਿਡਾਰੀ ਹਨ|[9]
ਹਵਾਲੇ
Wikiwand - on
Seamless Wikipedia browsing. On steroids.
Remove ads