ਸਾਰਾਹ ਮੈਕਬ੍ਰਾਈਡ

From Wikipedia, the free encyclopedia

ਸਾਰਾਹ ਮੈਕਬ੍ਰਾਈਡ
Remove ads

ਸਾਰਾਹ ਮੈਕਬ੍ਰਾਈਡ (ਜਨਮ 9 ਅਗਸਤ 1990) ਇੱਕ ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। ਅੱਜਕਲ੍ਹ ਉਹ ਮਨੁੱਖੀ ਅਧਿਕਾਰਾਂ ਦੀ ਮੁਹਿੰਮ 'ਚ ਨੈਸ਼ਨਲ ਪ੍ਰੈਸ ਸਕੱਤਰ ਹੈ।[1][2] ਮੈਕਬ੍ਰਾਈਡ ਉਸ ਸਮੇਂ ਨੈਸ਼ਨਲ ਸੁਰਖੀਆਂ ਵਿੱਚ ਸੀ, ਜਦੋਂ ਉਹ ਆਪਣੇ ਕਾਲਜ ਦੌਰਾਨ ਟਰਾਂਸਜੈਂਡਰ ਵਜੋਂ ਸਾਹਮਣੇ ਆਈ ਸੀ, ਉਹ ਅਮੇਰਿਕਨ ਯੂਨੀਵਰਸਿਟੀ ਵਿੱਚ ਵਿਦਿਆਰਥੀ ਪ੍ਰਧਾਨ ਸੀ।[3]

ਵਿਸ਼ੇਸ਼ ਤੱਥ ਸਾਰਾਹ ਮੈਕਬ੍ਰਾਈਡ, ਜਨਮ ...

ਮੈਕਬ੍ਰਾਈਡ ਨੂੰ ਡੈਲਵੇਅਰ ਵਿੱਚ ਰੁਜ਼ਗਾਰ, ਰਿਹਾਇਸ਼, ਬੀਮਾ ਅਤੇ ਜਨਤਕ ਰਿਹਾਇਸ਼ ਵਿੱਚ ਲਿੰਗ ਪਛਾਣ ਦੇ ਆਧਾਰ 'ਤੇ ਜੁਲਾਈ 2016 ਵਿੱਚ ਉਹ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਵਿੱਚ ਸਪੀਕਰ ਸੀ[4], ਅਮਰੀਕੀ ਇਤਿਹਾਸ ਵਿੱਚ ਇੱਕ ਵੱਡੀ ਪਾਰਟੀ ਕਨਵੈਨਸ਼ਨ ਨੂੰ ਸੰਬੋਧਿਤ ਕਰਨ ਵਾਲੀ ਉਹ ਸਭ ਤੋਂ ਪਹਿਲੀ ਖੁੱਲ੍ਹੇਆਮ ਟਰਾਂਸਜੈਂਡਰ ਵਿਅਕਤੀ ਬਣ ਗਈ ਸੀ।[5][6][7][8]

2018 ਵਿੱਚ ਉਸਨੇ "ਟੂਮਾਰੋ ਵਿਲ ਬੀ ਡਿਫ਼ਰੈਂਟ: ਲਵ, ਲੋਸ ਐਂਡ ਦ ਫਾਇਟ ਫ਼ਾਰ ਟਰਾਂਸ ਇਕੂਲਅਟੀ" ਨਾਮ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ।

Remove ads

ਮੁੱਢਲਾ ਜੀਵਨ

ਸਾਰਾਹ ਮੈਕਬ੍ਰਾਈਡ ਦਾ ਜਨਮ ਟਿਮ ਮੈਕਬ੍ਰਾਈਡ, ਵਿਲਮਿੰਗਟਨ ਵਿਚ, ਡੈਲਵੇਅਰ ਤੋਂ ਡੇਵਿਡ ਅਤੇ ਸੈਲੀ ਮੈਕਬ੍ਰਾਈਡ ਦੇ ਘਰ ਹੋਇਆ।[9] ਬਾਹਰ ਆਉਣ ਤੋਂ ਪਹਿਲਾਂ ਮੈਕਬ੍ਰਾਈਡ ਡੈਲਵੇਅਰ ਵਿੱਚ ਇੱਕ ਮੁਹਿੰਮ ਸਟਾਫ ਸੀ, ਜਿਸ ਵਿੱਚ ਉਸਨੇ ਡੈਲਵੇਰਟ ਅਟਾਰਨੀ ਜਨਰਲ ਬਯੂ ਬਿਡੇਨ ਦੀ 2010 ਦੀ ਮੁਹਿੰਮ ਅਤੇ ਗਵਰਨਰ ਜੈਕ ਮਾਰਕਲ ਦੀ 2008 ਮੁਹਿੰਮ ਸਮੇਤ ਕਈ ਮੁਹਿੰਮਾਂ 'ਤੇ ਕੰਮ ਕੀਤਾ। 2011 ਵਿੱਚ ਮੈਕਬ੍ਰਾਈਡ ਅਮਰੀਕੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਧਿਰ ਦੀ ਪ੍ਰਧਾਨ ਬਣੀ।[10] ਵਿਦਿਆਰਥੀ ਪ੍ਰਧਾਨ ਹੋਣ ਦੇ ਆਪਣੇ ਆਖਿਰੀ ਹਫ਼ਤੇ ਵਿੱਚ ਉਹ ਆਪਣੇ ਕਾਲਜ ਅਖ਼ਬਾਰ 'ਦ ਈਗਲ' ਵਿੱਚ ਟਰਾਂਸਜੈਂਡਰ ਵਜੋਂ ਸਾਹਮਣੇ ਆਈ। ਮੈਕਬ੍ਰਾਈਡ ਨੂੰ ਐਨ.ਪੀ.ਆਰ, ਦਿ ਹਫਿੰਗਟਨ ਪੋਸਟ ਅਤੇ ਲੇਡੀ ਗਾਗਾ ਦੇ ਬੋਰਨਜ਼ ਵੇ ਫਾਊਂਡੇਸ਼ਨ ਦੁਆਰਾ ਫ਼ੀਚਰ ਕੀਤਾ ਗਿਆ ਸੀ।[3][11][12]

Remove ads

ਸਰਗਰਮੀ

ਜਨਵਰੀ 2013 ਵਿੱਚ ਮੈਕਬ੍ਰਾਈਡ ਡੈਲਵੇਅਰ ਦੀ ਸਮਾਨਤਾ ਦੇ ਡਾਇਰੈਕਟਰੀ ਬੋਰਡ ਵਿੱਚ ਸ਼ਾਮਿਲ ਹੋ ਗਈ ਅਤੇ ਜਲਦੀ ਹੀ ਟਰਾਂਸ ਲੋਕਾਂ ਨਾਲ ਹੁੰਦੇ ਵਿਤਕਰੇ ਖਿਲਾਫ਼ ਕਾਨੂੰਨੀ ਸਹਾਇਤਾ ਲਈ ਰਾਜ ਦੀ ਮੋਹਰੀ ਵਕੀਲ ਬਣ ਗਈ। ਮੈਕਬ੍ਰਾਈਡ ਅਤੇ ਉਸ ਦੇ ਪਰਿਵਾਰ ਨੇ ਡੇਲਵੇਅਰਸ ਨੂੰ ਰੁਜ਼ਗਾਰ, ਰਿਹਾਇਸ਼, ਬੀਮਾ ਅਤੇ ਜਨਤਕ ਰਿਹਾਇਸ਼ ਵਿੱਚ ਲਿੰਗ ਪਛਾਣ ਅਤੇ ਪ੍ਰਗਟਾਵੇ ਦੇ ਅਧਾਰ ਤੇ ਵਿਤਕਰੇ ਤੋਂ ਬਚਾਉਣ ਲਈ ਕਾਨੂੰਨੀ ਲਾਬਿੰਗ ਦੀ ਕੋਸ਼ਿਸ਼ ਕੀਤੀ।[13][14]

ਨਿੱਜੀ ਜ਼ਿੰਦਗੀ

ਅਗਸਤ 2014 ਵਿੱਚ ਮੈਕਬ੍ਰਾਈਡ ਨੇ ਆਪਣੇ ਬੋਆਏ-ਫ੍ਰੈਂਡ ਐਂਡਰਿਊ ਕਰੇਅ ਨਾਲ ਵਿਆਹ ਕਰਵਾ ਲਿਆ, ਜਦੋਂ ਉਸਨੂੰ ਉਸਦੇ ਟਰਮੀਨਲ ਕੈਂਸਰ ਬਾਰੇ ਪਤਾ ਲੱਗਿਆ। ਐਪੀਸਕੋਪਲ ਬਿਸ਼ਪ ਜੀਨ ਰਾਬਿਨਸਨ ਨੇ ਉਨ੍ਹਾਂ ਦੇ ਸਮਾਰੋਹ ਦੀ ਅਗਵਾਈ ਕੀਤੀ ਵਿਆਹ ਤੋਂ ਚਾਰ ਦਿਨ ਬਾਅਦ ਹੀ ਕਰੇਅ ਦੀ ਕੈਂਸਰ ਨਾਲ ਮੌਤ ਹੋ ਗਈ।[15]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads