ਸੂਰਜ ਕਾ ਸਾਤਵਾਂ ਘੋੜਾ (ਫ਼ਿਲਮ)

From Wikipedia, the free encyclopedia

ਸੂਰਜ ਕਾ ਸਾਤਵਾਂ ਘੋੜਾ (ਫ਼ਿਲਮ)
Remove ads

ਸੂਰਜ ਕਾ ਸਾਤਵਾਂ ਘੋੜਾ, 1992 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਅਤੇ ਧਰਮਵੀਰ ਭਾਰਤੀ ਦੇ ਇਸੇ ਨਾਮ ਦੇ ਨਾਵਲ ਤੇ ਅਧਾਰਿਤ ਹਿੰਦੀ ਫ਼ਿਲਮ ਹੈ। ਇਸਨੇ 1993 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਜਿੱਤਿਆ। ਇਹ 'ਦੇਵਦਾਸ' ਸਿੰਡਰੋਮ ਨੂੰ ਖੋਰ ਦੇਣ ਦੇ ਆਪਣੇ ਉਪਰਾਲੇ ਲਈ ਵੀ ਮਸ਼ਹੂਰ ਹੈ।[1]

ਵਿਸ਼ੇਸ਼ ਤੱਥ ਸੂਰਜ ਕਾ ਸਾਤਵਾਂ ਘੋੜਾ, ਨਿਰਦੇਸ਼ਕ ...
Remove ads

ਪਲਾਟ

ਸੂਰਜ ਕਾ ਸਾਤਵਾਂ ਘੋੜਾ ਦਾ ਪਲਾਟ ਇੱਕ ਕਥਾਵਾਚਕ ਅਤੇ ਉਸਦੀ ਸਰੋਤਾ-ਮੰਡਲੀ ਦੀ ਰਵਾਇਤੀ ਸੰਰਚਨਾ ਨਾਲ ਬੁਣਿਆ ਹੈ। ਮਾਣਿਕ ਮੁੱਲਾਂ ਕਥਾਵਾਚਕ ਹਨ। ਕਥਾ - ‘ਵਿਆਖਿਆ’ ਵੱਲ ਵਧੇਰੇ ਰੁਚਿਤ ਉਸਦੀ ਮੰਡਲੀ ਕਥਾ-ਰਸ ਲੈਣ ਵਾਲੀ ਰਵਾਇਤੀ ਮੰਡਲੀ ਤੋਂ ਕਿੰਚਿਤ ਭਿੰਨ ਹੈ, ਉਸੇ ਤਰ੍ਹਾਂ ਜਿਵੇਂ ‘ਹੱਡਬੀਤੀਆਂ’ ਸੁਣਾਉਣ ਵਾਲੇ ਉਨ੍ਹਾਂ ਦੇ ਕਥਾਵਾਚਕ ਮਾਣਿਕ ਮੁੱਲਾਂ ਜੱਗਬੀਤੀਆਂ ਸੁਣਾਉਣ ਵਾਲੇ ਰਵਾਇਤੀ ਕਥਾਵਾਚਕ ਤੋਂ ਭਿੰਨ ਹੈ। ਪਲਾਟ ਮਾਣਿਕ ਦੀਆਂ ਸੁਣਾਈਆਂ ਤਿੰਨ ਕਥਾਵਾਂ ਨਾਲ ਬੁਣਿਆ ਗਿਆ ਹੈ। ਮਾਣਿਕ ਵੱਖ-ਵੱਖ ਅਜਲਾਸਾਂ ਵਿੱਚ ਇਹ ਕਥਾਵਾਂ ਸੁਣਾਉਂਦੇ ਹਨ। ਸਰੋਤੇ ਉਹੀ ਤਿੰਨ। ਪਹਿਲੀ ਕਥਾ ਦੂਜੀ ਅਤੇ ਤੀਜੀ ਵਿੱਚ, ਦੂਜੀ ਪਹਿਲੀ ਅਤੇ ਤੀਜੀ ਵਿੱਚ, ਯਾਨੀ ਸਾਰੀਆਂ ਕਥਾਵਾਂ ਇੱਕ ਦੂਜੇ ਵਿੱਚ ਓਤਪੋਤ ਹਨ। ਤਿੰਨ ਔਰਤਾਂ - (ਨੀਨਾ ਗੁਪਤਾ (ਗਰੀਬ), ਪੱਲਵੀ ਜੋਸ਼ੀ (ਬੌਧਿਕ) ਅਤੇ ਰਾਜੇਸ਼ਵਰੀ ਸੱਚਦੇਵ (ਮੱਧ ਵਰਗ) ਜਿਨ੍ਹਾਂ ਨੂੰ ਉਹ ਆਪਣੇ ਜੀਵਨ ਵਿੱਚ ਵੱਖ ਵੱਖ ਸਮੇਂ ਤੇ ਮਿਲਿਆ ਸੀ - ਦੀਆਂ ਤਿੰਨ ਕਹਾਣੀਆਂ ਫਿਲਮ ਦੇ ਵੱਖ ਵੱਖ ਪਾਤਰਾਂ ਦੇ ਪੱਖ ਤੋਂ ਦੇਖੀ ਦਰਅਸਲ ਇੱਕ ਹੀ ਕਹਾਣੀ ਹੈ। ਇਸ ਕਥਾਨਕ ਦੀ ਖ਼ਾਸੀਅਤ ਉਸ ਪਲ ਅਤੇ ਦ੍ਰਿਸ਼ ਦੇ ਸੰਰਚਨਾਤਮਕ ਮੁੱਲ ਦੀ ਅਚੁੱਕ ਪਹਿਚਾਣ ਹੈ ਜਿਸ ਨਾਲ ਇੱਕ ਕਥਾ ਦੂਜੀ ਨਾਲ ਜੁੜਦੀ ਹੈ। ਧਰਮਵੀਰ ਭਾਰਤੀ ਦੇ ਨਾਵਲ ਵਿੱਚ ਇਹ ਸੰਰਚਨਾਤਮਕ ਮੁੱਲ ਅਦ੍ਰਿਸ਼ ਰਹਿੰਦਾ ਹੈ। ਬੇਨੇਗਲ ਦੀ ਫ਼ਿਲਮ ਵਿੱਚ ਇਹ ਕਥਾਵਾਂ ਦਾ ਸਭ ਤੋਂ ਮਹੱਤਵਪੂਰਣ ਦ੍ਰਿਸ਼ ਹੈ।

Remove ads

ਮੁੱਖ ਕਲਾਕਾਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads