ਸੈਮ ਮਾਨੇਕਸ਼ਾਅ

From Wikipedia, the free encyclopedia

ਸੈਮ ਮਾਨੇਕਸ਼ਾਅ
Remove ads

ਫੀਲਡ ਮਾਰਸ਼ਲ ਸੈਮ ਹਰਮੁਸਜੀ ਫਰਾਮਜੀ ਜਮਸ਼ੇਦਜੀ ਮਾਨੇਕਸ਼ਾਅ (4 ਅਪ੍ਰੈਲ 1914 – 27 ਜੂਨ 2008), ਜਿੰਨ੍ਹਾ ਨੂੰ ਸੈਮ ਬਹਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤੀ ਫੌਜ ਦੇ ਇੱਕ ਜਨਰਲ ਅਧਿਕਾਰੀ ਸਨ। 1971 ਦੇ ਭਾਰਤ-ਪਾਕਿ ਯੁੱਧ ਦੇ ਸਮੇਂ ਉਹ ਭਾਰਤੀ ਫੌਜ ਦੇ ਮੁਖੀ ਸਨ। ਉਹ ਭਾਰਤੀ ਫੌਜ ਦੇ ਪਹਿਲੇ ਅਧਿਕਾਰੀ ਸਨ ਜਿੰਨ੍ਹਾਂ ਨੂੰ ਫੀਲਡ ਮਾਰਸ਼ਲ (5 ਸਿਤਾਰਾ) ਦੀ ਪਦਵੀ ਪ੍ਰਾਪਤ ਹੋਈ ੀ ।ਨ੍ਹਾਂ ਦਾ ਸਰਗਰਮ ਫੌਜੀ ਜੀਵਨ ਚਾਰ ਦਹਾਕਿਆਂ ਤੱਕ ਦਾ ਸੀ ਜੋ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਸੇਵਾ ਨਾਲ ਸ਼ੁਰੂ ਹੋਇਆ ਸੀ।[1]

ਵਿਸ਼ੇਸ਼ ਤੱਥ ਸੈਮ ਮਾਨੇਕਸ਼ਾਅ, ਛੋਟਾ ਨਾਮ ...

ਮਾਨੇਕਸ਼ਾਅ 1932 ਵਿੱਚ ਦੇਹਰਾਦੂਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ ਦੇ ਪਹਿਲੇ ਦਾਖਲੇ ਵਿੱਚ ਭਰਤੀ ਹੋਇਆ ਸੀ ਉਸ ਨੂੰ ਚੌਥੀ ਬਟਾਲੀਅਨ, 12ਵੀਂ ਫਰੰਟੀਅਰ ਫੋਰਸ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਸ ਨੂੰ ਬਹਾਦਰੀ ਲਈ ਮਿਲਟਰੀ ਕਰਾਸ ਨਾਲ ਸਨਮਾਨਤ ਕੀਤਾ ਗਿਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ, ਉਸ ਨੂੰ 8ਵੀਂ ਗੋਰਖਾ ਰਾਈਫਲਜ਼ 'ਤੇ ਮੁੜ ਨਿਯੁਕਤ ਕੀਤਾ ਗਿਆ। 1947 ਦੀ ਭਾਰਤ-ਪਾਕਿ ਜੰਗ ਅਤੇ ਹੈਦਰਾਬਾਦ ਸੰਕਟ ਦੌਰਾਨ ਮਾਣਕਸ਼ਾਹ ਨੂੰ ਯੋਜਨਾਬੰਦੀ ਦੀ ਭੂਮਿਕਾ ਨਿਭਾਉਣੀ ਪਈ ਸੀ ਅਤੇ ਨਤੀਜੇ ਵਜੋਂ ਉਸ ਨੇ ਕਦੇ ਵੀ ਪੈਦਲ ਬਟਾਲੀਅਨ ਦਾ ਆਦੇਸ਼ ਨਹੀਂ ਦਿੱਤਾ ਸੀ। ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਵਿਖੇ ਸੇਵਾ ਕਰਦਿਆਂ ਉਸ ਨੂੰ ਬ੍ਰਿਗੇਡੀਅਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਉਹ 1952 ਵਿੱਚ 167 ਇਨਫੈਂਟਰੀ ਬ੍ਰਿਗੇਡ ਦਾ ਕਮਾਂਡਰ ਬਣਿਆ ਅਤੇ 1954 ਤੱਕ ਇਸ ਅਹੁਦੇ 'ਤੇ ਰਿਹਾ ਜਦੋਂ ਉਸ ਨੇ ਆਰਮੀ ਹੈੱਡਕੁਆਰਟਰ ਵਿਖੇ ਮਿਲਟਰੀ ਟ੍ਰੇਨਿੰਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ।

ਇੰਪੀਰੀਅਲ ਡਿਫੈਂਸ ਕਾਲਜ ਵਿੱਚ ਹਾਈ ਕਮਾਂਡ ਦਾ ਕੋਰਸ ਪੂਰਾ ਕਰਨ ਤੋਂ ਬਾਅਦ, ਉਸ ਨੂੰ 26ਵੇਂ ਇਨਫੈਂਟਰੀ ਡਿਵੀਜ਼ਨ ਦਾ ਕਮਾਂਡਿੰਗ ਜਨਰਲ ਅਫ਼ਸਰ ਨਿਯੁਕਤ ਕੀਤਾ ਗਿਆ। ਉਸ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। 1961 ਵਿੱਚ, ਮਾਣਕਸ਼ਾਅ ਨੇ ਰਾਜਨੀਤਿਕ ਲੀਡਰਸ਼ਿਪ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਿਸ ਨਾਲ ਉਸ ਦੇ ਵਿਰੋਧੀਆਂ ਨੇ ਉਸ ਨੂੰ ਗੈਰ-ਦੇਸ਼ ਭਗਤ ਕਿਹਾ, ਅਤੇ ਉਸ ਉੱਤੇ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ। ਇਸ ਤੋਂ ਬਾਅਦ ਦੀ ਅਦਾਲਤ ਵਿੱਚ ਪੁੱਛਗਿੱਛ 'ਚ ਬਰੀ ਹੋਣ ਤੋਂ ਬਾਅਦ, ਉਸ ਨੇ ਨਵੰਬਰ 1962 ਵਿੱਚ ਆਈ.ਵੀ. ਕੋਰ ਦੀ ਕਮਾਨ ਸੰਭਾਲ ਲਈ। ਅਗਲੇ ਸਾਲ, ਮਾਣਕਸ਼ਾਅ ਨੂੰ ਤਰੱਕੀ ਦੇ ਕੇ ਫੌਜ ਦੇ ਕਮਾਂਡਰ ਦੇ ਅਹੁਦੇ 'ਤੇ ਬਿਠਾਇਆ ਗਿਆ ਅਤੇ ਪੱਛਮੀ ਕਮਾਂਡ ਨੂੰ ਸੰਭਾਲ ਲਿਆ, ਜਿਸ ਨੂੰ 1964 ਵਿੱਚ ਪੂਰਬੀ ਕਮਾਂਡ 'ਚ ਤਬਦੀਲ ਹੋ ਗਿਆ।

ਡਿਵੀਜ਼ਨ, ਕੋਰ ਅਤੇ ਖੇਤਰੀ ਪੱਧਰ 'ਤੇ ਪਹਿਲਾਂ ਹੀ ਫੌਜਾਂ ਦੀ ਕਮਾਂਡ ਹੋਣ ਤੋਂ ਬਾਅਦ, ਮਾਨੇਕਸ਼ਾਅ 1969 ਵਿੱਚ ਸੈਨਾ ਸਟਾਫ ਦਾ ਸੱਤਵਾਂ ਮੁਖੀ ਬਣ ਗਿਆ ਸੀ। ਉਸ ਦੀ ਅਗਵਾਈ ਹੇਠ, ਭਾਰਤੀ ਫੌਜਾਂ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਪਾਕਿਸਤਾਨ ਵਿਰੁੱਧ ਜੇਤੂ ਮੁਹਿੰਮਾਂ ਚਲਾਈਆਂ ਸਨ, ਜਿਸ ਦੇ ਕਾਰਨ ਦਸੰਬਰ 1971 ਵਿੱਚ ਬੰਗਲਾਦੇਸ਼ ਬਣ ਗਿਆ। ਉਸ ਨੂੰ ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ, ਭਾਰਤ ਦਾ ਦੂਜਾ ਅਤੇ ਤੀਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਨਾਲ ਨਿਵਾਜਿਆ ਗਿਆ।

Remove ads

ਨਿੱਜੀ ਜ਼ਿੰਦਗੀ ਅਤੇ ਮੌਤ

ਮਾਨੇਕਸ਼ਾਅ ਨੇ 22 ਅਪ੍ਰੈਲ 1939 ਨੂੰ ਬੰਬੇ ਵਿਖੇ ਸਿਲੂ ਬੋਡੇ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ, ਸ਼ੈਰੀ ਅਤੇ ਮਾਇਆ (ਬਾਅਦ ਵਿੱਚ ਮਾਜਾ) ਸਨ, ਜੋ ਕ੍ਰਮਵਾਰ 1940 ਅਤੇ 1945 ਵਿੱਚ ਪੈਦਾ ਹੋਈਆਂ। ਸ਼ੈਰੀ ਨੇ ਬਟਲੀਵਾਲਾ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਬ੍ਰਾਂਡੀ ਹੈ। ਮਾਇਆ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਇੱਕ ਮੁਖਤਿਆਰ ਵਜੋਂ ਨੌਕਰੀ ਮਿਲੀ ਅਤੇ ਇੱਕ ਪਾਇਲਟ ਦਾਰੂਵਾਲਾ ਨਾਲ ਵਿਆਹ ਕਰਵਾਇਆ। ਮਾਇਆ ਅਤੇ ਉਸ ਦੇ ਪਤੀ ਕੋਲ ਦੋ ਪੁੱਤਰ ਰਾਓਲ ਸੈਮ ਅਤੇ ਜਹਾਨ ਸੈਮ ਹਨ।

ਮਾਨੇਕਸ਼ਾਅ ਦੀ ਤਾਮਿਲਨਾਡੂ ਦੇ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿਖੇ ਨਮੂਨੀਆ ਤੋਂ ਹੋਣ ਵਾਲੀਆਂ ਪੇਚੀਦਗੀਆਂ ਕਾਰਨ 27 ਜੂਨ 2008 ਨੂੰ ਸਵੇਰੇ 12:30 ਵਜੇ 94 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[2] ਖਬਰਾਂ ਅਨੁਸਾਰ, ਉਸ ਦੇ ਆਖਰੀ ਸ਼ਬਦ "ਮੈਂ ਠੀਕ ਹਾਂ!" ਸਨ। ਉਸ ਨੂੰ ਤਾਮਿਲਨਾਡੂ ਦੇ ਉਟਕਾਮੁੰਡ (ਊਟੀ) ਵਿੱਚ ਪਾਰਸੀ ਕਬਰਸਤਾਨ ਵਿਖੇ, ਉਸ ਦੀ ਪਤਨੀ ਦੀ ਕਬਰ ਦੇ ਨਾਲ, ਮਿਲਟਰੀ ਸਨਮਾਨਾਂ ਨਾਲ ਦਫ਼ਨਾਇਆ ਗਿਆ।[3] ਰਿਟਾਇਰਮੈਂਟ ਤੋਂ ਬਾਅਦ ਮਾਨੇਕਸ਼ਾਅ ਕਈ ਵਿਵਾਦਾਂ ਵਿੱਚ ਘਿਰ ਗਿਆ, ਇਹ ਦੱਸਿਆ ਗਿਆ ਸੀ ਕਿ ਇਸ ਕਾਰਨ ਉਸ ਦੇ ਅੰਤਮ ਸੰਸਕਾਰ ਵਿੱਚ ਵੀ.ਆਈ.ਪੀ. ਦੀ ਨੁਮਾਇੰਦਗੀ ਦੀ ਘਾਟ ਸੀ। ਨਾ ਹੀ ਕਿਸੇ ਵੀ ਕੌਮੀ ਸੋਗ ਦੀ ਘੋਸ਼ਣਾ ਕੀਤੀ ਗਈ ਸੀ, ਜਦੋਂ ਕਿ ਇਹ ਪ੍ਰੋਟੋਕੋਲ ਦੀ ਉਲੰਘਣਾ ਨਹੀਂ, ਪਰ ਰਾਸ਼ਟਰੀ ਮਹੱਤਵ ਵਾਲੇ ਨੇਤਾ ਵਾਲਾ ਬਣਦਾ ਸਨਮਾਨ ਉਸ ਲਈ ਨਹੀਂ ਦਿੱਤਾ ਗਿਆ ਸੀ।[4][5][6] ਉਸ ਦੇ ਬਾਅਦ ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਸਨ।

Remove ads

ਅਹੁਦਿਆਂ ਦੀਆਂ ਤਾਰੀਖ਼ਾਂ

ਹੋਰ ਜਾਣਕਾਰੀ Insignia, Rank ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads