ਭਾਰਤ-ਪਾਕਿਸਤਾਨ ਯੁੱਧ (1971)

From Wikipedia, the free encyclopedia

ਭਾਰਤ-ਪਾਕਿਸਤਾਨ ਯੁੱਧ (1971)
Remove ads

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਸ਼ ਸ਼ਹੀਦ ਸੁਰਿੰਦਰ ਸਿੰਘ no.2460536 ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਪਛਾਣ ਦਿਵਾਈ ਸੀ।

“ਇੱਕ ਬੇਸ਼ਰਮ ਪਾਕਿਸਤਾਨੀ ਅਫਸਰ (ਨਿਆਜ਼ੀ) ਆਪਣੇ ਦਸਤਖਤਾਂ ’ਤੇ ਝੁਕਿਆ ਹੋਇਆ ਹੈ ਅਤੇ ਭਾਰਤੀ ਅਫਸਰ (ਜਨਰਲ ਅਰੋੜਾ) ਉਸ ਦੇ ਨਜ਼ਦੀਕ ਸ਼ਾਨ ਨਾਲ ਬੈਠਾ ਹੈ।”

ਮਸ਼ਹੂਰ ਅਮਰੀਕਨ ਅਖਬਾਰ ਗਾਰਡੀਅਨ

ਵਿਸ਼ੇਸ਼ ਤੱਥ ਮਿਤੀ, ਥਾਂ/ਟਿਕਾਣਾ ...
Remove ads
Thumb
Lt. Gen A. A. K. Niazi, signing the instrument of surrender on 16 December 1971 in the presence of Lt. Gen. Aurora
Remove ads

ਜੰਗੀ ਕੈਦੀ

ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ।

ਭਾਰਤ 'ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ।

Remove ads

ਸਨਮਾਨ

ਇਸ ਯੁੱਧ ਵਿੱਚ ਬਹੁਤ ਸਾਰੇ ਸੈਨਕਾ ਦਾ ਸਨਮਾਨ ਕੀਤੀ ਗਿਆ ਜਿਹਨਾਂ 'ਚ ਭਾਰਤ ਦਾ ਪਰਮਵੀਰ ਚੱਕਰ ਬੰਗਲਾਦੇਸ਼ ਦਾ ਬੀਰ ਸਰੇਸ਼ਥੋ ਅਤੇ ਪਾਕਿਸਤਾਨ ਦਾ ਨਿਸ਼ਾਨੇ-ਏ-ਹੈਦਰ]] ਸ਼ਾਮਿਲ ਹਨ।

ਭਾਰਤ

ਪਰਮਵੀਰ ਚੱਕਰ ਵਿਜੇਤਾ:[1][2]

  • ਲੈਸ ਨਾਇਕ ਅਲਬਰਟ ਇੱਕਾ (ਮਰਨ ਉਪਰੰਤ)
  • ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ (ਮਰਨ ਉਪਰੰਤ)
  • ਮੇਜ਼ਰ ਹੁਸ਼ਿਆਰ ਸਿੰਘ
  • ਸੈਕਿੰਡ ਲੈਫਟੀਨੈਂਟ ਅਰੁਨ ਖੇਤਰਪਾਲ (ਮਰਨ ਉਪਰੰਤ)
ਬੰਗਲਾਦੇਸ਼

ਬੀਰ ਸਰੇਸ਼ਥੋ:

  • ਕੈਪਟਨ ਮੋਹਿਉਦੀਨ ਜਹਾਂਗੀਰ (ਮਰਨ ਉਪਰੰਤ)
  • ਲੈਸ ਨਾਇਕ ਮੁਨਸ਼ੀ ਅਬਦੁਰ ਰੌਫ (ਮਰਨ ਉਪਰੰਤ)
  • ਸਿਪਾਹੀ ਹਮੀਦੁਰ ਰਹਿਮਾਨ (ਮਰਨ ਉਪਰੰਤ)
  • ਸਿਪਾਹੀ ਮੁਸਤਾਫਾ ਕਮਲ (ਮਰਨ ਉਪਰੰਤ)
  • ERA ਮੁਹੰਮਦ ਰਾਹੁਲ ਅਮੀਨ (ਮਰਨ ਉਪਰੰਤ)
  • ਫਲਾਇੰਗ ਲੈਫਟੀਨੈਂਟ ਮਾਤਿਉਰ ਰਹਿਮਾਨ (ਮਰਨ ਉਪਰੰਤ)
  • ਲੈਸ ਨਾਇਕ ਨੂਰ ਮੁਹੰਮਦ ਸ਼ੇਖ਼ (ਮਰਨ ਉਪਰੰਤ)
ਪਾਕਿਸਤਾਨ

ਨਿਸ਼ਾਨੇ-ਏ-ਹੈਦਰ:[3][4]

  • ਮੇਜ਼ਰ ਮੁਹੰਮਦ ਅਕਰਮ (ਮਰਨ ਉਪਰੰਤ)
  • ਪਾਇਲਟ ਅਫਸਰ ਰਾਸ਼ੀਦ ਮਿਨਹਾਸ (ਮਰਨ ਉਪਰੰਤ)
  • ਮੇਜ਼ਰ ਸ਼ਾਬੀਰ ਸ਼ਰੀਫ (ਮਰਨ ਉਪਰੰਤ)
  • ਸਰਵਾਰ ਮੁਹੰਮਦ ਹੁਸੈਨ (ਮਰਨ ਉਪਰੰਤ)
  • ਲੈਸ ਨਾਇਕ ਮੁਹੰਮਦ ਮਹਿਫੂਜ਼ (ਮਰਨ ਉਪਰੰਤ)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads