ਸੰਗਤਾਰ
ਪੰਜਾਬੀ ਕਵੀ From Wikipedia, the free encyclopedia
Remove ads
ਸੰਗਤਾਰ ਹੀਰ , (ਜਨਮ 9 ਅਕਤੂਬਰ 1973) ਆਮ ਪ੍ਰਚਲਿਤ ਨਾਮ ਸੰਗਤਾਰ, ਇੱਕ ਪੰਜਾਬੀ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਕਵੀ ਹੈ। ਉਸ ਨੇ ਕਮਲ ਹੀਰ, ਮਨਮੋਹਨ ਵਾਰਿਸ ਅਤੇ ਦੇਬੀ ਮਖਸੂਸਪੁਰੀ ਵਰਗੇ ਗਾਇਕਾਂ ਲਈ ਗੀਤ ਲਿਖੇ ਹਨ ਅਤੇ ਸੰਗੀਤ ਤਿਆਰ ਕੀਤਾ ਹੈ। ਉਸ ਦੇ ਵੱਡੇ ਭਰਾ ਮਨਮੋਹਨ ਵਾਰਿਸ ਅਤੇ ਛੋਟੇ ਭਰਾ ਕਮਲ ਹੀਰ ਦੋਨੋਂ ਪੰਜਾਬੀ ਪੌਪ/ਫੋਕ ਗਾਇਕ ਹਨ।
Remove ads
ਕਾਵਿ ਸੰਗ੍ਰਹਿ
- ਢਾਈਆਂ ਨਦੀਆਂ ਦਾ ਪੰਜਾਬ (2011)[1]
ਐਲਬਮਾਂ ਦੀ ਰਚਨਾ
Remove ads
ਲਿਖੇ ਗੀਤ
- "ਗਿੱਧੇ ਵਿੱਚ ਨੱਚਦੀ"
- "ਲੈ ਗਈ ਕਾਲਜਾ"
- "ਅਖੀਆਂ ਦੇ ਵਣਜ"
- "ਲਾਰੇ ਲਾ ਕੇ"
- "ਦੋ ਜੁਗਤਾਂ"
- "ਰੰਗ ਨਾ ਵਟਾ ਲਈ"
- "ਠੁਮਕੇ ਤੇ ਠੁਮਕਾ"
- "ਇੰਡੀਆ ਸਲਾਮਾ ਕਰਦਾ"
- "ਹਾਥ ਹਾਥ ਮੇਂ"
- "ਲੱਕ ਪਤਲਾ ਜਿਹਾ"
- "ਗਾਉਨੇ ਦਾ ਘਰ ਦੂਰ"
- "ਦੁਨੀਆ ਖੜੀ ਤਮਾਸ਼ਾ ਦੇਖੇ"
- "ਮਰ ਗਏ ਮਜਾਜਣੇ"
- "ਵਸਦੇ ਰਹੋ ਪਰਦੇਸੀਓ"
- "ਸਾਰੇ ਹੀ ਟਰੱਕਾਂ ਵਾਲੇ ਨੇ"
- "ਮੁੱਲ ਮੋੜਤਾ"
- "ਨਸ਼ੇੜੀ ਦਿਲ"
- "ਢੋਲ ਵਜਦਾ ਰਿਹਾ"
- "ਦਿਲ ਤੇ ਨਾ ਲਾਈਂ"
- "ਧੀਆਂ, ਰੁੱਖ ਤੇ ਪਾਣੀ"
- "ਲੋਡ ਚੱਕਨਾ"
ਲਿਖਤ ਨਮੂਨਾ
1. ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ ਹੱਥ ਫੜੀ ਨਾ ਕਦੇ ਗੁਲੇਲ ਹੋਵੇ ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ ਨੜਾ ਚੀਰ ਨਾ ਬੀਨ ਬਣਾ ਛੱਡੀ ਮੁੰਜ ਬਗੜ ਸਰੁਹਾੜ ਕੀ ਖੜ ਕਾਹੀ ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ
ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ ਭਾਬੀ ਸੱਸ ਤੇ ਨਣਦ ਦੀ ਕੀ ਟੱਕਰ ਅਜੇ ਕੌਣ ਕੁਆਰਾ ਤੇ ਛੜਾ ਕੀ ਏ ਸੱਥ ਕੀ ਤੇ ਕੀ ਪੰਚਾਇਤ ਹੁੰਦੀ ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ ਏਕੜ ਖੇਤ ਘੁਮਾ ਤੇ ਕੀ ਪੈਲ਼ੀ ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ
ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ ਉਂਞ ਠੀਕ ਵੀ ਏ ਵਕਤ ਦੇ ਨਾਲ਼ ਤੁਰਨਾ ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ ...
ਹਵਾਲੇ
Wikiwand - on
Seamless Wikipedia browsing. On steroids.
Remove ads