ਹਰਪਾਲ ਸਿੰਘ ਪੰਨੂ
From Wikipedia, the free encyclopedia
Remove ads
ਡਾ. ਹਰਪਾਲ ਸਿੰਘ ਪੰਨੂ (ਜਨਮ 20 ਜੂਨ 1953) ਪੰਜਾਬੀ ਵਾਰਤਕ ਲੇਖਕ ਅਤੇ ਅਨੁਵਾਦਕ ਹੈ।
ਜੀਵਨ
ਪੰਨੂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ। ਪੰਨੂ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਿਸਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਦਾ ਵਿਜਟਿੰਗ ਪ੍ਰੋਫੈਸਰ ਵੀ ਹੈ। 1980 ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਫਿਰ 1983 ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗਿਆ। 1989 ਵਿੱਚ ਐਸੋਸੀਏਟ ਪ੍ਰੋਫੈਸਰ ਤੇ 1998 ਵਿੱਚ ਪ੍ਰੋਫੈਸਰ ਬਣ ਗਿਆ। ਹੁਣ ਐਮ.ਏ., ਐਮ.ਫਿਲ. ਅਤੇ ਪੀ.ਐੱਚ.ਡੀ. ਰਿਸਰਚ ਸਕਾਲਰਾਂ ਨੂੰ ਪੀ.ਐੱਚ.ਡੀ. ਕਰਵਾਉਂਦਾ ਹੈ। ਉਸਦੇ ਪੜ੍ਹਾਏ 42 ਵਿਦਿਆਰਥੀ ਐਮ.ਫਿਲ. ਅਤੇ 18 ਵਿਦਿਆਰਥੀ ਪੀ.ਐਚ.ਡੀ. ਕਰ ਚੁੱਕੇ ਹਨ।[1]
Remove ads
ਸਿੱਖਿਆ
ਉਸਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਆਨਰਜ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1972 ਦੇ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। 1974 ਵਿੱਚ ਐੱਮ.ਏ. ਲਿਟਰੇਚਰ, 1977 ਵਿੱਚ ਧਰਮ ਅਧਿਐਨ ਦੀ ਐਮ.ਏ. ਕੀਤੀ ਅਤੇ ਦੁਬਾਰਾ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ 'ਤੇ ਰਿਹਾ। ਧਰਮ ਅਧਿਐਨ ਤੋਂ 1980 ਵਿੱਚ ਐਮ.ਫਿਲ. ਕੀਤੀ ਅਤੇ 1988 ਵਿੱਚ ਪੀ.ਐੱਚ.ਡੀ. ਸਿੱਖ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
ਰਚਨਾਵਾਂ
- ਭਾਰਤ ਦੇ ਪੁਰਾਤਨ ਧਰਮ
- ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ
- ਗੁਰੂ ਨਾਨਕ ਦਾ ਕੁਦਰਤ ਸਿਧਾਂਤ
- ਮਹਾਂਭਾਰਤ ਤੋਂ ਵਿਸ਼ਵਯੁੱਧ ਤੱਕ
- ਤਿਲ-ਫੁਲ
- ਭਗਵਤ ਗੀਤਾ
- ਚਾਹਨਾਮਾ
- ਤੱਥ ਤੋਂ ਮਿਥ ਤੱਕ
- ਰਾਜਸਥਾਨੀ ਕਥਾ ਸਾਗਰ
- ਮਿਲਿੰਦ ਪ੍ਰਸ਼ਨ
- ਪੰਜਾਬ (ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ)
- ਓਸ਼ੋ - ਮੇਰੀਆਂ ਮਨਪਸੰਦ ਕਿਤਾਬਾਂ)
- ਜੌਨ ਤੋਂ ਮਲਾਲਾ ਤੱਕ
- ਖ਼ੁਮਾਰ ਦੀ ਕਵਿਤਾ
- ਸਵੇਰ ਤੋਂ ਸ਼ਾਮ ਤੱਕ
- ਗੌਤਮ ਤੋਂ ਤਾਸਕੀ ਤੱਕ
- ਆਰਟ ਤੋਂ ਬੰਦਗੀ ਤੱਕ
- ਪੱਥਰ ਤੋਂ ਰੰਗ ਤੱਕ
- ਰਵਿੰਦਰ ਨਾਥ ਟੈਗੋਰ - ਜੀਵਨ ਅਤੇ ਪ੍ਰਤੀਨਿਧ ਰਚਨਾ
- ਇਰਾਨ ਤੇ ਇਰਾਨੀ
- ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ
ਸੰਪਾਦਕ
- ਮੁਨਾਜਾਤ-ਏ-ਬਾਮਦਾਦੀ ਜਪੁ ਜੀ ਸਾਹਿਬ
ਸਨਮਾਨ
ਬਾਹਰੀ ਕੜੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads