ਲਾਹੌਰ ਮਿਊਜ਼ੀਅਮ
From Wikipedia, the free encyclopedia
Remove ads
ਲਾਹੌਰ ਮਿਊਜ਼ੀਅਮ (Punjabi: لاہور میوزیم, Urdu: لاہور عجائب گھر), ਪਹਿਲਾਂ 1865-66 ਨੂੰ 1864 ਵਾਲੀ ਪੰਜਾਬ ਨਮਾਇਸ਼ ਵਾਲੇ ਹਾਲ ਵਿੱਚ ਸਥਾਪਿਤ ਕੀਤਾ ਗਿਆ ਸੀ।[2] ਇਹ ਬਾਅਦ ਨੂੰ 1894 ਵਿੱਚ ਵਰਤਮਾਨ ਸਥਾਨ ਤੇ, ਲਾਹੌਰ, ਪੰਜਾਬ (ਪਾਕਿਸਤਾਨ) ਦੀ ਮਸ਼ਹੂਰ ਸ਼ਾਹਰਾਹ ਮਾਲ ਰੋਡ, ਲਾਹੌਰ ਤੇ ਉਸਾਰਿਆ ਗਿਆ। ਇਹ ਦੱਖਣੀ ਏਸ਼ੀਆ ਦੇ ਚੰਦ ਸਭ ਤੋਂ ਅਹਿਮ ਇਤਿਹਾਸਕ ਕੇਂਦਰਾਂ ਵਿੱਚੋਂ ਇੱਕ ਹੈ। ਲਾਹੌਰ ਮਿਊਜ਼ੀਅਮ ਨੂੰ ਮਰਕਜ਼ੀ ਮਿਊਜ਼ੀਅਮ ਵੀ ਕਿਹਾ ਜਾਂਦਾ ਹੈ। ਰੁਡਿਆਰਡ ਕਿਪਲਿੰਗ ਦੇ ਪਿਤਾ ਜਾਨ ਲਾਕਵੁੱਡ ਕਿਪਲਿੰਗ ਇਸ ਮਿਊਜ਼ੀਅਮ ਦੇ ਬੜੇ ਮੱਦਾਹ ਅਤੇ ਪਹਿਲੇ ਕਿਊਰੇਟਰਾਂ ਵਿੱਚੋਂ ਇੱਕ ਸਨ।[3] 2005 ਵਿੱਚ ਇਸ ਮਿਊਜ਼ੀਅਮ ਦੇ ਦਰਸ਼ਕਾਂ ਦੀ ਤਾਦਾਦ ਤਕਰੀਬਨ 250,000 ਤੋਂ ਵਧ ਸੀ। [1] ਸਨ। ਇਸਦੀ ਵਰਤਮਾਨ ਇਮਾਰਤ ਦੇ ਡਿਜ਼ਾਇਨਰ ਸਰ ਗੰਗਾਰਾਮ ਸੀ। ਇਹ ਮਿਊਜ਼ੀਅਮ ਦੇਸ਼ ਦੇ ਵੱਡਾ ਮਿਊਜ਼ੀਅਮ ਹੈ। ਇਸਦੇ ਬਹੁਤ ਸਾਰੇ ਕਮਰੇ ਲੰਮੇ ਸਮੇਂ ਤੋਂ ਮੁਰੰਮਤ ਦੇ ਅਧੀਨ ਹਨ, ਅਤੇ ਕੁਝ ਹੋਰ ਮੱਦਾਂ ਅਜੇ ਵੀ ਸਿਰਫ ਉਰਦੂ ਸੁਰਖੀਆਂ ਨਾਲ, ਪੁਰਾਣੇ ਜ਼ਮਾਨੇ ਦੇ ਤਰੀਕੇ ਨਾਲ ਡਿਸਪਲੇਅ ਲਈ ਮਿਲਦੀਆਂ ਹਨ।
Remove ads
ਸੰਗ੍ਰਹਿ

ਇਸ ਮਿਊਜ਼ੀਅਮ ਵਿੱਚ ਕੁਝ ਸੰਗੀਤਕ ਸਾਜ਼, ਪ੍ਰਾਚੀਨ ਗਹਿਣੇ, ਬਸਤਰ, ਬਰਤਨ ਅਤੇ ਸਾਜ਼ੋ ਸਮਾਨ ਮੌਜੂਦ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads