ਕਾਲਾਂਵਾਲੀ
ਕਾਲਾਂਵਾਲੀ ਭਾਰਤ ਦੇਸ਼ ਦੇ ਹਰਿਆਣਾ ਰਾਜ ਵਿੱਚ ਸਿਰਸਾ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। ਪੰਜਾਬ ਦੀ ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਕਸਬੇ ਦਾ ਅਸਲ ਨਾਂ ਕਾਲਿਆਂਵਾਲੀ ਸੀ ਪਰ ਅੰਗਰੇਜ਼ੀ ਸਪੈਲਿੰਗ (Kalanwali) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਿਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ ।
Read article