ਕਾਲਾਂਵਾਲੀ

From Wikipedia, the free encyclopedia

Remove ads

ਕਾਲਾਂਵਾਲੀ (ਹਿੰਦੀ: कालांवाली) ਭਾਰਤ ਦੇਸ਼ ਦੇ ਹਰਿਆਣਾ ਰਾਜ ਵਿੱਚ ਸਿਰਸਾ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਮਿਉਂਸਪਲ ਕਮੇਟੀ ਹੈ। ਪੰਜਾਬ ਦੀ ਸਰਹੱਦ ਨਾਲ ਹੋਣ ਕਰਕੇ ਇਸ ਖੇਤਰ ਦੇ ਬਹੁਤੇ ਲੋਕਾਂ ਦੀ ਮਾਤ ਭਾਸ਼ਾ ਪੰਜਾਬੀ ਹੈ। ਇਸ ਕਸਬੇ ਦਾ ਅਸਲ ਨਾਂ ਕਾਲਿਆਂਵਾਲੀ ਸੀ ਪਰ ਅੰਗਰੇਜ਼ੀ ਸਪੈਲਿੰਗ (Kalanwali) ਦੀ ਵਜ੍ਹਾ ਨਾਲ ਇਸ ਦਾ ਨਾਂ ਕਾਲਾਂਵਾਲੀ ਪ੍ਰਚੱਲਿਤ ਹੋ ਗਿਆ ਜੋ ਬਾਅਦ ਵਿੱਚ ਹਰ ਸਰਕਾਰੀ ਰਿਕਾਰਡ ਵਿੱਚ ਵੀ ਸ਼ਾਮਲ ਹੋ ਗਿਆ ਅਤੇ ਇਸੇ ਨਾਂ ਨੂੰ ਹੀ ਆਮ ਪ੍ਰਵਾਨਗੀ ਮਿਲ ਗਈ ।

ਵਿਸ਼ੇਸ਼ ਤੱਥ ਕਾਲਾਂਵਾਲੀ ਕਾਲਿਆਂਆਲੀकालांवाली, ਦੇਸ਼ ...
Remove ads

ਜਨਸੰਖਿਆ

2001 ਤੱਕ ਭਾਰਤ ਦੀ ਮਰਦਮਸ਼ੁਮਾਰੀ, [1] ਅਨੁਸਾਰ ਕਾਲਾਂਵਾਲੀ ਦੀ ਅਬਾਦੀ 25,155 ਸੀ। ਕੁਲ ਆਬਾਦੀ ਵਿੱਚ ਮਰਦਾਂ ਦਾ ਹਿੱਸਾ 53% ਅਤੇ ਔਰਤਾਂ ਦਾ ਹਿੱਸਾ 47% ਸੀ। ਕਾਲਾਂਵਾਲੀ ਦੀ ਔਸਤ ਸਾਖਰਤਾ ਦਰ 64.5% ਹੈ ਜੋ ਕੌਮੀ ਔਸਤ 64% ਤੋਂ ਵੱਧ ਹੈ। ਇਸ ਵਿੱਚ ਮਰਦ ਸਾਖਰਤਾ ਦਰ 70% ਹੈ ਅਤੇ ਔਰਤਾਂ ਦੀ ਸਾਖਰਤਾ ਦਰ 58% ਹੈ।

ਕਾਲਾਂਵਾਲੀ ਦੇ ਆਲੇ ਦੁਆਲੇ ਦਾ ਖੇਤਰ ਨਰਮਾ, ਕਪਾਹ, ਕਣਕ,ਸਰ੍ਹੋਂ ਤੇ ਗੁਆਰੇ ਦੇ ਉਤਪਾਦਨ ਲਈ ਮਸ਼ਹੂਰ ਹੈ। ਕਾਲਾਂਵਾਲੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਅਤੇ ਵਪਾਰ ਹੈ। ਬਹੁਗਿਣਤੀ ਆਬਾਦੀ ਪੰਜਾਬੀ ਭਾਸ਼ਾ ਬੋਲਦੀ ਹੈ ਜਦੋਂ ਕਿ ਹਿੰਦੀ ਜਾਂ ਬਾਗੜੀ ਨੂੰ ਕਾਲਾਂਵਾਲੀ ਦੀ ਆਬਾਦੀ ਦਾ ਛੋਟਾ ਹਿੱਸਾ ਬੋਲਦਾ ਹੈ। ਕਾਲਾਂਵਾਲੀ ਕਸਬੇ ਦੇ ਨਜ਼ਦੀਕ ਕਾਲਾਂਵਾਲੀ ਅਤੇ ਚਕੇਰੀਆਂ ਪਿੰਡ ਹਨ। ਚਕੇਰੀਆਂ ਪਿੰਡ ਤੇ ਕਾਲਾਂਵਾਲੀ ਪਹਿਲਾਂ ਦੋਨੇਂ ਇੱਕ ਪਿੰਡ ਹੀ ਹੁੰਦੇ ਸਨ। ਕਾਲਾਂਵਾਲੀ ਨਹਿਰਾਂ ਨਾਲ ਘਿਰਿਆ ਹੋਇਆ ਹੈ ਹਾਲਾਂਕਿ ਇਨ੍ਹਾਂ ਸਾਰੇ ਜਲ ਭੰਡਾਰਾਂ ਦੇ ਬਾਵਜੂਦ, ਪੀਣ ਅਤੇ ਸਿੰਜਾਈ ਲਈ ਪਾਣੀ ਦੀ ਕਿੱਲਤ ਰਹਿੰਦੀ ਹੈ।

Remove ads

ਸਿੱਖਿਆ

ਕਾਲਾਂਵਾਲੀ ਵਿੱਚ 3 ਸਰਕਾਰੀ ਸਕੂਲ ਹਨ। ਇਕ ਪ੍ਰਾਇਮਰੀ ਸਕੂਲ, ਇੱਕ ਲੜਕੀਆਂ ਲਈ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਹੋਰ ਸਹਿ-ਸਿੱਖਿਆ ਲਈ ਸੀਨੀਅਰ ਸੈਕੰਡਰੀ ਸਕੂਲ ਹੈ। ਕਾਲਾਂਵਾਲੀ ਵਿੱਚ ਕੁਝ ਨਿੱਜੀ ਸਕੂਲ ਵੀ ਹਨ। ਸਿੱਖਿਆ ਪੱਖੋਂ ਇਸ ਦਾ ਸ਼ੁਮਾਰ ਪੱਛੜੇ ਕਸਬੇ ਵਜੋਂ ਹੁੰਦਾ ਹੈ।

ਕਾਲਾਂਵਾਲੀ ਵਿੱਚ ਲੜਕੀਆਂ ਦਾ ਕਾਲਜ ਸਾਲ 2018 ਵਿੱਚ ਸ਼ੁਰੂ ਹੋਇਆ ਹੈ । ਮਿਆਰੀ ਵਿੱਦਿਅਕ ਸੰਸਥਾਵਾਂ ਦੀ ਘਾਟ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਨੂੰ ਸੀਨੀਅਰ ਸੈਕੰਡਰੀ ਪੱਧਰ ਪੂਰਾ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਸਿਰਸਾ ਅਤੇ ਬਠਿੰਡਾ ਵਰਗੇ ਨੇੜਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ।

Remove ads

ਆਵਾਜਾਈ ਦੇ ਸਾਧਨ

ਕਾਲਾਂਵਾਲੀ ਰੇਲਵੇ ਲਾਈਨ ਦੁਆਰਾ ਪ੍ਰਮੁੱਖ ਰੇਲਵੇ ਜੰਕਸ਼ਨ ਦਿੱਲੀ ਅਤੇ ਬਠਿੰਡਾ ਨਾਲ ਜੁੜਿਆ ਹੋਇਆ ਹੈ। ਕਾਲਾਂਵਾਲੀ ਅਤੇ ਦਿੱਲੀ ਵਿਚਕਾਰ ਮੁੱਖ ਰੇਲਵੇ ਸਟੇਸ਼ਨ ਸਿਰਸਾ, ਆਦਮਪੁਰ, ਹਿਸਾਰ, ਹਾਂਸੀ, ਭਿਵਾਨੀ,ਰੋਹਤਕ ਅਤੇ ਬਹਾਦੁਰਗੜ੍ਹ ਹਨ। ਕਾਲਾਂਵਾਲੀ ਸੜਕੀ ਮਾਰਗ ਦੁਆਰਾ ਨੇੜਲੇ ਪਿੰਡਾਂ ਸ਼ਹਿਰਾਂ ਨਾਲ ਵੀ ਜੁੜਿਆ ਹੋਇਆ ਹੈ।

ਕਾਲਾਂਵਾਲੀ ਦੇ ਆਲੇ ਦੁਆਲੇ ਦੇ ਪਿੰਡ

ਕਾਲਾਂਵਾਲੀ, ਚਕੇਰੀਆਂ, ਔਢਾਂ, ਅਨੰਦਗੜ, ਗੁਦਰਾਣਾ, ਖਿਓਵਾਲੀ, ਰੋਹਿੜਾਂਵਾਲੀ, ਤਾਰੂਆਣਾ, ਕੁਰੰਗਾਂਵਾਲੀ, ਫੱਗੂ, ਦੇਸੂ ਮਲਕਾਣਾ, ਅਸੀਰ, ਮਾਖਾ,ਖੋਖਰ, ਹੱਸੂ,ਨੌਰੰਗ, ਪਿਪਲੀ, ਜਗਮਾਲਵਾਲੀ, ਪੰਨੀਵਾਲਾ ਰੁਲਦੂ, ਤਖ਼ਤਮੱਲ, ਸੁਖਚੈਨ, ਤਿਲੋਕੇਵਾਲਾ, ਦਾਦੂ, ਪੱਕਾ ਸ਼ਹੀਦਾਂ, ਕੇਵਲ, ਕਣਕਵਾਲ, ਰਾਮਾਂ ਮੰਡੀ ਆਦਿ ਪਿੰਡਾਂ ਨਾਲ ਘਿਰਿਆ ਹੋਇਆ ਹੈ। ਕਾਲਾਂਵਾਲੀ ਦੇ ਆਲੇ ਦੁਆਲੇ ਲਗਭਗ 40 ਪਿੰਡ ਹਨ। ਤਖਤ ਸ਼੍ਰੀ ਦਮਦਮਾ ਸਾਹਿਬ ਕਾਲਾਂਵਾਲੀ ਤੋਂ 25 ਕਿਲੋਮੀਟਰ ਦੂਰ ਹੈ।

ਬਾਜ਼ਾਰ

ਕਾਲਾਂਵਾਲੀ ਵਿੱਚ ਕਣਕ, ਝੋਨਾ, ਗਵਾਰਾ, ਜੌਂ, ਨਰਮਾ-ਕਪਾਹ, ਸਰ੍ਹੋਂ ਅਤੇ ਹੋਰ ਕਈ ਫਸਲਾਂ ਦਾ ਵਪਾਰ ਕਰਨ ਲਈ ਚੰਗਾ ਬਾਜ਼ਾਰ ਹੈ। ਇਸ ਮੰਤਵ ਲਈ ਸ਼ਹਿਰ ਵਿੱਚ ਅਨਾਜ ਮੰਡੀ ਹੈ। ਬਾਕੀ ਜੋ ਮੰਡੀ ਵਿਚ ਬਾਜ਼ਾਰ ਹਨ: ਖੂਹ ਵਾਲਾ ਬਾਜ਼ਾਰ, ਭਗਤ ਸਿੰਘ ਮਾਰਕੀਟ, ਡਾਕਟਰ ਮਾਰਕਿਟ, ਮੀਨਾ ਬਾਜ਼ਾਰ, ਪੰਜਾਬ ਬੱਸ ਅੱਡਾ, ਰੇਲਵੇ ਫਾਟਕ ਵਲੀ ਗਲੀ, ਆਦਿ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads