ਕੋਲੰਬੀਆ
From Wikipedia, the free encyclopedia
ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (Spanish: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ[7] ਅਤੇ ਬ੍ਰਾਜ਼ੀਲ,[8] ਦੱਖਣ ਵੱਲ ਏਕੁਆਡੋਰ ਅਤੇ ਪੇਰੂ[9] ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆ ਦਾ 26ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। 4.6 ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆ ਦਾ 27ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[4] ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।
ਕੋਲੰਬੀਆ ਦਾ ਗਣਰਾਜ República de Colombia | |||||
---|---|---|---|---|---|
| |||||
ਮਾਟੋ: "Libertad y Orden" "ਸੁਤੰਤਰਤਾ ਅਤੇ ਸੁਸ਼ਾਸਨ" | |||||
ਐਨਥਮ: ¡Oh, Gloria।nmarcesible! ਓ ਸਦਾਬਹਾਰ ਵਡਿਆਈ! | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਬੋਗੋਤਾ | ||||
ਅਧਿਕਾਰਤ ਭਾਸ਼ਾਵਾਂ | ਸਪੇਨੀਅ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | 72 ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ[1] | ||||
ਨਸਲੀ ਸਮੂਹ ([2]) |
| ||||
ਵਸਨੀਕੀ ਨਾਮ | ਕੋਲੰਬੀਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਹੁਆਨ ਮਾਨੁਏਲ ਸਾਂਤੋਸ | ||||
• ਉਪ-ਰਾਸ਼ਟਰਪਤੀ | ਆਂਹੇਲੀਨੋ ਗਾਰਸੋਨ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨੇਟ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੁਤੰਤਰਤਾ (ਸਪੇਨ ਤੋਂ) | |||||
• ਘੋਸ਼ਣਾ | 20 ਜੁਲਾਈ 1810 | ||||
• ਮਾਨਤਾ | 7 ਅਗਸਤ 1819 | ||||
• ਵਰਤਮਾਨ ਸੰਵਿਧਾਨ | 4 ਜੁਲਾਈ 1991 | ||||
ਖੇਤਰ | |||||
• ਕੁੱਲ | 1,141,748 km2 (440,831 sq mi) (26ਵਾਂ) | ||||
• ਜਲ (%) | 8.8 (17ਵਾਂ) | ||||
ਆਬਾਦੀ | |||||
• ਫਰਵਰੀ 2012 ਅਨੁਮਾਨ | 4,63,66,364[3] (27ਵਾਂ) | ||||
• 2005 ਜਨਗਣਨਾ | 4,28,88,592[3] | ||||
• ਘਣਤਾ | 40.74/km2 (105.5/sq mi) (172ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $471.964 billion[4] | ||||
• ਪ੍ਰਤੀ ਵਿਅਕਤੀ | $10,248[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3,28,422 ਬਿਲੀਅਨ[4] | ||||
• ਪ੍ਰਤੀ ਵਿਅਕਤੀ | $7,131[4] | ||||
ਗਿਨੀ (2010) | 55.9[5] Error: Invalid Gini value | ||||
ਐੱਚਡੀਆਈ (2011) | 0.710[6] Error: Invalid HDI value · 87ਵਾਂ | ||||
ਮੁਦਰਾ | ਪੇਸੋ (COP) | ||||
ਸਮਾਂ ਖੇਤਰ | UTC−5ਬ (ਕੋਲੰਬੀਆਈ ਸਮਾਂ) | ||||
ਮਿਤੀ ਫਾਰਮੈਟ | ਦਦ−ਮਮ−ਸਸਸਸ | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +57 | ||||
ਇੰਟਰਨੈੱਟ ਟੀਐਲਡੀ | .co |