ਯਾਂ ਪਾਲ ਸਾਰਤਰ
From Wikipedia, the free encyclopedia
ਯਾਂ ਪਾਲ ਸਾਰਤਰ (1905 - 1980) ਫ਼ਰਾਂਸ ਦਾ ਮਸ਼ਹੂਰ ਹੋਂਦਵਾਦੀ ਫ਼ਲਸਫ਼ੀ, ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ, ਰਾਜਨੀਤਕ ਆਗੂ, ਜੀਵਨੀਕਾਰ ਅਤੇ ਸਾਹਿਤਕ ਆਲੋਚਕ ਸੀ। ਉਹ ਹੋਂਦਵਾਦ ਦੇ ਫ਼ਲਸਫ਼ੇ ਦੀਆਂ ਅਹਿਮ ਹਸਤੀਆਂ ਵਿੱਚੋਂ ਅਤੇ 20 ਵੀਂ ਸਦੀ ਦੇ ਫਰਾਂਸੀਸੀ ਫ਼ਲਸਫ਼ੇ ਅਤੇ ਮਾਰਕਸਵਾਦ ਦੀਆਂ ਆਗੂ ਹਸਤੀਆਂ ਵਿੱਚੋਂ ਇੱਕ ਸੀ। ਉਸ ਦੇ ਕੰਮ ਨੇ ਸਮਾਜ ਸ਼ਾਸਤਰ, ਕ੍ਰਿਟੀਕਲ ਥਿਉਰੀ, ਉੱਤਰ ਬਸਤੀਵਾਦੀ ਸਿੱਧਾਂਤ, ਅਤੇ ਸਾਹਿਤਕ ਅਧਿਐਨ ਨੂੰ ਪ੍ਰਭਵਿਤ ਕੀਤਾ ਹੈ ਅਤੇ ਇਨ੍ਹਾਂ ਮਜ਼ਮੂਨਾਂ ਨੂੰ ਅੱਜ ਵੀ ਪ੍ਰਭਾਵਿਤ ਕਰ ਰਿਹਾ ਹੈ। ਸਾਰਤਰ ਪ੍ਰਮੁੱਖ ਨਾਰੀਵਾਦੀ ਚਿੰਤਕ ਸਿਮੋਨ ਦ ਬੋਵੁਆਰ ਦੇ ਨਾਲ ਆਪਣੇ ਰਿਸ਼ਤੇ ਲਈ ਵੀ ਚਰਚਾ ਵਿੱਚ ਰਿਹਾ ਹੈ।[2]
ਵਿਸ਼ੇਸ਼ ਤੱਥ ਯਾਂ ਪਾਲ ਚਾਰਲਸ, ਜਨਮ ...
ਯਾਂ ਪਾਲ ਚਾਰਲਸ | |
---|---|
ਯਾਂ ਪਾਲ ਸਾਰਤਰ 1950 ਵਿੱਚ | |
ਜਨਮ | ਯਾਂ ਪਾਲ ਚਾਰਲਸ ਐਮਾਰਡ ਸਾਰਤਰ 21 ਜੂਨ 1905 |
ਮੌਤ | 15 ਅਪਰੈਲ 1980 (74 ਸਾਲ) |
ਪੇਸ਼ਾ | ਦਾਰਸ਼ਨਿਕ, ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ, ਰਾਜਨੀਤਕ ਆਗੂ, ਜੀਵਨੀਕਾਰ ਅਤੇ ਸਾਹਿਤ ਆਲੋਚਕ |
ਕਾਲ | 20ਵੀਂ ਸਦੀ ਦਾ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਮਹਾਦੀਪੀ ਦਰਸ਼ਨ, ਹੋਂਦਵਾਦ, ਮਾਰਕਸਵਾਦ, ਫਿਨਾਮਨਾਲੋਜੀ, ਹਰਮੀਨੌਟਿਕਸ, ਅਰਾਜਕਤਾਵਾਦ |
ਮੁੱਖ ਰੁਚੀਆਂ | ਫਿਨਾਮਾਲੋਜੀ, ਗਿਆਨ-ਮੀਮਾਂਸਾ, ਨੀਤੀ ਸਾਸ਼ਤਰ, ਚੇਤਨਾ, ਆਤਮ-ਚੇਤਨਾ, ਸਾਹਿਤ, ਰਾਜਨੀਤਕ ਦਰਸ਼ਨ, ਤੱਤ-ਮੀਮਾਂਸਾ |
ਮੁੱਖ ਵਿਚਾਰ | Bad faith, "ਅਸਤਿਤਵ ਸਾਰ ਤੋਂ ਪਹਿਲਾਂ ਹੈ," nothingness, “every consciousness is a non-positional consciousness of itself," Sartrean terminology |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਬੰਦ ਕਰੋ
ਉਸ ਨੂੰ 1964 ਵਿੱਚ ਸਾਹਿਤ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਉਸਨੇ ਇਹ ਕਹਿ ਕੇ ਇਨਾਮ ਠੁਕਰਾ ਦਿੱਤਾ ਸੀ ਕਿ ਇੱਕ ਲੇਖਕ ਨੂੰ ਆਪਣੇ ਆਪ ਵਿੱਚ ਇੱਕ ਸੰਸਥਾ ਵਿੱਚ ਪਲਟਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।"[3]