ਲੀਨਸ ਤੂਰਵਲਦਸ
From Wikipedia, the free encyclopedia
ਲੀਨਸ ਬੈਨੇਡਿਕਟ ਤੂਰਵਲਦਸ (ਸਵੀਡਨੀ: [ˈliːn.ɵs ˈtuːr.valds] ( ਸੁਣੋ); ਜਨਮ 28 ਦਿਸੰਬਰ 1969) ਇੱਕ ਫ਼ਿਨਿਸ਼-ਅਮਰੀਕੀ[1][4] ਸਾਫ਼ਟਵੇਅਰ ਇੰਜੀਨੀਅਰ ਹੈ। ਇਹ ਲਿਨਅਕਸ ਕਰਨਲ ਦੀ ਹੋਂਦ ਅਤੇ ਉੱਨਤੀ ਪਿੱਛੇ ਮੁੱਖ ਇਨਸਾਨ ਹੈ ਜੋ ਕਿ ਆਪਰੇਟਿੰਗ ਸਿਸਟਮਾਂ ਲਈ ਸਭ ਤੋਂ ਮਸ਼ਹੂਰ ਕਰਨਲ ਹੈ। ਬਾਅਦ ਵਿੱਚ ਇਹ ਲਿਨਅਕਸ ਕਰਨਲ ਦੇ ਚੀਫ਼ ਰਚਨਾਕਾਰ ਬਣ ਗਏ ਅਤੇ ਹੁਣ ਇਸ ਪ੍ਰਾਜੈਕਟ ਦੀ ਦੇਖ-ਰੇਖ ਕਰਦੇ ਹਨ। ਇਹਨਾਂ ਨੇ ਰਿਵਿਜਨ ਕੰਟਰੋਲ ਸਿਸਟਮ Git ਵੀ ਬਣਾਇਆ। 2012 ਵਿੱਚ ਟੈਕਨਾਲਜੀ ਅਕੈਡਮੀ ਫ਼ਿਨਲੈਂਡ ਨੇ ਇਹਨਾਂ ਨੂੰ "ਇਕ ਨਵਾਂ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਬਣਾਉਣ ਲਈ" ਮਿਲੇਨੀਅਮ ਟੈਕਨਾਲਜੀ ਇਨਾਮ ਨਾਲ਼ ਸਨਮਾਨਿਤ ਕੀਤਾ।[5] ਇਹਨਾਂ ਨੂੰ ਸਾਲ 2014 ਦਾ IEEE ਕੰਪਿਊਟਰ ਪਾਇਅਨੀਰ ਇਨਾਮ ਵੀ ਮਿਲਿਆ ਹੋਇਆ ਹੈ।[6]
ਵਿਸ਼ੇਸ਼ ਤੱਥ ਲੀਨਸ ਤੂਰਵਲਦਸ, ਜਨਮ ...
ਲੀਨਸ ਤੂਰਵਲਦਸ | |
---|---|
ਜਨਮ | ਲੀਨਸ ਬੈਨੇਡਿਕਟ ਤੂਰਵਲਦਸ (1969-12-28) 28 ਦਸੰਬਰ 1969 (ਉਮਰ 54) |
ਰਾਸ਼ਟਰੀਅਤਾ | ਫ਼ਿਨਿਸ਼, ਅਮਰੀਕੀ (naturalized in 2010)[1] |
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਹੈਲਸਿੰਕੀ (M.S., 1988)[2] |
ਪੇਸ਼ਾ | ਸਾਫ਼ਟਵੇਅਰ ਇੰਜੀਨੀਅਰ |
ਮਾਲਕ | ਲਿਨਅਕਸ ਫ਼ਾਉਂਡੇਸ਼ਨ |
ਲਈ ਪ੍ਰਸਿੱਧ | ਲਿਨਅਕਸ ਕਰਨਲ, Git |
ਜੀਵਨ ਸਾਥੀ | ਤੂਵ ਤੂਰਵਲਦਸ (née Monni) |
ਬੱਚੇ | 3 |
ਮਾਤਾ-ਪਿਤਾ | ਨਿਲਸ ਤੂਰਵਲਦਸ (ਬਾਪ) ਐਨਾ ਤੂਰਵਲਦਸ (ਮਾਂ)[3] |
ਰਿਸ਼ਤੇਦਾਰ | ਓਲੇ ਤੂਰਵਲਦਸ (ਦਾਦਾ) |
ਵੈੱਬਸਾਈਟ | torvalds-family |
ਬੰਦ ਕਰੋ