ਸਮਾਜਿਕ ਕੰਮ, ਇੱਕ ਅਕਾਦਮਿਕ ਅਨੁਸ਼ਾਸਨ ਅਤੇ ਪੇਸ਼ਾ ਹੈ  ਜੋ ਵਿਅਕਤੀਆਂ, ਪਰਿਵਾਰਾਂ, ਸਮੂਹਾਂ ਅਤੇ ਸਮੁਦਾਇਆਂ ਨਾਲ ਸਰੋਕਾਰ ਰੱਖਦਾ ਹੈ ਅਤੇ ਉਨ੍ਹਾਂ ਦੀ ਸਮਾਜਿਕ ਕਾਰਜਸ਼ੀਲਤਾ ਅਤੇ ਸਮੁੱਚੀ ਭਲਾਈ ਨੂੰ ਵਧਾਉਣ ਦੇ ਯਤਨਾਂ ਨਾਲ ਸਬੰਧਤ ਹੈ।[1][2] ਸਮਾਜਕ ਕਾਰਜਸ਼ੀਲਤਾ ਉਸ ਢੰਗ ਦੀ ਲਖਾਇਕ ਹੈ ਜਿਸ ਵਿੱਚ ਲੋਕ ਆਪਣੀਆਂ ਸਮਾਜਿਕ ਭੂਮਿਕਾਵਾਂ ਅਤੇ ਉਹਨਾਂ ਨੂੰ ਕਾਇਮ ਰੱਖਣ ਲਈ ਪ੍ਰਦਾਨ ਕੀਤੀਆਂ ਗਈਆਂ ਸੰਰਚਨਾਗਤ ਸੰਸਥਾਵਾਂ ਦੀ ਲਖਾਇਕ ਹੈ।[3] ਸਮਾਜਿਕ ਕੰਮ, ਸਮਾਜਿਕ ਵਿਗਿਆਨਾਂ ਜਿਵੇਂ, ਸਮਾਜ ਸ਼ਾਸਤਰ, ਮਨੋਵਿਗਿਆਨ, ਸਿਆਸੀ ਸਾਇੰਸ, ਜਨਤਕ ਸਿਹਤ, ਭਾਈਚਾਰਕਕ ਵਿਕਾਸ, ਕਾਨੂੰਨ ਅਤੇ ਅਰਥਸ਼ਾਸਤਰ, ਦੀ ਵਰਤੋਂ ਕਰਕੇ ਕਲਾਂਇਟ ਸਿਸਟਮਾਂ ਨਾਲ ਨਜਿਠਣ, ਮੁਲੰਕਣ ਕਰਵਾਉਣ, ਅਤੇ ਦਾ ਵਿਕਾਸ ਦਖਲ ਨੂੰ ਹੱਲ ਕਰਨ ਲਈ ਸਮਾਜਿਕ ਅਤੇ ਨਿੱਜੀ ਸਮੱਸਿਆਵਾਂ ਹੱਲ ਕਰਨ; ਅਤੇ ਸਮਾਜਿਕ ਤਬਦੀਲੀ ਲਿਆਉਣ ਲਈ ਦਖਲ ਦੇ ਢੰਗ ਵਿਕਸਿਤ ਕਰਦਾ ਹੈ। ਸਮਾਜਿਕ ਕੰਮ ਦਾ ਅਭਿਆਸ, ਅਕਸਰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਮਾਈਕਰੋ-ਕੰਮ, ਜਿਸ ਵਿੱਚ ਵਿਅਕਤੀਆਂ ਜਾਂ ਛੋਟੇ ਸਮੂਹਾਂ ਨਾਲ ਸਿੱਧਾ ਕੰਮ ਕਰਨਾ ਸ਼ਾਮਲ ਹੈ; ਅਤੇ ਮੈਕਰੋ-ਵਰਕ, ਜਿਸ ਵਿੱਚ ਕੰਮ ਕਰਨ ਵਾਲੇ ਸਮਾਜ, ਅਤੇ ਸਮਾਜਿਕ ਨੀਤੀ ਦੇ ਅੰਦਰ, ਇੱਕ ਵੱਡੇ ਪੈਮਾਨੇ ਤੇ ਤਬਦੀਲੀ ਕਰਨ ਲਈ ਕੰਮ ਸ਼ਾਮਲ ਹੁੰਦੇ ਹਨ।

ਵਿਸ਼ੇਸ਼ ਤੱਥ Occupation, ਨਾਮ ...
ਸਮਾਜਕ ਕੰਮ
Thumb
ਇੱਕ ਫੌਜੀ ਸੋਸ਼ਲ ਵਰਕਰ ਇੱਕ ਸਿਪਾਹੀ ਨੂੰ ਸਲਾਹ ਮਸ਼ਵਰਾ ਦਿੰਦੇ ਹੋਏ
Occupation
ਨਾਮਸਮਾਜਕ ਕਾਰਕੁਨ
ਸਰਗਰਮੀ ਖੇਤਰ
ਸਮਾਜਕ ਸੇਵਾਵਾਂ, ਸਰਕਾਰ, ਸਿਹਤ, ਮਾਨਸਿਕ ਸਿਹਤ, ਗੈਰ ਮੁਨਾਫ਼ਾ, ਕਾਨੂੰਨ
ਵਰਣਨ
ਕੁਸ਼ਲਤਾਸਾਧਨਾਂ ਨੂੰ ਸੁਚਾਰੂ ਬਣਾਉਣ ਅਤੇ ਵਿਕਾਸ ਕਰਨ ਦੁਆਰਾ ਲੋਕਾਂ ਦੇ ਸਮਾਜਿਕ ਮਾਹੌਲ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣਾ
Education required
ਸਧਾਰਨ ਅਭਿਆਸ ਲਈ ਬੈਚਲਰ ਆਫ਼ ਸੋਸ਼ਲ ਵਰਕ (ਬੀ ਐਸ ਡਬਲਯੂ); ਉਨਤ ਜਾਂ ਵਿਸ਼ੇਸ਼ ਪ੍ਰੈਕਟਿਸ ਲਈ ਮਾਸਟਰ ਆਫ਼ ਸੋਸ਼ਲ ਵਰਕ (ਐਮਐਸ ਡਬਲਯੂ); ਰਜਿਸਟਰੇਸ਼ਨ ਅਤੇ ਲਾਇਸੈਂਸ ਖੇਤਰ ਦੇ ਆਧਾਰ ਤੇ ਵੱਖ ਵੱਖ ਹੁੰਦਾ ਹੈ।
ਬੰਦ ਕਰੋ

9 ਵੀਂ ਸਦੀ ਵਿੱਚ ਸਮਾਜਿਕ ਕਾਰਜ ਦਾ ਆਧੁਨਿਕ ਅਨੁਸ਼ਾਸਨ ਵਿਕਸਿਤ ਹੋਇਆ, ਜਿਸ ਦੀਆਂ ਜੜ੍ਹਾਂ ਵਿੱਚ ਸਵੈ-ਇੱਛਤ ਪਰਉਪਕਾਰੀ ਅਤੇ ਜ਼ਮੀਨੀ ਪੱਧਰ ਦੀ ਸੰਗਠਨਕਾਰੀ ਸ਼ਾਮਲ ਸੀ।[4] ਹਾਲਾਂਕਿ, ਸਮਾਜਿਕ ਲੋੜਾਂ ਦਾ ਜਵਾਬ ਦੇਣ ਦਾ ਕੰਮ ਉਦੋਂ ਤੋਂ ਪਹਿਲਾਂ ਹੀ ਮੌਜੂਦ ਹੈ, ਮੁੱਖ ਤੌਰ 'ਤੇ ਪ੍ਰਾਈਵੇਟ ਚੈਰਿਟੀਆਂ ਅਤੇ ਧਾਰਮਿਕ ਸੰਗਠਨਾਂ ਤੋਂ। ਉਦਯੋਗਿਕ ਕ੍ਰਾਂਤੀ ਅਤੇ ਮਹਾਂ-ਮੰਦਵਾੜੇ ਦੇ ਪ੍ਰਭਾਵਾਂ ਨੇ ਸਮਾਜਿਕ ਕੰਮ ਉੱਤੇ ਵਧੇਰੇ ਪ੍ਰਭਾਸ਼ਿਤ ਅਨੁਸ਼ਾਸਨ ਹੋਣ ਲਈ ਦਬਾਅ ਪਾਇਆ।[5]

ਪਰਿਭਾਸ਼ਾ 

ਸਮਾਜਿਕ ਕਾਰਜ ਇੱਕ ਵਿਸ਼ਾਲ ਪੇਸ਼ਾ ਹੈ ਜੋ ਕਈ ਵਿਸ਼ਿਆਂ ਨਾਲ ਜਾ ਮਿਲਦਾ ਹੈ। ਸੋਸ਼ਲ ਵਰਕ ਸੰਸਥਾਵਾਂ ਹੇਠ ਲਿਖੀਆਂ ਪ੍ਰੀਭਾਸ਼ਾਵਾਂ ਪੇਸ਼ ਕਰਦੀਆਂ ਹਨ

“ਸਮਾਜਿਕ ਕਾਰਜ ਇੱਕ ਅਭਿਆਸ-ਅਧਾਰਤ ਪੇਸ਼ਾ ਅਤੇ ਇੱਕ ਅਕਾਦਮਿਕ ਅਨੁਸ਼ਾਸਨ ਹੈ ਜੋ ਸਮਾਜਿਕ ਤਬਦੀਲੀ ਅਤੇ ਵਿਕਾਸ, ਸਮਾਜਿਕ ਏਕਤਾ ਅਤੇ ਲੋਕਾਂ ਦੀ ਸ਼ਕਤੀ ਅਤੇ ਮੁਕਤੀ ਨੂੰ ਵਧਾਉਂਦਾ ਹੈ। ਸਮਾਜਕ ਨਿਆਂ, ਮਨੁੱਖੀ ਅਧਿਕਾਰਾਂ, ਸਮੂਹਕ ਜ਼ਿੰਮੇਵਾਰੀ ਅਤੇ ਵੰਨ-ਸੁਵੰਨਤਾ ਦਾ ਸਨਮਾਨ ਦੇ ਸਿਧਾਂਤ ਸਮਾਜਿਕ ਕੰਮ ਲਈ ਕੇਂਦਰੀ ਹਨ। ਸੋਸ਼ਲ ਵਰਕ, ਸਮਾਜਿਕ ਵਿਗਿਆਨ, ਹਿਊਮੈਨਟੀਜ਼ ਅਤੇ ਸਵਦੇਸ਼ੀ ਗਿਆਨ ਦੇ ਸਿਧਾਂਤਾਂ ਨਾਲ ਲੈਸ, ਸਮਾਜਿਕ ਕਾਰਜ ਲੋਕਾਂ ਨੂੰ ਅਤੇ ਸੰਗਠਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਨੂੰ ਮੁਖ਼ਾਤਿਬ ਹੋਣ ਅਤੇ ਭਲਾਈ ਨੂੰ ਵਧਾਉਣ ਲਈ ਤਿਆਰ ਕਰਦਾ ਹੈ।"[6] ਇੰਟਰਨੈਸ਼ਨਲ ਫੈਡਰੇਸ਼ਨ ਆਫ ਸੋਸ਼ਲ ਵਰਕਰਜ਼

"ਸਮਾਜਿਕ ਕੰਮ ਇੱਕ ਪੇਸ਼ਾ ਹੈ ਜਿਸ ਦਾ ਸਰੋਕਾਰ ਵਿਅਕਤੀਆਂ, ਪਰਿਵਾਰਾਂ, ਸਮੂਹਾਂ ਅਤੇ ਸਮੁਦਾਵਾਂ ਦੀ ਉਨ੍ਹਾਂ ਨੂੰ ਆਪਣੀ ਵਿਅਕਤੀਗਤ ਅਤੇ ਸਮੂਹਕ ਭਲਾਈ ਨੂੰ ਵਧਾਉਣ ਵਿੱਚ ਮਦਦ ਕਰਨਾ ਹੈ। ਇਸਦਾ ਮਕਸਦ ਸਮੱਸਿਆਵਾਂ ਨੂੰ ਹੱਲ ਕਰਨ ਲਈ ਲੋਕਾਂ ਨੂੰ ਆਪਣੇ ਹੁਨਰ ਅਤੇ ਉਨ੍ਹਾਂ ਦੇ ਆਪਣੇ ਅਤੇ ਕਮਿਊਨਿਟੀ ਦੇ ਸਰੋਤਾਂ ਦੀ ਵਰਤੋਂ ਕਰਨ ਦੇ ਹੁਨਰ ਅਤੇ ਆਪਣੀ ਯੋਗਤਾ ਦਾ ਵਿਕਾਸ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਹੈ। ਸਮਾਜਿਕ ਕੰਮ ਵਿਅਕਤੀਗਤ ਅਤੇ ਨਿੱਜੀ ਸਮੱਸਿਆਵਾਂ ਨਾਲ ਸੰਬੰਧਤ ਹੁੰਦਾ ਹੈ ਪਰ ਗਰੀਬੀ, ਬੇਰੁਜ਼ਗਾਰੀ, ਅਤੇ ਘਰੇਲੂ ਹਿੰਸਾ ਵਰਗੀਆਂ ਵਿਸ਼ਾਲ ਸਮਾਜਿਕ ਮੁੱਦਿਆਂ ਦੇ ਨਾਲ ਵੀ ਇਸਦਾ ਸਰੋਕਾਰ ਹੁੰਦਾ ਹੈ।" -[7] ਕੈਨੇਡੀਅਨ ਐਸੋਸੀਏਸ਼ਨ ਆਫ਼ ਸੋਸ਼ਲ ਵਰਕਰਜ਼

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.