From Wikipedia, the free encyclopedia
ਸੋਫੀਆ ਵਾਸਿਲੀਏਵਨਾ ਕੋਵਾਲਸਕਾਇਆ (ਰੂਸੀ: Софья Васильевна Ковалевская) ( 15 ਜਨਵਰੀ [ਪੁ.ਤ. ਜਨਵਰੀ 3] 1850 - 10 ਫਰਵਰੀ ਨੂੰ [ਪੁ.ਤ. 29 ਜਨਵਰੀ] 1891) ਰੂਸ ਦੀ ਪ੍ਰਸਿੱਧ ਗਣਿਤ ਵਿਗਿਆਨੀ ਸੀ। ਉਹ ਸੰਸਾਰ ਵਿੱਚ ਪਹਿਲੀ ਔਰਤ ਸੀ ਜਿਸ ਨੇ ਕਾਲਜ ਦੀ ਪ੍ਰੋਫੈਸਰ ਅਤੇ ਰੂਸੀ ਵਿਗਿਆਨਾਂ ਦੀ ਅਕਾਦਮੀ ਦੀ ਕੋ-ਮੈਂਬਰ ਦਾ ਪਦ ਪਾਇਆ। ਉਨ੍ਹਾਂ ਨੇ ਗਣਿਤੀ ਵਿਸ਼ਲੇਸ਼ਣ, ਅਵਕਲ ਸਮੀਕਰਣ ਅਤੇ ਯਾਂਤਰਿਕੀ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਅਤੇ ਉੱਤਰੀ ਯੂਰਪ ਵਿੱਚ ਇੱਕ ਪੂਰੇ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਸੀ। ਉਹ ਸੰਪਾਦਕ ਦੇ ਤੌਰ ਤੇ ਇੱਕ ਵਿਗਿਆਨਕ ਰਸਾਲੇ ਲਈ ਕੰਮ ਕਰਨ ਵਾਲੀ ਵੀ ਪਹਿਲੀ ਮਹਿਲਾ ਸੀ।[1] ਸਵੀਡਨ ਜਾਣ ਦੇ ਬਾਅਦ ਉਨ੍ਹਾਂ ਨੇ ਆਪਣਾ ਨਾਮ ਸੋਨੀਆ ਰੱਖ ਲਿਆ। ਉਨੀਵੀਂ ਸਦੀ ਵਿੱਚ ਜਦੋਂ ਰੂਸ ਵਿੱਚ ਯੁਵਤੀਆਂ ਲਈ ਵਿਗਿਆਨ ਦੀ ਉੱਚ ਸਿੱਖਿਆ ਦੇ ਦਵਾਰ ਬੰਦ ਸਨ, ਤਦ ਸੋਫੀਆ ਨੇ ਇਹ ਪ੍ਰਾਪਤੀਆਂ ਕੀਤੀਆਂ। ਕੋਵਾਲਸਕਾਇਆ ਦੀ ਪ੍ਰਤਿਭਾ ਹਿਸਾਬ ਤੱਕ ਹੀ ਸੀਮਿਤ ਨਹੀਂ ਸੀ, ਇੱਕ ਕਵੀ ਅਤੇ ਜਨ-ਉਪਦੇਸ਼ਕਾ ਦੇ ਨਾਤੇ ਵੀ ਉਸ ਨੂੰ ਪ੍ਰਸਿੱਧੀ ਮਿਲੀ।
ਸੋਫੀਆ ਕੋਵਾਲਸਕਾਇਆ | |
---|---|
ਜਨਮ | |
ਮੌਤ | 10 ਫਰਵਰੀ 1891 41) | (ਉਮਰ
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਗੋਟਿਨਜਨ (ਪੀਐਚਡੀ; 1874) |
ਲਈ ਪ੍ਰਸਿੱਧ | ਕੌਚੀ-ਕੋਵਾਲੇਵਸਕੀ ਥਿਊਰਮ |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ |
ਅਦਾਰੇ | ਸਟਾਕਹੋਮ ਯੂਨੀਵਰਸਿਟੀ ਰੂਸੀ ਵਿਗਿਆਨਾਂ ਦੀ ਅਕਾਦਮੀ |
ਡਾਕਟੋਰਲ ਸਲਾਹਕਾਰ | ਕਾਰਲ ਵੇਅਰਸਟ੍ਰਾਸ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.