ਅਚਿੰਤ ਕੌਰ
From Wikipedia, the free encyclopedia
Remove ads
ਅਚਿੰਤ ਕੌਰ (ਜਨਮ 5 ਸਤੰਬਰ 1970) ਇੱਕ ਭਾਰਤੀ ਟੈਲੀਵਿਜ਼ਨ ਅਤੇ ਸਿਨੇਮਾ ਅਦਾਕਾਰਾ ਹੈ ਅਤੇ ਸਟਾਰ ਪਲੱਸ ਤੇ ਕ੍ਰਮਵਾਰ ਏਕਤਾ ਕਪੂਰ ਦੇ ਇੰਡੀਅਨ ਸੋਪ ਓਪੇਰਾਸ ਕਿਉਂਕੀ ਸਾਸ ਭੀ ਕਭੀ ਬਹੁ ਥੀ ਅਤੇ ਕਹਾਨੀ ਘਰ ਘਰ ਕੀ ਵਿੱਚ ਦੁਸ਼ਮਣ ਮੰਦਿਰਾ ਅਤੇ ਪੱਲਵੀ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੀ। ਉਸਨੇ ਫ਼ਿਲਮ 'ਦ ਲਾਇਨ ਕਿੰਗ' ( ਹਿੰਦੀ ਸੰਸਕਰਣ) ਦੇ ਸ਼ੇਨਜੀ ਕਿਰਦਾਰ ਨੂੰ ਆਵਾਜ਼ ਦਿੱਤੀ ਹੈ। ਉਹ ਸੀਰੀਅਲ ਜਮਾਈ ਰਾਜਾ ਵਿੱਚ ਇੱਕ ਮਾਂ ਅਤੇ ਇੱਕ ਸੱਸ ਦੀ ਭੂਮਿਕਾ ਨਿਭਾਉਂਦੀ ਵੀ ਦਿਖਾਈ ਦਿੱਤੀ ਹੈ।
Remove ads
ਮੁੱਢਲਾ ਜੀਵਨ
ਅਚਿੰਤ ਕੌਰ ਦਾ ਜਨਮ ਅਤੇ ਪਾਲਣ ਪੋਸ਼ਣ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ,[1] ਜਿੱਥੇ ਉਸਨੇ ਸੋਫੀਆ ਗਰਲਜ਼ ਸਕੂਲ ਵਿੱਚ ਪੜ੍ਹਾਈ ਕੀਤੀ।
ਕਰੀਅਰ
ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਜ਼ੀ ਟੀਵੀ ਦੇ ਮਸ਼ਹੂਰ ਸ਼ੋਅ ਬਨੇਗੀ ਅਪਨੀ ਬਾਤ ਨਾਲ 1994 ਵਿੱਚ ਕੀਤੀ ਅਤੇ 1995 ਵਿੱਚ ਸਵਾਭਿਮਾਨ ਵਿੱਚ ਕੰਮ ਕੀਤਾ ਜਿਸ ਵਿੱਚ ਉਸਨੇ ‘ਸੋਹਾ’ ਦੀ ਭੂਮਿਕਾ ਨਿਭਾਈ ਸੀ। [2]
ਕੁਝ ਮਸ਼ਹੂਰ ਡਰਾਮਾ ਲੜੀ ਵਿਚ ਕੰਮ ਕਰਨ ਤੋਂ ਇਲਾਵਾ, ਉਸਨੇ ਬਾਲੀਵੁੱਡ ਫ਼ਿਲਮਾਂ ਵਿਚ ਵੀ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਈਆਂ ਹਨ, ਜਿਵੇਂ ਕਿ ਓਮ ਜੈ ਜਗਦੀਸ਼, ਕਾਰਪੋਰੇਟ ਅਤੇ ਜੂਲੀ ਆਦਿ। ਉਸਨੇ ਆਪਣੀ ਮਜ਼ਬੂਤ ਕਿਰਦਾਰ ਨਾਲ ਨਿਭਾਈਆਂ ਭੂਮਿਕਾਵਾਂ ਲਈ ਕਈ ਪੁਰਸਕਾਰ ਵੀ ਹਾਸਿਲ ਕੀਤੇ ਹਨ। ਇਨ੍ਹਾਂ ਵਿਚ ਉਸਦੀ ਲੜੀ ਵਿਰੁੱਧ ਲਈ “ਸਰਬੋਤਮ ਭੂਮਿਕਾ ਵਿਚ ਸਰਬੋਤਮ ਅਭਿਨੇਤਰੀ” ਲਈ ਆਈਟੀਏ ਪੁਰਸਕਾਰ ਸ਼ਾਮਿਲ ਹੈ।[3] 2014 ਤੱਕ ਉਹ ਜ਼ੀ ਟੀਵੀ ਦੇ ਪੰਜਾਬੀ / ਗੁਜਰਾਤੀ ਥੀਮ ਸੀਰੀਅਲ ਜਮਾਈ ਰਾਜਾ (ਟੀ ਵੀ ਸੀਰੀਜ਼) ਵਿੱਚ ਕੰਮ ਕਰ ਰਹੀ ਹੈ। [4]
ਉਹ ਇੱਕ ਥੀਏਟਰ ਅਭਿਨੇਤਰੀ ਹੈ ਅਤੇ ਹਾਲ ਹੀ ਵਿੱਚ ਨਾਟਕ "ਟੂ ਟੂ ਟੈਂਗੋ, ਥ੍ਰੀ ਟੂ ਜੀਵ" ਵਿੱਚ ਦਿਖਾਈ ਦਿੱਤੀ। ਕੌਰ ਨੇ ਕੁਝ ਪਾਕਿਸਤਾਨੀ ਟੈਲੀਵਿਜ਼ਨ ਸੀਰੀਅਲਾਂ ਵਿਚ ਵੀ ਕੰਮ ਕੀਤਾ ਹੈ।
Remove ads
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads