ਅਜ਼ਹਰ ਅਲੀ

From Wikipedia, the free encyclopedia

ਅਜ਼ਹਰ ਅਲੀ
Remove ads

ਅਜ਼ਹਰ ਅਲੀ ( ਅੰਗਰੇਜ਼ੀ : Azhar Ali / ਉਰਦੂ : اظہر علی ( ਜਨਮਂ 19 ਫਰਵਰੀ 1985, ਲਾਹੌਰ, ਪੰਜਾਬ, ਪਾਕਿਸਤਾਨ) ਇੱਕ ਪਾਕਿਸਤਾਨ ਕ੍ਰਿਕਟ ਟੀਮ ਖਿਡਾਰੀ ਹੈ ਜੋ ਕਿ ਵਰਤਮਾਨ ਵਿੱਚ ਪਾਕਿ ਟੀਮ ਦੇ ਇੱਕ ਦਿਨਾ ਅੰਤਰਰਾਸ਼ਟਰੀ ਦਾ ਕਪਤਾਨ ਹੈ ਅਤੇ ਟੈਸਟ ਕ੍ਰਿਕਟ ਵਿੱਚ ਉਪ - ਕਪਤਾਨ ਹੈ। ਅਜ਼ਹਰ ਅਲੀ ਨੇ ਆਪਣੇ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਆਸਟਰੇਲਿਆ ਕ੍ਰਿਕਟ ਟੀਮ ਦੇ ਖਿਲਾਫ ਲਾਰਡਸ ਕ੍ਰਿਕਟ ਗਰਾਊਂਡ ਉੱਤੇ ਲਾਰਡਸ ਵਿੱਚ ਜੁਲਾਈ 2010 ਵਿੱਚ ਕੀਤੀ ਸੀ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...

ਅਜਹਰ ਸੱਜੇ ਹੱਥ ਦੇ ਬੱਲੇਬਾਜ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਪਾਰਟ-ਟਾਈਮ ਲੈੱਗ ਬ੍ਰੇਕ ਗੇਂਦਬਾਜ ਹੈ। ਅਲੀ ਦੇ ਨਾਂਅ ਟੈਸਟ ਕ੍ਰਿਕਟ ਵਿੱਚ ਇੱਕ ਤਿਹਰਾ ਸੈਂਕੜਾ ਵੀ ਹੈ ਜੋ ਅਕਤੂਬਰ 2016 ਵਿੱਚ ਵੈਸਟਇੰਡੀਜ ਕ੍ਰਿਕਟ ਟੀਮ ਦੇ ਖਿਲਾਫ ਬਣਾਇਆ ਸੀ।

ਘਰੇਲੂ ਕ੍ਰਿਕੇਟ ਵਿੱਚ ਅਲੀ ਖ਼ਾਨ ਰਿਸਰਚ ਲੈਬੋਰਟਰੀ, ਲਾਹੌਰ, ਲਾਹੌਰ ਈਗਲਜ਼, ਲਾਹੌਰ ਲਾਇਨਜ਼, ਲਾਹੌਰ ਕਲੰਡਰਜ਼, ਪਾਕਿਸਤਾਨ ਏ ਅਤੇ ਹੰਟਲੀ ਟੀਮ ਲਈ ਖੇਡ ਚੁੱਕਿਆ ਹੈ। ਪਾਕਿਸਤਾਨ ਸੁਪਰ ਲੀਗ ਦੇ ਪਹਿਲੇ ਸੰਸਕਰਣ ਦੇ ਦੌਰਾਨ ਅਲੀ ਲਾਹੌਰ ਕਲੰਡਰਜ਼ ਦਾ ਕਪਤਾਨ ਵੀ ਰਹਿ ਚੁੱਕਿਆ ਹੈ।

Remove ads

ਘਰੇਲੂ ਕ੍ਰਿਕਟ ਕਰੀਅਰ

ਅਜਹਰ ਅਲੀ ਸੱਜੇ ਹੱਥ ਦੇ ਓਪਨਰ ਬੱਲੇਬਾਜ ਅਤੇ ਪਾਰਟ ਟਾਈਮ ਲੈੱਗ ਬ੍ਰੇਕ ਗੇਂਦਬਾਜ ਹੈ। ਅਜਹਰ ਨੇ ਆਪਣੇ ਘਰੇਲੂ ਕ੍ਰਿਕਟ ਕਰੀਅਰ ਵਿੱਚ ਖ਼ਾਨ ਰਿਸਰਚ ਲੇਬੋਰੇਟਰੀ ਕ੍ਰਿਕਟ ਟੀਮ ਲਈ ਹਮੇਸ਼ਾ ਓਪਨਿੰਗ ਬੱਲੇਬਾਜੀ ਹੀ ਕੀਤੀ ਹੈ। ਅਜਹਰ ਨੇ ਪਹਿਲਾਂ ਸ਼੍ਰੇਣੀ ਕ੍ਰਿਕੇਟ ਵਿੱਚ ਕੁੱਲ 40 ਸੈਂਕੜੇ ਅਤੇ 53 ਅਰਧਸੈਂਕੜੇ ਲਗਾਏ ਹਨ ਤੇ ਨਾਲ ਹੀ ਇਸ ਦਾ ਸਭ ਤੋਂ ਜਿਆਦਾ ਸਕੋਰ ਨਾਬਾਦ 302 ਹੈ। ਅਜਹਰ ਨੇ ਇੱਕ ਦਿਨਾ ਕ੍ਰਿਕੇਟ ਵਿੱਚ ਹੁਣ ਤੱਕ 123 ਮੈਚਾਂ ਵਿੱਚ 7,419 ਰਨ ਬਣਾ ਚੁੱਕਿਆ ਹੈ। ਇਸ ਤੋਂ ਇਲਾਵਾ ਲਿਸਟ ਏ ਕ੍ਰਿਕੇਟ ਵਿੱਚ 119 ਮੈਚਾਂ ਵਿੱਚ 5,005 ਰਨ ਬਣਾ ਚੁੱਕਿਆ ਹੈ। ਅਜਹਰ ਅਲੀ ਨੂੰ ਪਾਕਿਸਤਾਨ ਸੁਪਰ ਲੀਗ ਦੇ ਪਹਿਲੇ ਸੰਸਕਰਣ ਵਿੱਚ ਕਪਤਾਨ ਦੇ ਰੂਪ ਵਿੱਚ ਚੁਣਿਆ ਗਿਆ ਸੀ। ਪਹਿਲਾਂ ਸੰਸਕਰਣ ਵਿੱਚ ਅਲੀ ਨੇ ਕੁਲ 7 ਮੈਚ ਖੇਡੇ ਅਤੇ 180 ਰਨ ਬਣਾਏ ਸਨ।

Remove ads

ਅੰਤਰਰਾਸ਼ਟਰੀ ਕਰੀਅਰ

ਪਾਕਿਸਤਾਨ ਦੇ ਅਜਿਹੇ ਕੁੱਝ ਹੀ ਖਿਡਾਰੀ ਹੈ ਜਿਹਨਾਂ ਨੇ ਆਪਣਾ ਕੈਰੀਅਰ ਟੈਸਟ ਕ੍ਰਿਕਟ ਨਾਲ ਬਣਾਇਆ ਹੋਵੇ। ਅਜ਼ਹਰ ਵੀ ਉੁੱਨ੍ਹਾਂ ਵਿੱਚੋਂ ਹੀ ਹੈ ਜਿਹਨਾਂ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਟੈਸਟ ਕ੍ਰਿਕਟ ਨਾਲ ਕੀਤ। ਅਜ਼ਹਰ ਨੇ ਆਪਣਾ ਪਹਿਲਾ ਟੈਸਟ ਮੈਚ ਜੁਲਾਈ 2010 ਵਿੱਚ ਲਾਰਡਸ ਕ੍ਰਿਕਟ ਗਰਾਉਂਡ ਉੱਤੇ ਆਸਟਰੇਲਿਆਈ ਟੀਮ ਦੇ ਖਿਲਾਫ਼ ਖੇਡਿਆ ਸੀ।

ਕੀਰਤੀਮਾਨ ਤੇ ਪ੍ਰਾਪਤੀਆਂ

  • ਅਜਹਰ ਅਲੀ 50-50 ਓਵਰਾਂ ਦੇ ਖੇਡ ਵਿੱਚ ਸਭ ਤੋਂ ਤੇਜ 1000 ਰਨ ਬਣਾਉਣ ਵਾਲੇ ਪਾਕਿਸਤਾਨੀ ਕ੍ਰਿਕਟਰ ਬਣੇ।
  • ਅਜਹਰ 7ਵੇਂ ਅਜਿਹੇ ਖਿਡਾਰੀ ਬਣੇ ਜਿਹਨਾਂ ਨੇ ਸਭ ਤੋਂ ਤੇਜ ਵਨਡੇ ਵਿੱਚ 1000 ਰਨ ਪੂਰੇ ਕੀਤੇ।
  • ਅਜਹਰ ਅਲੀ ਇੱਕਮਾਤਰ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਖਿਡਾਰੀ ਹੈ ਜਿਹਨਾਂ ਨੇ ਬਤੌਰ ਕਪਤਾਨ 3 ਵਨਡੇ ਸੈਂਕੜੇ ਲਗਾਏ।
  • ਅਜਹਰ ਅਲੀ ਨੇ ਸਿਖਰ 10 ਕਪਤਾਨਾਂ ਵਿੱਚ ਜਗ੍ਹਾ ਬਣਾਈ ਜਿਹਨਾਂ ਨੇ ਸਭ ਤੋਂ ਤੇਜ ਬਤੋਰ ਕਪਤਾਨ 10 ਮੈਚਾਂ ਵਿੱਚ 611 ਰਣ ਬਣਾਏ।
  • ਅਜਹਰ ਅਲੀ ਪਹਿਲਾਂ ਪਾਕਿਸਤਾਨੀ ਕ੍ਰਿਕਟ ਕਪਤਾਨ ਬਣੇ ਜਿਹਨਾਂ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਗਾਇਆ ਹੋ ਇਸ ਤੋਂ ਪਹਿਲਾਂ ਅਜਿਹਾ ਕਿਸੇ ਨੇ ਨਹੀਂ ਕੀਤਾ ਹੈ।
  • ਇਹ ਪਹਿਲਾਂ ਖਿਡਾਰੀ ਬਣਿਆ ਜਿਹਨਾਂ ਨੇ ਦਿਨ ਰਾਤ ਦੇ ਟੈਸਟ ਮੈਚ ਵਿੱਚ ਸੈਂਕੜਾ, ਦੋਹਰਾ ਜਾਂ ਤਿਹਰਾ ਸੈਂਕੜਾ ਲਗਾਇਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads