ਅਬਦੁਸ ਸਲਾਮ

From Wikipedia, the free encyclopedia

ਅਬਦੁਸ ਸਲਾਮ
Remove ads

ਅਬਦੁਸ ਸਲਾਮ (ਉਰਦੂ: محمد عبد السلام‎; 29 ਜਨਵਰੀ 1926 – 21 ਨਵੰਬਰ 1996) ਇੱਕ ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ[1] ਸੀ। ਉਸਨੇ 1979 ਈ. ਵਿੱਚ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਜਿੱਤਿਆ। ਉਹ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। ਉਹ ਮਿਸਰ ਦੇ ਅਨਵਰ ਅਲ ਸਾਦਤ ਤੋਂ ਬਾਅਦ ਨੋਬਲ ਇਨਾਮ ਜਿੱਤਣ ਵਾਲਾ ਦੂਜਾ ਮੁਸਲਮਾਨ ਸੀ।ਅਬਦੁਸ ਸਲਾਮ ਪਹਿਲਾ ਪੰਜਾਬੀ ਤੇ ਹੁਣ ਤਕ ਦਾ ਆਖਰੀ ਪੰਜਾਬੀ ਹੈ, ਜਿਸ ਨੇ ਨੋਬੇਲ ਇਨਾਮ ਜਿੱਤਿਆ।[2]

ਵਿਸ਼ੇਸ਼ ਤੱਥ ਮੁਹੰਮਦ ਅਬਦੁਸ ਸਲਾਮ محمد عبد السلام, ਜਨਮ ...

ਸਲਾਮ 1960 ਤੋਂ 1974 ਤੱਕ ਪਾਕਿਸਤਾਨ ਸਰਕਾਰ ਦਾ ਵਿਗਿਆਨਿਕ ਸਲਾਹਕਾਰ ਰਿਹਾ ਅਤੇ ਉਸ ਨੇ ਪਾਕਿਸਤਾਨ ਵਿੱਚ ਵਿਗਿਆਨ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੱਡੀ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।[3] 

Remove ads

ਜ਼ਿੰਦਗੀ

ਡਾਕਟਰ ਅਬਦੁਸ ਸਲਾਮ 29 ਜਨਵਰੀ 1926 ਨੂੰ ਮੌਜ਼ਾ ਸਨਤੋਕ ਦਾਸ ਜ਼ਿਲ੍ਹਾ ਸਾਹੀਵਾਲ ਵਿੱਚ ਪੈਦਾ ਹੋਇਆ ਸੀ। ਝੰਗ ਤੋਂ ਮੁੱਢਲੀ ਤਾਲੀਮ ਹਾਸਲ ਕਰਨ ਦੇ ਬਾਦ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਐਸ ਸੀ ਕੀਤੀ। ਐਮ ਐਸ ਸੀ ਵਿੱਚ ਅੱਵਲ ਰਹਿਣ ਤੇ ਉਸਨੂੰ ਕੈਂਬਰਿਜ ਯੂਨੀਵਰਸਿਟੀ ਨੇ ਉਚੇਰੀ ਤਾਲੀਮ ਲਈ ਸਕਾਲਰਸ਼ਿਪ ਦੇ ਦਿੱਤਾ। ਇਸ ਲਈ 1946 ਵਿੱਚ ਉਹ ਕੈਂਬਰਿਜ ਚਲਾ ਗਿਆ ਜਿਥੋਂ ਉਸ ਨੇ ਸਿਧਾਂਤਕ ਫਿਜ਼ਿਕਸ ਵਿੱਚ ਪੀ ਐਚ ਡੀ ਕੀਤੀ। 1951 ਵਿੱਚ ਉਹ ਵਤਨ ਵਾਪਸ ਆ ਗਿਆ ਅਤੇ ਪਹਿਲਾਂ ਗੌਰਮਿੰਟ ਕਾਲਜ ਲਾਹੌਰ ਅਤੇ ਫਿਰ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗਿਆ। 1954 ਵਿੱਚ ਉਹ ਦੁਬਾਰਾ ਇੰਗਲਿਸਤਾਨ ਚਲਾ ਗਿਆ। ਉਥੇ ਵੀ ਉਹ ਸਿਖਾਉਣ ਦੇ ਖੇਤਰ 'ਨਾਲ ਸਬੰਧਤ ਸੀ। 1964 ਵਿੱਚ ਉਸ ਨੇ ਇਟਲੀ ਦੇ ਸ਼ਹਿਰ ਟਰੈਸਟ ਵਿੱਚ ਸਿਧਾਂਤਕ ਫਿਜ਼ਿਕਸ ਵਾਸਤੇ ਇੰਟਰਨੈਸ਼ਨਲ ਸੈਂਟਰ ਦੀ ਬੁਨਿਆਦ ਰੱਖੀ।

21 ਨਵੰਬਰ 1996 ਨੂੰ ਡਾਕਟਰ ਅਬਦੁਸ ਸਲਾਮ ਦੀ ਲੰਦਨ ਵਿੱਚ ਮੌਤ ਹੋ ਗਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads