ਅਮਰਕਾਂਤ
ਭਾਰਤੀ ਲੇਖਕ From Wikipedia, the free encyclopedia
Remove ads
ਅਮਰਕਾਂਤ (1 ਜੁਲਾਈ 1925 - 17 ਫਰਵਰੀ 2014)[1] ਹਿੰਦੀ ਕਥਾ ਸਾਹਿਤ ਵਿੱਚ ਪ੍ਰੇਮਚੰਦ ਦੇ ਬਾਅਦ ਯਥਾਰਥਵਾਦੀ ਧਾਰਾ ਦੇ ਪ੍ਰਮੁੱਖ ਕਹਾਣੀਕਾਰ ਸਨ। ਯਸ਼ਪਾਲ ਉਨ੍ਹਾਂ ਨੂੰ ਗੋਰਕੀ ਕਿਹਾ ਕਰਦੇ ਸਨ।
Remove ads
ਜੀਵਨ ਵੇਰਵਾ
ਅਮਰਕਾਂਤ ਦਾ ਜਨਮ 1 ਜੁਲਾਈ 1925 ਨੂੰਉੱਤਰ ਪ੍ਰਦੇਸ਼ ਦੇ ਬਲੀਆ ਜਿਲ੍ਹੇ ਦੇ ਨਗਾਰਾ ਪਿੰਡ ਦੇ ਇੱਕ ਕਾਇਸਥ ਪਰਵਾਰ ਵਿੱਚ ਹੋਇਆ ਸੀ। ਉਸਦੇ ਦੇ ਪਿਤਾ ਦਾ ਨਾਮ ਸੀਤਾਰਾਮ ਵਰਮਾ ਅਤੇ ਮਾਤਾ ਦਾ ਨਾਮ ਅਨੰਤੀ ਦੇਵੀ ਸੀ। ਪਹਿਲਾਂ ਅਮਰਕਾਂਤ ਦਾ ਨਾਮ ਸ਼ਰੀਰਾਮ ਰੱਖਿਆ ਗਿਆ ਸੀ। ਉਨ੍ਹਾਂ ਦੇ ਖਾਨਦਾਨ ਵਿੱਚ ਲੋਕ ਆਪਣੇ ਨਾਮ ਦੇ ਨਾਲ ਲਾਲ ਲਗਾਉਂਦੇ ਸਨ। ਇਸ ਲਈ ਅਮਰਕਾਂਤ ਦਾ ਵੀ ਨਾਮ ਸ਼ਰੀਰਾਮ ਲਾਲ ਹੋ ਗਿਆ। ਬਚਪਨ ਵਿੱਚ ਹੀ ਕਿਸੇ ਸਾਧੁ-ਮਹਾਤਮਾ ਨੇ ਅਮਰਕਾਂਤ ਦਾ ਇੱਕ ਹੋਰ ਨਾਮ ਅਮਰਨਾਥ ਰੱਖ ਦਿੱਤਾ ਸੀ। ਇਹ ਨਾਮ ਜਿਆਦਾ ਪ੍ਰਚਲਿਤ ਤਾਂ ਨਹੀਂ ਹੋਇਆ, ਪਰ ਖੁਦ ਸ਼ਰੀਰਾਮ ਲਾਲ ਨੂੰ ਇਸ ਨਾਮ ਨਾਲ ਲਗਾਓ ਹੋ ਗਿਆ ਸੀ। ਇਸ ਲਈ ਉਸ ਨੇ ਇਸ ਵਿੱਚ ਕੁੱਝ ਸੋਧ ਕਰਕੇ ਆਪਣਾ ਨਾਮ ਅਮਰਕਾਂਤ ਰੱਖ ਲਿਆ। ਉਨ੍ਹਾਂ ਦੀਆਂ ਸਾਹਿਤਕ ਕ੍ਰਿਤੀਆਂ ਵੀ ਇਸ ਨਾਮ ਨਾਲ ਪ੍ਰਸਿੱਧ ਹੋਈਆਂ।
ਉਸ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬੀਏ ਕੀਤੀ। ਇਸ ਦੇ ਬਾਅਦ ਉਸ ਨੇ ਸਾਹਿਤਕ ਸਿਰਜਣਾ ਦਾ ਰਸਤਾ ਚੁਣਿਆ। ਬਲੀਆ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਦਾ ਸੰਪਰਕ ਸਤੰਤਰਤਾ ਅੰਦੋਲਨ ਦੇ ਘੁਲਾਟੀਆਂ ਨਾਲ ਹੋਇਆ। 1947 ਵਿੱਚ ਉਹ ਸਤੰਤਰਤਾ ਅੰਦੋਲਨ ਨਾਲ ਜੁੜ ਗਏ। ਸ਼ੁਰੂ ਦੇ ਦਿਨਾਂ ਵਿੱਚ ਅਮਰਕਾਂਤ ਥੋੜਾ ਬਹੁਤ ਵਿੱਚ ਗਜ਼ਲਾਂ ਅਤੇ ਲੋਕ ਗੀਤ ਵੀ ਗਾਉਂਦੇ ਸਨ। ਉਨ੍ਹਾਂ ਦੇ ਸਾਹਿਤਕ ਜੀਵਨ ਦਾ ਆਰੰਭ ਇੱਕ ਸੰਪਾਦਕ ਦੇ ਰੂਪ ਵਿੱਚ ਹੋਇਆ। ਉਨ੍ਹਾਂ ਨੇ ਕਈ ਪੱਤਰ-ਪੱਤਰਕਾਵਾਂ ਦਾ ਸੰਪਾਦਨ ਕੀਤਾ। ਉਹ ਬਹੁਤ ਚੰਗੀ ਕਹਾਣੀਆਂ ਲਿਖਣ ਦੇ ਬਾਵਜੂਦ ਇੱਕ ਅਰਸੇ ਤੱਕ ਹਾਸ਼ੀਏ ਤੇ ਰਹੇ। ਉਸ ਸਮੇਂ ਤੱਕ ਕਹਾਣੀ-ਚਰਚਿਆਂ ਦੇ ਕੇਂਦਰ ਵਿੱਚ ਮੋਹਨ ਰਾਕੇਸ਼, ਕਮਲੇਸ਼ਵਰ, ਰਾਜੇਂਦਰ ਯਾਦਵ ਦੀ ਤਿੱਕੜੀ ਸੀ। ਕਹਾਣੀਕਾਰ ਦੇ ਰੂਪ ਵਿੱਚ ਉਨ੍ਹਾਂ ਦੀ ਪ੍ਰਸਿੱਧੀ 1955 ਵਿੱਚ ਡਿਪਟੀ ਕਲੈਕਟਰੀ ਕਹਾਣੀ ਨਾਲ ਹੋਈ।
Remove ads
ਇਨਾਮ ਅਤੇ ਸਨਮਾਨ
- ਇਨ੍ਹੀਂ ਹਥਿਆਰੋਂ ਸੇ ਨਾਵਲ ਲਈ ਸਾਹਿਤ ਅਕਾਦਮੀ ਇਨਾਮ
- ਗਿਆਨਪੀਠ
- ਸੋਵੀਅਤ ਲੈਂਡ ਨਹਿਰੂ ਇਨਾਮ
- ਵਿਆਸ ਸਨਮਾਨ
ਰਚਨਾਵਾਂ
ਕਹਾਣੀ ਸੰਗ੍ਰਿਹ
- ਜਿੰਦਗੀ ਔਰ ਜੋਂਕ
- ਦੇਸ਼ ਕੇ ਲੋਕ
- ਮੌਤ ਕਾ ਨਗਰ
- ਮਿੱਤ੍ਰ-ਮਿਲਨ
- ਕੁਹਾਸਾ
- ਤੂਫਾਨ
- ਕਲਾ ਪ੍ਰੇਮੀ
- ਪ੍ਰਤਿਨਿੱਧੀ ਕਹਾਨੀਆਂ
ਨਾਵਲ
- ਸੂਖਾ ਪੱਤਾ
- ਆਕਾਸ਼ਪਕਸ਼ੀ
- ਕਾਲੇ-ਉਜਲੇ ਦਿਨ
- ਸੁਖਜੀਵੀ
- ਬੀਚ ਕੀ ਦੀਵਾਰ
- ਗਰਾਮ ਸੇਵਿਕਾ
- ਕੰਟੀਲੀ ਰਾਹ ਕੇ ਫੂਲ
- ਖੁਦੀਰਾਮ
- ਸੁੰਨਰ ਪਾਂਡੇ ਕੀ ਪਤੋਹੂ ,
- ਇਨ੍ਹੀਂ ਹਥਿਆਰੋਂ ਸੇ
- ਲਹਰੇਂ
ਬਾਲ-ਨਾਵਲ
- ਬਾਨਰ-ਸੈਨਾ
ਹਵਾਲੇ
Wikiwand - on
Seamless Wikipedia browsing. On steroids.
Remove ads