ਗਿਆਨਪੀਠ ਇਨਾਮ

From Wikipedia, the free encyclopedia

Remove ads
Remove ads

ਗਿਆਨਪੀਠ ਇਨਾਮ ਭਾਰਤੀ ਸਾਹਿਤ ਲਈ ਦਿੱਤੇ ਜਾਣ ਵਾਲੇ ਦੋ ਸਰਬ-ਉਚ ਇਨਾਮਾਂ ਵਿੱਚੋਂ ਇੱਕ ਹੈ। ਦੂਸਰਾ ਸਰਬ-ਉਚ ਇਨਾਮ ਸਾਹਿਤ ਅਕੈਡਮੀ ਫੈਲੋਸ਼ਿਪ ਹੈ।[1][2] ਭਾਰਤ ਦਾ ਕੋਈ ਵੀ ਨਾਗਰਿਕ ਜੋ ਅਠਵੀਂ ਅਨੁਸੂਚੀ ਵਿੱਚ ਦਰਜ 22 ਭਾਸ਼ਾਵਾਂ ਵਿੱਚੋਂ ਕਿਸੇ ਭਾਸ਼ਾ ਵਿੱਚ ਲਿਖਦਾ ਹੋਵੇ, ਇਸ ਇਨਾਮ ਦੇ ਲਾਇਕ ਹੈ। ਇਨਾਮ ਵਿੱਚ ਪੰਜ ਲੱਖ ਰੁਪਏ ਦੀ ਨਕਦ ਆਰਕੇਐਮ, ਪ੍ਰਸ਼ਸਤੀਪਤਰ ਅਤੇ ਸਰਸਵਤੀ ਦੇਵੀ ਦੀ ਕਾਂਸੀ ਦੀ ਮੂਰਤੀ ਦਿੱਤੀ ਜਾਂਦੀ ਹੈ। 1 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸ਼ੁਰੂ ਹੋਏ ਇਸ ਇਨਾਮ ਨੂੰ 2005 ਵਿੱਚ 7 ਲੱਖ ਰੁਪਏ ਕਰ ਦਿੱਤਾ ਗਿਆ। 2005 ਲਈ ਚੁਣਿਆ ਗਿਆ ਹਿੰਦੀ ਸਾਹਿਤਕਾਰ ਰਾਜ ਕੁਮਾਰ ਨਰਾਇਣ ਪਹਿਲਾ ਵਿਅਕਤੀ ਸੀ ਜਿਸ ਨੂੰ 7 ਲੱਖ ਰੁਪਏ ਦਾ ਗਿਆਨਪੀਠ ਇਨਾਮ ਪ੍ਰਾਪਤ ਹੋਇਆ। ਪਹਿਲਾ ਗਿਆਨਪੀਠ ਇਨਾਮ 1965 ਵਿੱਚ ਮਲਿਆਲਮ ਲੇਖਕ ਜੀ ਸ਼ੰਕਰ ਕੁਰੁਪ ਨੂੰ ਪ੍ਰਦਾਨ ਕੀਤਾ ਗਿਆ ਸੀ। ਉਸ ਸਮੇਂ ਇਨਾਮ ਦੀ ਧਨਰਾਸ਼ੀ 1 ਲੱਖ ਰੁਪਏ ਸੀ। 1982 ਤੱਕ ਇਹ ਇਨਾਮ ਲੇਖਕ ਦੀ ਇੱਕ ਰਚਨਾ ਲਈ ਦਿੱਤਾ ਜਾਂਦਾ ਸੀ। ਲੇਕਿਨ ਇਸਦੇ ਬਾਅਦ ਇਹ ਲੇਖਕ ਦੇ ਭਾਰਤੀ ਸਾਹਿਤ ਵਿੱਚ ਸੰਪੂਰਨ ਯੋਗਦਾਨ ਲਈ ਦਿੱਤਾ ਜਾਣ ਲਗਾ। ਹੁਣ ਤੱਕ ਹਿੰਦੀ ਅਤੇ ਕੰਨੜ ਭਾਸ਼ਾ ਦੇ ਲੇਖਕ ਸਭ ਤੋਂ ਜਿਆਦਾ ਸੱਤ ਵਾਰ ਇਹ ਇਨਾਮ ਪਾ ਚੁੱਕੇ ਹਨ। ਇਹ ਇਨਾਮ ਬੰਗਾਲੀ ਨੂੰ ਪੰਜ ਵਾਰ, ਮਲਿਆਲਮ ਨੂੰ ਚਾਰ ਵਾਰ, ਉੜੀਆ, ਉਰਦੂ ਅਤੇ ਗੁਜਰਾਤੀ ਨੂੰ ਤਿੰਨ - ਤਿੰਨ ਵਾਰ, ਅਸਾਮੀ, ਮਰਾਠੀ, ਤੇਲੁਗੂ, ਪੰਜਾਬੀ ਅਤੇ ਤਮਿਲ ਨੂੰ ਦੋ - ਦੋ ਵਾਰ ਮਿਲ ਚੁੱਕਿਆ ਹੈ। ਇਹ ਇਨਾਮ ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਕ–ਸਾਹੂ ਜੈਨ ਪਰਵਾਰ– ਦੁਆਰਾ ਸਥਾਪਤ ਭਾਰਤੀ ਗਿਆਨਪੀਠ ਟਰੱਸਟ ਦੁਆਰਾ 1961 ਵਿੱਚ ਸਥਾਪਤ ਕੀਤਾ ਗਿਆ ਸੀ।

Thumb
ਇਨਾਮ-ਪ੍ਰਤੀਕ ਕਲਾ ਦੀ ਦੇਵੀ ਦੀ ਕਾਂਸੀ ਦੀ ਮੂਰਤੀ
Remove ads

ਗਿਆਨਪੀਠ ਇਨਾਮ ਨਾਲ ਸਨਮਾਨਿਤ ਲੇਖਕ

ਹੋਰ ਜਾਣਕਾਰੀ ਸਾਲ, ਨਾਂਅ ...
Remove ads

ਇਹ ਵੀ ਦੇਖੋ

ਸਾਹਿਤ ਅਕਾਦਮੀ ਇਨਾਮ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads