ਐਸਥਰ ਡੁਫ਼ਲੋ
From Wikipedia, the free encyclopedia
Remove ads
ਐਸਥਰ ਡਫਲੋ (ਜਨਮ 25 ਅਕਤੂਬਰ 1972) ਇੱਕ ਫ਼ਰਾਂਸੀਸੀ ਅਰਥ ਸ਼ਾਸਤਰੀ ਹੈ। ਇਹ ਅਬਦੁਲ ਲਤੀਫ਼ ਜਮੀਲ ਪਾਵਰਟੀ ਐਕਸ਼ਨ ਲੈਬ ਦੀ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹੈ। ਨਾਲ ਹੀ ਉਹ ਮਾਸਚਿਉਤਸ ਇੰਸਟੀਚਿਉਟ ਆੱਫ ਟੈਕਨੋਲੋਜੀ ਵਿੱਚ ਗਰੀਬੀ ਨਿਵਾਰਣ ਅਤੇ ਵਿਕਾਸ ਦੇ ਅਰਥਵਿਗਿਆਨ ਦੀ ਪ੍ਰੋਫੈਸਰ ਹੈ। ਡੁਫ਼ਲੋ ਆਰਥਿਕ ਖੋਜ ਦੇ ਰਾਸ਼ਟਰੀ ਬਿਉਰੋ (NBER) ਵਿੱਚ ਖੋਜ ਸਹਾਇਕ ਹੈ।[3] ਉਹ ਵਿਕਾਸ ਦੇ ਖੋਜ ਅਤੇ ਆਰਥਿਕ ਵਿਸ਼ਲੇਸ਼ਣ ਦੇ ਬਿਉਰੋ (Bureau of Research and Economic Analysis of Development-BREAD)[4] ਦੀ ਬੋਰਡ ਮੈਂਬਰ ਹੈ। ਉਹ ਆਰਥਿਕ ਨੀਤੀ ਅਤੇ ਖੋਜ ਕੇਂਦਰ ਦੇ ਵਿਕਾਸ ਦੇ ਅਰਥਸ਼ਾਸਤਰ ਪ੍ਰੋਗਰਾਮ[5] ਦੀ ਨਿਰਦੇਸ਼ਕ ਵੀ ਹੈ। ਉਹਦੇ ਖੋਜ ਕਾਰਜ ਦਾ ਮੁੱਖ ਵਿਸ਼ਾ ਵਿਕਾਸਸ਼ੀਲ ਦੇਸ਼ਾਂ ਦੀਆਂ ਆਰਥਿਕ ਸਮੱਸਿਆਵਾਂ ਦਾ ਸੂਖਮ ਪੱਧਰ ਤੇ ਅਧਿਐਨ ਕਰਨਾ ਅਤੇ ਉਹਨਾਂ ਲਈ ਠੋਸ ਨੀਤੀ ਸੁਝਾਅ ਦੇਣਾ ਹੈ। ਇਸ ਸੰਬੰਧੀ ਉਸਨੇ ਪਰਿਵਾਰਾਂ ਦੇ ਆਰਥਿਕ ਵਤੀਰੇ, ਗਰੀਬੀ, ਵਿੱਦਿਆ, ਵਿੱਤ ਦੀ ਵੰਡ ਅਤੇ ਨੀਤੀ ਮੁਲਾਂਕਣ ਵਿਸ਼ਿਆਂ ਉੱਪਰ ਕੁਝ ਬੇਤਰਤੀਬੇ ਅਤੇ ਨਿਰਪੱਖ ਤੌਰ 'ਤੇ ਚੁਣੇ ਨਮੂਨਿਆਂ ਉੱਪਰ ਤਜ਼ਰਬੇ ਕੀਤੇ ਹਨ ਅਤੇ ਇਸ ਤਰ੍ਹਾਂ ਸੰਬੰਧਿਤ ਸਰਕਾਰੀ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦੀ ਸਫ਼ਲਤਾ ਅਤੇ ਅਸਫ਼ਲਤਾ ਨੂੰ ਪਰਖ਼ਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਇਸ ਖੋਜ ਵਿਧੀ ਨੂੰ ਨੀਤੀ ਖੇਤਰ ਵਿੱਚ ਭਾਰੀ ਮਾਨਤਾ ਮਿਲ ਰਹੀ ਹੈ। ਐਸਥਰ ਡੁਫਲੋ ਨੇ "ਵਿਸ਼ਵਵਿਆਪੀ ਗਰੀਬੀ ਨੂੰ ਖਤਮ ਕਰਨ ਦੇ ਉਨ੍ਹਾਂ ਦੀ ਪ੍ਰਯੋਗਾਤਮਕ ਪਹੁੰਚ ਲਈ" ਆਪਣੇ ਪਤੀ ਅਭਿਜੀਤ ਬੈਨਰਜੀ ਅਤੇ ਮਾਈਕਲ ਕ੍ਰੈਮਰ ਨਾਲ ਸਾਂਝੇ ਤੌਰ ਤੇ 2019 ਦਾ ਆਰਥਿਕ ਵਿਗਿਆਨ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ ਮਿਲਿਆ ਹੈ।
Remove ads
ਸਨਮਾਨ
ਡੁਫ਼ਲੋ ਨੂੰ 2014 ਵਿੱਚ ਸਮਾਜ ਵਿਗਿਆਨ ਵਿੱਚ ਅਰਥਵਿਗਿਆਨ ਵਿਸ਼ੇ ਵਿੱਚ ਇੰਨਫੋਸਿਸ ਇਨਾਮ ਮਿਲਿਆ। ਸਾਲ 2011 ਵਿੱਚ ਟਾਇਮ ਮੈਗਜ਼ੀਨ[6] ਨੇ ਉਸ ਦੀ ਗਿਣਤੀ ਵਿਸ਼ਵ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਕੀਤੀ। 2010 ਵਿੱਚ 40 ਸਾਲ ਤੋਂ ਘੱਟ ਉਮਰ ਵਾਲੇ ਉੱਘੇ ਅਰਥਵਿਗਿਆਨੀਆਂ ਦੀ ਸ਼੍ਰੇਣੀ ਵਿੱਚ ਅਮਰੀਕਨ ਇਕਨਾਮਿਕ ਐਸੋਸੀਏਸ਼ਨ ਵੱਲੋਂ ਉਸ ਨੂੰ ਜੌਹਨ ਬੇਟਸ ਕਲਾਰਕ ਮੈਡਲ ਦਿੱਤਾ ਗਿਆ। ਸਾਲ 2009 ਵਿੱਚ ਉਸਨੂੰ ਮੈਕਆਰਥਰ ਫਾਉਂਡੇਸ਼ਨ ਫੈਲੋ ਜਿਸ ਨੂੰ ਕਿ ਜੀਨੀਅਸ ਗਰਾਂਟ ਵੀ ਕਿਹਾ ਜਾਂਦਾ ਹੈ, ਨਾਲ ਨਵਾਜਿਆ ਗਿਆ।[7] ਮਸ਼ਹੂਰ ਅਮਰੀਕੀ ਮੈਗਜ਼ੀਨ "ਵਿਦੇਸ਼ੀ ਨੀਤੀ"(Foreign Policy) ਨੇ 2008 ਵਿੱਚ ਉਸਨੂੰ ਜਨਤਾ ਦੇ 100 ਬੁੱਧੀਜੀਵੀਆਂ[8] ਅਤੇ ਸਾਲ 2010 ਵਿੱਚ ਵਿਸ਼ਵ ਦੇ 100 ਮੁੱਖ ਚਿੰਤਕਾਂ[9] ਵਿੱਚ ਗਿਣਿਆ।
ਕਿਤਾਬ
2011 ਵਿੱਚ ਡੁਫ਼ਲੋ ਨੇ ਅਭੀਜੀਤ ਬੈਨਰਜੀ ਨਾਲ ਰਲ ਕੇ ਪੂਅਰ ਇਕਨਾਮਿਕਸ[10] ਦੇ ਸਿਰਲੇਖ ਹੇਠ ਕਿਤਾਬ ਲਿਖੀ। ਇਸ ਵਿੱਚ ਉਸਨੇ ਗਰੀਬੀ ਨੂੰ ਦੂਰ ਕਰਨ ਲਈ ਨੀਰੀਖਣ ਆਧਾਰਿਤ ਸੁਝਾਅ ਦਿੱਤੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads