25 ਅਕਤੂਬਰ
From Wikipedia, the free encyclopedia
Remove ads
25 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 298ਵਾਂ (ਲੀਪ ਸਾਲ ਵਿੱਚ 299ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 67 ਦਿਨ ਬਾਕੀ ਹਨ।
ਵਾਕਿਆ
- 473 ਈ. 'ਚ ਬਯਿਨਟ ਸਾਮਰਾਜ ਲਈ ਰਾਜਾ ਲਿਓ-1 ਨੇ ਆਪਣੇ ਪੋਤੇ ਲਿਓ-2 'ਤੇ ਉਤਰਾਧਿਕਾਰੀ ਦੇ ਤੌਰ 'ਤੇ ਦਾਅਵਾ ਕੀਤਾ
- 1747 ਈ. 'ਚ ਕੇਪ ਫਿਨਿਸ਼ਟੇਰੇ ਦੀ ਦੂਸਰੀ ਲੜਾਈ 'ਚ ਬਰਤਾਨੀਆ ਨੇ ਸ਼ਾਸ਼ਕ 'ਐਡਵਰਡ ਹਾਅਕਾਏ' ਦੀ ਅਗਵਾਈ 'ਚ ਫ਼ਰਾਂਸ ਨੂੰ ਹਰਾਇਆ।
- 1957 'ਚ ਫ਼ਿਲਮ 'ਮਦਰ ਇੰਡੀਆ' ਪਰਦਾਪੇਸ਼ (ਰਿਲੀਜ਼) ਹੋਈ।
- 1973-ਯੋਂਗ ਕਿੱਪਰ ਯੁੱਧ ਅਧਿਕਾਰਕ ਤੌਰ 'ਤੇ ਬੰਦ ਕੀਤਾ ਗਿਆ।
- 2009 'ਚ ਬਗ਼ਦਾਦ 'ਚ ਬੰਬ ਧਮਾਕੇ 'ਚ 155 ਵਿਅਕਤੀ ਮਾਰੇ ਗਏ ਤੇ 721ਵਿਅਕਤੀ ਜਖ਼ਮੀ ਹੋ ਗਏ।
ਜਨਮ
- 1791 – ਇਤਾਲਵੀ ਫ਼ੌਜੀ ਜੋ ਨੇਪੋਲੀਅਨ, ਪਰਸ਼ੀਆ ਦੇ ਸ਼ਾਹ ਅਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਹਿੱਸਾ ਰਿਹਾ ਪਾਊਲੋ ਦੀ ਆਵੀਤਾਬੀਲੇ ਦਾ ਜਨਮ।
- 1800 – ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਥਾਮਸ ਬੈਬਿੰਗਟਨ ਮੈਕਾਲੇ ਦਾ ਜਨਮ।
- 1811 – ਫਰਾਂਸੀਸੀ ਗਣਿਤ ਵਿਗਿਆਨੀ ਏਵਾਰਿਸਤ ਗੈਲੂਆ ਦਾ ਜਨਮ।
- 1881 – ਸਪੇਨ ਦਾ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਪਾਬਲੋ ਪਿਕਾਸੋ ਦਾ ਜਨਮ।
- 1938 – ਪੱਛਮੀ ਬੰਗਾਲਣ, ਅੰਗਰੇਜ਼ੀ ਲੇਖਿਕਾ, ਭਾਰਤ ਲਹਿਰ ਨਾਰੀਵਾਦ ਵਿਧਾ ਨਿਬੰਧ, ਨਾਟਕ, ਕਹਾਣੀ, ਨਾਵਲ, ਕਾਲਮ-ਨਫ਼ੀਸ ਮਰਿਦੁਲਾ ਗਰਗ ਦਾ ਜਨਮ।
- 1945 – ਭਾਰਤੀ ਫਿਲਮ ਨਿਰਮਾਤਾ, ਸਕਰੀਨ ਲੇਖਕ ਅਤੇ ਅਦਾਕਾਰਾ ਅਪਰਨਾ ਸੇਨ ਦਾ ਜਨਮ।
- 1972 – ਫ਼ਰਾਂਸੀਸੀ ਅਰਥ ਸ਼ਾਸਤਰੀ ਈਸਥਰ ਦੇਫਲੋ ਦਾ ਜਨਮ।
- 1975 – ਅੰਗਰੇਜ਼ ਨਾਵਲਕਾਰ, ਨਿਬੰਧਕਾਰ, ਅਤੇ ਕਹਾਣੀ ਲੇਖਕ ਜ਼ੇਡੀ ਸਮਿਥ ਦਾ ਜਨਮ।
- 1984 – ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ ਵਪਾਰੀ, ਸਮਾਜ ਸੇਵੀ ਕੇਟੀ ਪੈਰੀ ਦਾ ਜਨਮ।
Remove ads
ਦਿਹਾਂਤ
- 1400 – ਅੰਗਰੇਜ਼ੀ ਸਾਹਿਤ ਵਿੱਚ ਸ਼ਾਇਰੀ ਦਾ ਬਾਬਾ ਆਦਮ ਜੈਫਰੀ ਚੌਸਰ ਦਾ ਦਿਹਾਂਤ।
- 1861 – ਜਰਮਨ ਦਾ 19 ਵੀਂ ਸਦੀ ਦਾ ਵਕੀਲ ਅਤੇ ਇਤਿਹਾਸਕਾਰ ਫ੍ਰੇਡਰਿਕ ਕਾਰਲ ਵੋਨ ਸਵੀਗਨੇ ਦਾ ਦਿਹਾਂਤ।
- 1989 – ਹਿੰਦੀ ਦੇ ਕੋਸ਼ਕਾਰ, ਭਾਸ਼ਾਵਿਗਿਆਨਿਕ ਅਤੇ ਭਾਸ਼ਾਚਿੰਤਕ ਭੋਲਾਨਾਥ ਤਿਵਾਰੀ ਦਾ ਦਿਹਾਂਤ।
- 1980 – ਭਾਰਤ ਦਾ ਫ਼ਿਲਮੀ ਅਤੇ ਉਰਦੂ ਸ਼ਾਇਰ ਅਤੇ ਹਿੰਦੀ ਗੀਤਕਾਰ ਸਾਹਿਰ ਲੁਧਿਆਣਵੀ ਦਾ ਦਿਹਾਂਤ।
- 2005 – ਹਿੰਦੀ ਲੇਖਕ, ਨਾਵਲਕਾਰ, ਕਾਰਕੁਨ ਅਤੇ ਅਨੁਵਾਦਕ ਨਿਰਮਲ ਵਰਮਾ ਦਾ ਦਿਹਾਂਤ।
- 2012 – ਪੰਜਾਬੀ ਹਾਸ-ਰਸ ਕਲਾਕਾਰ, ਵਿਅੰਗਕਾਰ, ਕਾਰਟੂਨਿਸਟ ਅਤੇ ਅਦਾਕਾਰ ਜਸਪਾਲ ਭੱਟੀ ਦਾ ਦਿਹਾਂਤ।
- 2014 – ਈਰਾਨ ਵਿੱਚ ਖੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਮੋਰਟਜਾ ਅਬਦੋਲਾਲੀ ਸਰਬੰਦੀ ਦੀ ਹਤਿਆ ਕਰਨ ਵਾਲੀ ਔਰਤ ਰੇਹਾਨਾ ਜੱਬਾਰੀ ਦਾ ਦਿਹਾਂਤ।
Wikiwand - on
Seamless Wikipedia browsing. On steroids.
Remove ads