ਕਪਿਲ ਦੇਵ

ਭਾਰਤੀ ਕ੍ਰਿਕਟ ਖਿਡਾਰੀ From Wikipedia, the free encyclopedia

ਕਪਿਲ ਦੇਵ
Remove ads

ਕਪਿਲ ਦੇਵ ਰਾਮਲਾਲ ਨਿਖਾਂਜ[1] (ਉੇਚਾਰਨ; ਜਨਮ 6 ਜਨਵਰੀ 1959) ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ 'ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ' ਖਿਤਾਬ ਦਿੱਤਾ ਗਿਆ ਸੀ।[2] ਕਪਿਲ ਦੇਵ ਵਿਸ਼ਵ ਦੇ ਮਹਾਨ ਕ੍ਰਿਕਟ ਆਲ-ਰਾਊਂਡਰਾਂ ਵਿੱਚੋਂ ਇੱਕ ਹੈ। ਕਪਿਲ ਅਕਤੂਬਰ 1999 ਤੋਂ ਅਗਸਤ 2000 ਵਿਚਕਾਰ ਭਾਰਤੀ ਕ੍ਰਿਕਟ ਟੀਮ ਦਾ 10 ਮਹੀਨਿਆਂ ਤੱਕ ਕੋਚ ਵੀ ਰਹਿ ਚੁੱਕਾ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads


Remove ads

ਮੁੱਢਲਾ ਜੀਵਨ

ਕਪਿਲ ਦੇਵ ਦਾ ਜਨਮ ਚੰਡੀਗੜ੍ਹ ਵਿਖੇ 6 ਜਨਵਰੀ 1959 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਰਾਮ ਲਾਲ ਨਿਖੰਜ ਅਤੇ ਮਾਤਾ ਦਾ ਨਾਂ ਰਾਜ ਕੁਮਾਰੀ ਸੀ। ਜਵਾਨੀ ਵਿਚ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਉਹਨਾਂ ਨੂੰ ਉਹਨਾਂ ਦੇ ਮਾਤਾਜੀ ਨੇ ਪਾਲਿਆ। ਰਾਮ ਪਾਲ ਨਿਖੰਜ ਦਿਪਾਲਪੁਰ, (ਪੰਜਾਬ, ਪਾਕਿਸਤਾਨ) ਦੇ ਅਤੇ ਰਾਜ ਕੁਮਾਰ ਪਾਕਪਤਨ_ਜ਼ਿਲਾ (ਪੰਜਾਬ, ਪਾਕਿਸਤਾਨ) ਦੇ ਰਹਿਣ ਵਾਲੇ ਸਨ। ਪੰਜਾਬ ਦੀ ਵੰਡ (1947) ਤੋਂ ਪਹਿਲਾਂ ਨਿਖੰਜ ਪਰਵਾਰ ਉਕਾੜਾ ਤਹਿਸੀਲ (ਪੰਜਾਬ, ਪਾਕਿਸਤਾਨ) ਵਿੱਚ ਰਹਿੰਦਾ ਸੀ। ਕਪਿਲ ਦੇਵ ਦੀਆਂ ਚਾਰ ਭੇਣਾਂ ਦਾ ਜਨਮ 1947 ਤੋਂ ਪਹਿਲਾਂ ਅਤੇ ਦੋ ਭਰਾਵਾਂ ਦਾ ਜਨਮ 1947 ਤੋਂ ਬਾਅਦ ਫ਼ਾਜ਼ਿਲਕਾ (ਪੰਜਾਬ, ਭਾਰਤ)ਵਿਚ ਹੋਇਆ। ਮਗਰੋਂ ਨਿਖੰਜ ਪਰਵਾਰ ਚੰਡੀਗੜ੍ਹ ਵਿਚ ਆ ਵਸਿਆ ਜਿੱਥੇ ਕਪਿਲ ਦੇਵ ਦਾ ਜਨਮ ਹੋਇਆ। ਕਪਿਲ ਦੇਵ ਨੇ ਡੀ.ਏ.ਵੀ. ਸਕੂਲ ਵਿਚ ਤਾਲੀਮ ਹਾਸਲ ਕੀਤੀ।

Remove ads

ਚਾਂਸਲਰ

ਕਪਿਲ ਦੇਵ ਨੂੰ ਸਤੰਬਰ 2019 ਵਿਚ ਹਰਿਆਣਾ ਖੇਡ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ[3][4] ਬਣਾਇਆ ਗਿਆ ਹੈ|

ਕਿਤਾਬਾਂ

ਕਪਿਲ ਦੇਵ ਨੇ ਚਾਰ ਕਿਤਾਬਾਂ ਲਿਖੀਆਂ ਹਨ। ਤਿੰਨ ਕਿਤਾਬਾਂ ਕ੍ਰਿਕਟ ਬਾਰੇ ਹਨ ਅਤੇ ਇਕ ਕਿਤਾਬ 'ਵੀ ਦ ਸਿੱਖ'[5][6] ਸਿੱਖੀ ਨੂੰ ਸਮਰਪਤ ਹੈ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਅਪ੍ਰੈਲ 2019 ਵਿੱਚ ਸੁਲਤਾਨਪੁਰ ਲੋਧੀ ਵਿਖੇ ਲੋਕ ਅਰਪਣ ਕੀਤਾ ਸੀ।

ਪਰਵਾਰ

ਕਪਿਲ ਦੇਵ ਦਾ ਵਿਆਹ ਰੋਮੀ ਭਾਟੀਆ ਨਾਲ 1980 ਵਿਚ ਹੋਇਆ, ਅਤੇ ਉਨ੍ਹਾਂ ਦੀ ਇਕ ਬੇਟੀ ਹੈ।

ਕਪਤਾਨੀ ਰਿਕਾਰਡ

ਟੈਸਟ ਮੈਚ

ਸਰੋਤ:[7]

ਹੋਰ ਜਾਣਕਾਰੀ ਵਿਰੋਧੀ, ਮੁਕਾਬਲੇ ...

ਇੱਕ ਦਿਨਾ ਅੰਤਰਰਾਸ਼ਟਰੀ

ਸਰੋਤ:[9]

ਹੋਰ ਜਾਣਕਾਰੀ ਵਿਰੋਧੀ, ਮੁਕਾਬਲੇ ...
Remove ads

ਸਨਮਾਨ

  • 1979–80 – ਅਰਜੁਨ ਇਨਾਮ
  • 1982 – ਪਦਮ ਸ਼੍ਰੀ
  • 1983 – ਵਿਸਡਨ ਕ੍ਰਿਕਟਰ ਆਫ਼ ਈਅਰ[11]
  • 1991 – ਪਦਮ ਭੂਸ਼ਨ[12]
  • 2002 – ਵਿਸਡਨ ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ[2]
  • 2010 – ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ
  • 2013 - ਐਨਡੀਟੀਵੀ ਦੁਆਰਾ ਸੂਚੀਬੱਧ ਭਾਰਤ ਦੀਆਂ 25 ਮਹਾਨ ਜੀਵਿਤ ਸਖ਼ਸ਼ੀਅਤਾਂ ਵਿੱਚ ਸ਼ਾਮਿਲ[13]
  • 2013 - ਸੀਕੇ ਨਾਇਡੂ ਲਾਇਫ਼ ਟਾਇਮ ਅਚੀਵਮੈਂਟ ਇਨਾਮ (ਘੋਸ਼ਿਤ)[14]
ਹੋਰ ਜਾਣਕਾਰੀ ਸਾਲ, ਸਨਮਾਨ ...
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads