ਕਲੀ (ਛੰਦ)

From Wikipedia, the free encyclopedia

Remove ads

ਕਲੀ (ਅੰਗਰੇਜ਼ੀ:Kali) ਇੱਕ ਛੰਦ ਹੈ[1] ਜੋ ਕਿ ਪੰਜਾਬੀ ਲੋਕ-ਗੀਤਾਂ ਵਿੱਚ ਵੀ ਵਰਤਿਆ ਗਿਆ ਹੈ। ਇਸ ਦੀਆਂ ਤਿੰਨ ਕਿਸਮਾਂ ਹਨ; ਅੰਬਾ ਕਲੀ, ਸੁੱਚੀ ਕਲੀ, ਰੂਪਾ ਕਲੀ।[2]

ਵਿਸ਼ੇਸ਼ ਤੱਥ ਕਲੀ, ਸਭਿਆਚਾਰਕ ਮੁੱਢ ...

ਹਰ ਗੀਤ ਕਲੀ ਨਹੀਂ ਹੁੰਦਾ, ਕਲੀ ਦੀਆਂ ਕੁਝ ਖ਼ਾਸ ਬੰਦਿਸ਼ਾਂ ’ਤੇ ਅੰਦਾਜ਼ ਹੁੰਦਾ ਹੈ ਅਤੇ ਕੁੱਝ ਖ਼ਾਸੀਅਤਾਂ ਹੁੰਦੀਆਂ ਹਨ।

ਕਲੀਆਂ ਦਾ ਬਾਦਸ਼ਾਹ ਕਹੇ ਜਾਣ ਵਾਲ਼ੇ ਕੁਲਦੀਪ ਮਾਣਕ[3] ਨੇ ਆਪਣੇ ਗਾਇਕੀ ਜੀਵਨ ’ਚ 16 ਕਲੀਆਂ ਹੀ ਗਾਈਆਂ ਹਨ ਜਿਹਨਾਂ ’ਚੋਂ 10 ਹਰਦੇਵ ਦਿਲਗੀਰ ਲਿਖੀਆਂ ਹੋਈਆਂ ਹਨ ਅਤੇ ਬਾਕੀ ਹੋਰ ਗੀਤਕਾਰਾਂ ਨੇ ਲਿਖੀਆਂ।[1] ਦਰਅਸਲ ਮਾਣਕ ਦੀ ਗਾਈ ’ਤੇ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਏਨੀ ਮਕਬੂਲ ਹੋਈ ਕਿ ਲੋਕਾਂ ਨੇ ‘ਮਾਣਕ’ ਨੂੰ ‘ਕਲੀਆਂ ਦਾ ਬਾਦਸ਼ਾਹ’ ਬਣਾ ਦਿੱਤਾ ਜਦਕਿ ਦੇਵ ਥਰੀਕੇ ਵਾਲਾ ਮਾਣਕ ਨੂੰ ‘ਲੋਕ ਗਾਥਾਵਾਂ’ ਦਾ ਬਾਦਸ਼ਾਹ ਮੰਨਦਾ ਹੈ।[1]

Remove ads

ਜਾਣੀਆਂ-ਪਛਾਣੀਆਂ ਕਲੀਆਂ

ਦੇਵ ਥਰੀਕੇ ਵਾਲ਼ੇ ਦੀਆਂ ਲਿਖੀਆਂ ਅਤੇ ਕੁਲਦੀਪ ਮਾਣਕ ਦੀਆਂ ਗਾਈਆਂ ਕਲੀਆਂ:

  • ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
  • ਛੰਨਾ ਚੂਰੀ ਦਾ
  • ਰਾਂਝੇ ਦਾ ਪਟਕਾ
  • ਪਿੰਡ ਤਾਂ ਸਿਆਲਾਂ ਦੇ ਧੀ ਜੰਮੀ ਚੌਧਰੀ ਚੂਚਕ ਦੇ
  • ਤੇਰੀ ਖ਼ਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ
  • ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ਼ ਦੀ
  • ਚੜ੍ਹੀ ਜਵਾਨੀ ’ਤੇ ਚੰਦ ਸੂਰਜ (ਹੀਰ ਦੀਆਂ ਮਾਂ ਨਾਲ਼ ਗੱਲਾਂ)
  • ਇੱਕ ਦਿਨ ਕੈਦੋਂ ਸੱਥ ਵਿੱਚ (ਕੈਦੋਂ ਦੀਆਂ ਚੂਚਕ ਨਾਲ਼ ਗੱਲਾਂ)
  • ਗੱਲ ਸੁਣ ਸਿਆਲਾਂ ਦੀਏ ਕੁੜੀਏ ਨੀ... ਗਲ਼ੀਆਂ ਵਿੱਚ ਰਾਂਝਾ ਰੋਲ਼ ’ਤਾ
  • ਇੱਕ ਦਿਨ ਮਿਲ਼ ਕੇ ਚਾਕ ਨੂੰ ਹੀਰ ਆਈ ਜਦ ਬੇਲੇ ’ਚੋਂ

ਹੋਰ ਲੇਖਕਾਂ ਦੀਆਂ ਲਿਖੀਆਂ ਕਲੀਆਂ:

  • ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਨੀ ਪੁੱਤ ਜੱਟਾਂ ਦਾ ਹਲ਼ ਵਾਹੁੰਦਾ ਵੱਡੇ ਤੜਕੇ ਦਾ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਸੁੱਚਾ ਸੂਰਮਾ ਭਰਕੇ ਬਾਰਾਂ ਬੋਰ ਨੂੰ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਸਹਿਤੀ ਹਸਦੀ-ਹਸਦੀ ਮੂਹਰੇ ਬਹਿ ਗਈ ਜੋਗੀ ਦੇ (ਦਲੀਪ ਸਿੰਘ ਸਿੱਧੂ, ਕਣਕਵਾਲ)
  • ਨਮਕ ਹਰਾਮੀ ਹੀਰੇ ਨੌਕਰ ਰੱਖ ਲਿਆ ਮੱਝੀਆਂ ਦਾ (ਦਲੀਪ ਸਿੰਘ ਸਿੱਧੂ, ਕਣਕਵਾਲ)
  • ਤੋਹਮਤ ਮਾੜੀ ਲੋਕੋ ਭਾਈਏਂ ਭੇੜ ਪਵਾ ਦੇਵੇ (ਜਰਨੈਲ ਘੁਮਾਣ)
Remove ads

ਇਹ ਵੀ ਵੇਖੋ

ਹਵਾਲੇ

ਬਾਹਰੀ ਜੋੜ

Loading related searches...

Wikiwand - on

Seamless Wikipedia browsing. On steroids.

Remove ads