ਹਰਦੇਵ ਦਿਲਗੀਰ
ਪੰਜਾਬੀ ਗੀਤਕਾਰ From Wikipedia, the free encyclopedia
Remove ads
ਹਰਦੇਵ ਦਿਲਗੀਰ (ਸ਼ਾਹਮੁਖੀ: ہردیو دلگیر ; ਉਰਫ਼ ਦੇਵ ਥਰੀਕੇ ਵਾਲ਼ਾ) ਇੱਕ ਪੰਜਾਬੀ ਗੀਤਕਾਰ ਅਤੇ ਲੇਖਕ ਸੀ।[2][3][4] ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਦੇਵ ਦੀ ਹੀ ਤਾਂ ਲਿਖੀ ਹੋਈ ਹੈ।[2][3]
Remove ads
ਮੁੱਢਲੀ ਜ਼ਿੰਦਗੀ
ਪਿਤਾ ਰਾਮ ਸਿੰਘ ਦੇ ਘਰ 1939 ਵਿੱਚ ਪੈਦਾ ਹੋਏ ਹਰਦੇਵ ਸਿੰਘ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹਾਸਲ ਕੀਤੀ, ਜਿੱਥੇ ਉਹਨਾਂ ਸੰਨ 1945 ਵਿੱਚ ਦਾਖ਼ਲਾ ਲਿਆ। ਫਿਰ ਪਿੰਡ ਲਲਤੋਂ ਦੇ ਸਕੂਲ ਵਿਚੋਂ ਉਚੇਰੀ ਤਾਲੀਮ ਹਾਸਲ ਕੀਤੀ।
ਗੀਤਕਾਰੀ ਦਾ ਸਫ਼ਰ
ਪਹਿਲਾਂ-ਪਹਿਲ ਦੇਵ ਕਹਾਣੀਆਂ ਲਿਖਿਆ ਕਰਦੇ ਸਨ, ਕਈ ਕਹਾਣੀ ਸੰਗ੍ਰਹਿ ਛਪੇ। ਬਾਅਦ ਵਿੱਚ ਗੀਤ ਵੀ ਲਿਖਣੇ ਸ਼ੁਰੂ ਕੀਤੇ। ਚਿੱਤਰਕਾਰ ਸੋਭਾ ਸਿੰਘ ਦੀ ਬਣਾਈ ਹੀਰ ਦੀ ਤਸਵੀਰ ਦੇਖ ਕੇ ਹੀਰ ਲਿਖਣ ਦਾ ਖ਼ਿਆਲ ਆਇਆ। ਦੇਵ ਨੇ ਹਰ ਕਿਸਮ ਦੇ ਗੀਤ ਲਿਖੇ ਜਿੰਨ੍ਹਾਂ ਵਿੱਚ ਲੋਕ-ਗਾਥਾਵਾਂ ਅਤੇ ਕਲੀਆਂ ਵੀ ਸ਼ਾਮਲ ਸਨ।
ਦੇਵ ਨੇ ਜਿੱਥੇ ਹੀਰ, ਸੋਹਣੀ ਅਤੇ ਸੱਸੀ ’ਤੇ ਗੀਤ ਲਿਖੇ ਓਥੇ ਪੰਜਾਬ ਦੀਆਂ ਕੁਝ ਅਜਿਹੀਆਂ ਪ੍ਰੀਤ-ਕਹਾਣੀਆਂ ਨੂੰ ਵੀ ਆਪਣੀ ਕਲਮ ਜ਼ਰੀਏ ਪੇਸ਼ ਕੀਤਾ, ਜਿੰਨ੍ਹਾਂ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਸਨ, ਇਹਨਾਂ ਵਿਚੋਂ ‘ਬੇਗੋ ਨਾਰ-ਇੰਦਰ ਮੱਲ’ ‘ਪਰਤਾਪੀ ਸੁਨਿਆਰੀ-ਕਾਕਾ ਰੁਪਾਲੋਂ’ ਇਤਿਆਦਿ ਦੇ ਨਾਂ ਆਉਂਦੇ ਹਨ। ਇਸ ਦੇ ਨਾਲ਼ ਹੀ ਪੰਜਾਬ ਤੋਂ ਬਿਨਾਂ ਅਰਬੀ ਪ੍ਰੇਮ-ਕਹਾਣੀਆਂ ਯੂਸਫ਼-ਜ਼ੁਲੈਖ਼ਾ ਅਤੇ ਸ਼ੀਰੀਂ-ਫ਼ਰਹਾਦ ਇਤਿਆਦਿ ਨੂੰ ਵੀ ਆਪਣੀ ਕਲਮ ਦੇ ਜ਼ਰੀਏ ਦੇਵ ਨੇ ਪੰਜਾਬੀਆਂ ਦੇ ਰੂ-ਬ-ਰੂ ਕੀਤਾ।
ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਉਹਨਾਂ ਦੇ ਗੀਤ ਗਾਏ।
Remove ads
ਕੁਝ ਗੀਤ ਅਤੇ ਕਲੀਆਂ
ਦੇਵ ਦੇ ਗੀਤਾਂ ਦੀ ਫਹਿਰਿਸਤ/ਲਿਸਟ ਵਿਚੋਂ ਕੁਝ ਕੁ ਕਾਬਿਲ-ਏ-ਜ਼ਿਕਰ ਗੀਤ ਇਸ ਤਰ੍ਹਾਂ ਨੇ:-
- ਕੁਲਦੀਪ ਮਾਣਕ ਦੁਆਰਾ ਗਾਏ
- ਵਾਰ ਬੰਦਾ ਸਿੰਘ ਬਹਾਦਰ
- ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
- ਯਾਰਾਂ ਦਾ ਟਰੱਕ ਬੱਲੀਏ (ਫ਼ਿਲਮ: ਲੰਬੜਦਾਰਨੀ)
- ਛੰਨਾ ਚੂਰੀ ਦਾ (ਕਲੀ)
- ਜੁਗਨੀ
- ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
- ਮਾਂ ਹੁੰਦੀ ਏ ਮਾਂ
- ਸਾਹਿਬਾਂ ਬਣੀ ਭਰਾਵਾਂ ਦੀ
- ਛੇਤੀ ਕਰ ਸਰਵਣ ਬੱਚਾ
- ਜੈਮਲ ਫੱਤਾ
- ਸੁਰਿੰਦਰ ਸ਼ਿੰਦਾ ਦੁਆਰਾ ਗਾਏ
- ਜਿਉਣਾ ਮੌੜ
- ਪੁੱਤ ਜੱਟਾਂ ਦੇ
- ਸੱਸੀ (ਦੋ ਊਠਾਂ ਵਾਲ਼ੇ ਨੀ)
- ਜਗਮੋਹਣ ਕੌਰ ਦੁਆਰਾ ਗਾਏ
- ਜੱਗਾ
- ਪੂਰਨ (ਪੂਰਨ ਭਗਤ)
ਦੇਵ ਥਰੀਕਿਆਂ ਵਾਲ਼ਾ ਐਪਰੀਸੇਸ਼ਨ ਸੁਸਾਇਟੀ
ਇੰਗਲੈਂਡ ਵਿੱਚ ਦੋ ਪੰਜਾਬੀਆਂ, ਸ. ਸੁਖਦੇਵ ਸਿੰਘ ਅਟਵਾਲ (ਸੋਖਾ ਉਦੋਪੁਰੀਆ) ’ਤੇ ਤਾਰੀ ਬਿਧੀਪੁਰੀਏ ਨੇ ਦੇਵ ਸਾਹਿਬ ਦੇ ਜਿਉਂਦੇ-ਜੀਅ ‘‘ਦੇਵ ਥਰੀਕਿਆਂ ਵਾਲ਼ਾ ਐਪਰੀਸੇਸ਼ਨ ਸੁਸਾਇਟੀ’’ ਕਾਇਮ ਕੀਤੀ ਹੈ। ਇਹ ਸੁਸਾਇਟੀ ਚੰਗੇ ਗੀਤਕਾਰਾਂ ਅਤੇ ਗਾਇਕਾਂ ਦਾ ਸਨਮਾਨ ਕਰਦੀ ਹੈ।
ਬਾਹਰੀ ਕੜੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads