ਕਿਰਗਿਜ਼ ਲੋਕ

From Wikipedia, the free encyclopedia

Remove ads

ਕਿਰਗਿਜ਼ ਮੱਧ ਏਸ਼ੀਆ ਵਿੱਚ ਵੱਸਣ ਵਾਲੀ ਇੱਕ ਤੁਰਕ-ਭਾਸ਼ੀ ਜਾਤੀ ਦਾ ਨਾਮ ਹੈ। ਕਿਰਗਿਜ਼ ਲੋਕ ਮੁੱਖ ਰੂਪ ਤੋਂ ਕਿਰਗੀਜ਼ਸਤਾਨ ਵਿੱਚ ਰਹਿੰਦੇ ਹਨ ਹਾਲਾਂਕਿ ਕੁਝ ਕਿਰਗਿਜ਼ ਭਾਈਚਾਰੇ ਇਸ ਦੇ ਗੁਆਂਢੀ ਦੇਸ਼ਾਂ ਵਿੱਚ ਵੀ ਮਿਲਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ, ਚੀਨ, ਤਾਜਿਕਸਤਾਨ, ਅਫ਼ਗ਼ਾਨਿਸਤਾਨ ਅਤੇ ਰੂਸ

ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
Remove ads

ਨਾਂਅ ਉਤਪਤੀ ਤੇ ਕਬਾਇਲੀ ਪਿਛੋਕੜ

ਤੁਰਕੀ ਭਾਸ਼ਾ ਵਿੱਚ ਕਿਰਗਿਜ਼ ਦਾ ਮਤਲਬ ਚਾਲ੍ਹੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਕਿਰਗਿਜ਼ੀਆਂ ਦੇ ਚਾਲ੍ਹੀ ਕਬੀਲੇ ਸਨ, ਜਿਸ ਤੋਂ ਉਹਨਾਂ ਦਾ ਇਹ ਨਾਮ ਪਿਆ ਹੈ। ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਕਿਰਗਿਜ਼ ਲੋਕਾਂ ਦੇ ਪੁਰਖੇ ਤੂਵਾ ਅਤੇ ਸਾਈਬੇਰੀਆ ਦੀ ਯੇਨਸੇਈ ਨਦੀ ਦੇ ਕੰਡੇ ਰਹਿੰਦੇ ਸਨ। ਇਨ੍ਹਾਂ ਦੇ ਕੋਲ ਹੀ ਮੰਗੋਲਿਆ ਅਤੇ ਮੰਚੂਰਿਆ ਵਿੱਚ ਵੱਸਣ ਵਾਲੇ ਖਿਤਾਨੀ ਲੋਕਾਂ ਨੇ ਇਸ ਉੱਤੇ ਵੱਡੇ ਹਮਲੇ ਕੀਤੇ ਪਰ ਕਿਰਗਿਜ਼ੀਆਂ ਦੇ ਚਾਲ੍ਹੀ ਕਬੀਲੇ ਡਟੇ ਰਹੇ। ਸਮੇਂ ਦੇ ਨਾਲ ਉਹ ਫੈਲ ਕੇ ਮੱਧ ਏਸ਼ੀਆ ਦੇ ਹੋਰ ਖੇਤਰਾਂ ਵਿੱਚ ਪਹੁੰਚੇ। ਮੰਨਿਆ ਜਾਂਦਾ ਹੈ ਕਿ ਆਧੁਨਿਕ ਕਿਰਗਿਜ਼ ਲੋਕ ਉਹਨਾਂ ਪ੍ਰਾਚੀਨ ਯੇਨਸੇਈ ਕਿਰਗਿਜ਼ ਅਤੇ ਮੱਧ ਏਸ਼ਿਆ ਵਿੱਚ ਰਹਿਣ ਵਾਲੇ ਸ਼ੱਕ, ਹੂਣ ਅਤੇ ਹੋਰ ਜਾਤੀਆਂ ਦਾ ਮਿਸ਼ਰਣ ਹਨ। 7ਵੀਂ ਤੋਂ ਲੈ ਕੇ 12ਵੀਂ ਸਦੀ ਦੇ ਮੁਸਲਮਾਨ ਅਤੇ ਚੀਨੀ ਸੂਤਰਾਂ ਦੇ ਅਨੁਸਾਰ ਕਿਰਗਿਜੀਆਂ ਦੀਆਂ ਅੱਖਾਂ ਅਕਸਰ ਨੀਲੀਆਂ ਅਤੇ ਹਰੀਆਂ ਹੋਇਆ ਕਰਦੀਆਂ ਸਨ ਅਤੇ ਉਹਨਾਂ ਦੇ ਵਾਲ (ਕੇਸ) ਅਕਸਰ ਲਾਲ ਹੋਇਆ ਕਰਦੇ ਸਨ, ਪਰ ਵਰਤਮਾਨ ਵਿੱਚ ਅਜਿਹਾ ਨਹੀਂ ਹੈ, ਯਾਨੀ ਕਿ ਆਧੁਨਿਕ ਕਿਰਗਿਜ਼ ਉਸ ਪ੍ਰਾਚੀਨ ਜਾਤੀ ਅਤੇ ਹੋਰ ਜਾਤੀਆਂ ਦਾ ਮਿਸ਼ਰਣ ਹਨ।

Remove ads

ਇਤਿਹਾਸ

ਯੇਨਸੇਈ ਖੇਤਰ ਤੋਂ ਫੈਲ ਕੇ ਕਿਰਗਿਜ਼ ਆਧੁਨਿਕ ਚੀਨ ਦੇ ਸ਼ਿੰਜਿਆਂਗ ਪ੍ਰਾਂਤ ਦੇ ਉਇਗੁਰ ਇਲਾਕੇ ਦੇ ਵੀ ਮਾਲਕ ਬਣ ਗਏ। ਇਸ ਵਿਸ਼ਾਲ ਖੇਤਰ ਉੱਤੇ ਉਹਨਾਂ ਦਾ ਰਾਜ 200 ਸਾਲ ਤੱਕ ਰਿਹਾ ਲੇਕਿਨ ਫਿਰ ਮੰਗੋਲ ਲੋਕਾਂ ਦੇ ਦਬਾਅ ਤੋਂ ਸੁੰਘੜ ਕੇ ਕੇਵਲ ਅਲਤਾਈ ਅਤੇ ਸਾਇਨ ਪਰਬਤਾਂ ਤੱਕ ਹੀ ਸੀਮਿਤ ਰਹਿ ਗਿਆ। ਜਦੋਂ 13ਵੀਂ ਸਦੀ ਵਿੱਚ ਚੰਗੇਜ਼ ਖ਼ਾਨ ਦਾ ਮੰਗੋਲ ਸਾਮਰਾਜ ਉੱਠਿਆ ਤਾਂ ਉਸ ਦੇ ਪੁੱਤਰ ਨੇ ਸੰਨ 1207 ਵਿੱਚ ਕਿਰਗਿਜ਼ਸਤਾਨ ਉੱਤੇ ਅਸਾਨੀ ਨਾਲ ਕਬਜ਼ਾ ਕਰ ਲਿਆ। ਫਿਰ ਕਿਰਗਿਜ਼ ਲੋਕ 14ਵੀਂ ਸਦੀ ਤੱਕ ਮੰਗੋਲ ਸਾਮਰਾਜ ਦਾ ਹਿੱਸਾ ਰਹੇ। 18ਵੀਂ ਸਦੀ ਦੇ ਬਾਅਦ ਇੱਥੇ ਰੂਸੀ ਪ੍ਰਭਾਵ ਵਧਿਆ ਅਤੇ ਸੋਵੀਅਤ ਸੰਘ ਦੇ ਉਦੈ ਤੋਂ ਬਾਅਦ ਕਿਰਗਿਜ਼ਸਤਾਨ ਉਸ ਦਾ ਹਿੱਸਾ ਬਣ ਗਿਆ। 20ਵੀਂ ਸਦੀ ਦੇ ਅੰਤ ਵਿੱਚ ਸੋਵੀਅਤ ਸੰਘ ਵਿਭਾਜਿਤ ਹੋ ਗਿਆ ਅਤੇ ਕਿਰਗਿਜ਼ਸਤਾਨ ਇੱਕ ਸੁਤੰਤਰ ਰਾਸ਼ਟਰ ਬਣ ਗਿਆ।

Thumb
ਕਿਸੇ ਵੀ ਸਮਾਗਮ ਵਿਚ ਕਿਰਗਿਜ਼ ਦੀ ਪਰੰਪਰਾ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads