ਕੁਮਾਰ ਵਿਸ਼ਵਾਸ
From Wikipedia, the free encyclopedia
Remove ads
ਕੁਮਾਰ ਵਿਸ਼ਵਾਸ ਇੱਕ ਹਿੰਦੀ ਕਵੀ ਅਤੇ ਹਿੰਦੀ ਸਾਹਿਤ ਦਾ ਪ੍ਰੋਫੈਸਰ ਹੈ ਅਤੇ ਆਮ ਆਦਮੀ ਪਾਰਟੀ ਦਾ ਆਗੂ ਹੈ।
ਮੁਢਲਾ ਜੀਵਨ
ਕੁਮਾਰ ਵਿਸ਼ਵਾਸ ਦਾ ਜਨਮ 10 ਫਰਵਰੀ (ਬਸੰਤ ਪੰਚਮੀ), 1970 ਨੂੰ ਪਿਲਖੁਆ, (ਗਾਜਿਆਬਾਦ, ਉੱਤਰ ਪ੍ਰਦੇਸ਼) ਵਿੱਚ ਹੋਇਆ ਸੀ। ਇੱਕ ਭੈਣ ਅਤੇ ਚਾਰ ਭਰਾਵਾਂ ਵਿੱਚ ਸਭ ਤੋਂ ਛੋਟੇ ਕੁਮਾਰ ਵਿਸ਼ਵਾਸ ਨੇ ਆਪਣੀ ਆਰੰਭਿਕ ਸਿੱਖਿਆ ਲਾਲਾ ਗੰਗਾ ਸਹਾਏ ਪਾਠਸ਼ਾਲਾ, ਪਿਲਖੁਆ ਤੋਂ ਪ੍ਰਾਪਤ ਕੀਤੀ। ਉਹਨਾਂ ਦੇ ਪਿਤਾ ਡਾ. ਚੰਦਰਪਾਲ ਸ਼ਰਮਾ, ਆਰ ਐਸ ਐਸ ਡਿਗਰੀ ਕਾਲਜ (ਚੌਧਰੀ ਚਰਣ ਸਿੰਘ ਯੂਨੀਵਰਸਿਟੀ, ਮੇਰਠ ਨਾਲ ਸੰਬੰਧਿਤ), ਪਿਲਖੁਆ ਵਿੱਚ ਅਧਿਆਪਕ ਰਹੇ। ਉਹਨਾਂ ਦੀ ਮਾਤਾ ਸ਼੍ਰੀਮਤੀ ਰਮਾ ਸ਼ਰਮਾ ਗ੍ਰਿਹਣੀ ਹਨ। ਰਾਜਪੂਤਾਨਾ ਰੈਜੀਮੈਂਟ ਇੰਟਰ ਕਾਲਜ ਤੋਂ ਬਾਰਵੀਂ ਪਾਸ ਕਰਨ ਦੇ ਬਾਅਦ ਉਸ ਦੇ ਪਿਤਾ ਉਸ ਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਸਨ। ਪਰ ਕੁਮਾਰ ਵਿਸ਼ਵਾਸ ਦਾ ਮਨ ਮਸ਼ੀਨਾਂ ਦੀ ਪੜ੍ਹਾਈ ਵਿੱਚ ਨਹੀਂ ਰਮਿਆ, ਅਤੇ ਉਸ ਨੇ ਉਹ ਪੜ੍ਹਾਈ ਵਿੱਚ ਹੀ ਛੱਡ ਦਿੱਤੀ। ਸਾਹਿਤ ਦੇ ਖੇਤਰ ਵਿੱਚ ਅੱਗੇ ਜਾਣ ਦੇ ਖਿਆਲ ਨਾਲ ਉਸ ਨੇ ਬੀ ਏ ਅਤੇ ਫਿਰ ਹਿੰਦੀ ਸਾਹਿਤ ਵਿੱਚ ਐਮ ਏ ਕੀਤੀ, ਜਿਸ ਵਿੱਚ ਉਸ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਫਿਰ ਉਸ ਨੇ ਕੌਰਵੀ ਲੋਕਗੀਤਾਂ ਵਿੱਚ ਲੋਕਚੇਤਨਾ ਵਿਸ਼ੇ ਉੱਤੇ ਪੀ ਐਚ ਡੀ ਕੀਤੀ। ਉਸ ਦੇ ਇਸ ਸੋਧ-ਕਾਰਜ ਨੂੰ 2001 ਵਿੱਚ ਪੁਰਸਕ੍ਰਿਤ ਵੀ ਕੀਤਾ ਗਿਆ।
Remove ads
ਕੈਰੀਅਰ
ਕੁਮਾਰ ਵਿਸ਼ਵਾਸ 1994 ਵਿੱਚ ਰਾਜਸਥਾਨ ਲਾਲਾ ਲਾਜਪਤ ਰਾਏ ਕਾਲਜ ਵਿੱਚ ਹਿੰਦੀ ਸਾਹਿਤ ਦੇ ਅਧਿਆਪਕ ਬਣੇ।[1]
ਸਿਆਸੀ ਕੈਰੀਅਰ
ਵਿਸ਼ਵਾਸ ਅਰਵਿੰਦ ਕੇਜਰੀਵਾਲ ਨੂੰ 2005 ਤੋਂ ਜਾਣਦੇ ਹਨ ਅਤੇ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ, ਜਿਵੇਂ ਕਿ ਅੰਦੋਲਨ ਫਿੱਕਾ ਪੈ ਗਿਆ ਅਤੇ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਵਜੋਂ ਜਾਣੀ ਜਾਂਦੀ ਹੈ, ਉਸ ਨੂੰ ਇਸ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਨ ਲਈ ਕਿਹਾ ਗਿਆ।[2]
ਉਸਨੇ 2014 ਦੀ ਲੋਕ ਸਭਾ ਚੋਣ ਅਮੇਠੀ ਤੋਂ ਆਪ ਉਮੀਦਵਾਰ ਵਜੋਂ ਲੜੀ ਸੀ, ਪਰ ਉਸ ਸਮੇਂ ਦੇ ਮੌਜੂਦਾ ਰਾਹੁਲ ਗਾਂਧੀ ਤੋਂ ਸਿਰਫ 25,000 ਵੋਟਾਂ ਹਾਸਲ ਕਰਕੇ ਹਾਰ ਗਏ ਸਨ।[3][4]
ਹਵਾਲੇ
Wikiwand - on
Seamless Wikipedia browsing. On steroids.
Remove ads