ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ

From Wikipedia, the free encyclopedia

ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ
Remove ads

ਕੈਨੇਡਾ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਕੈਨੈਡਾ ਦੀ ਤਰਜਮਾਨੀ ਕਰਦੀ ਹੈ। ਇਸ ਟੀਮ ਦਾ ਪ੍ਰਬੰਧਨ ਕ੍ਰਿਕਟ ਕੈਨੇਡਾ ਦੁਆਰਾ ਕੀਤਾ ਜਾਂਦਾ ਹੈ, ਜਿਹੜਾ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ 1968 ਵਿੱਚ ਸਹਾਇਕ ਮੈਂਬਰ ਬਣਿਆ ਸੀ।

ਵਿਸ਼ੇਸ਼ ਤੱਥ ਐਸੋਸੀਏਸ਼ਨ, ਖਿਡਾਰੀ ਅਤੇ ਸਟਾਫ਼ ...
Remove ads

ਸੰਯੁਰਤ ਰਾਜ ਅਮਰੀਕਾ ਦੇ ਨਾਲ, ਕੈਨੇਡਾ ਦੁਨੀਆ ਦੇ ਸਭ ਤੋਂ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਵਿੱਚ ਸ਼ਾਮਿਲ ਸੀ। ਇਹ ਮੁਕਾਬਲਾ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚਾਲੇ 1844 ਵਿੱਚ ਨਿਊਯਾਰਕ ਸ਼ਹਿਰ ਵਿੱਚ ਖੇਡਿਆ ਗਿਆ ਸੀ। ਸਾਲਾਨਾ ਕੈਨੇਡਾ-ਅਮਰੀਕਾ ਮੁਕਾਬਲੇ ਨੂੰ ਹੁਣ ਔਟੀ ਕੱਪ ਵੀ ਕਿਹਾ ਜਾਂਦਾ ਹੈ। ਕੈਨੇਡਾ ਦਾ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਪਹਿਲਾ ਮੈਚ 1932 ਨੂੰ ਹੋਇਆ ਸੀ, ਜਦੋਂ ਆਸਟਰੇਲੀਆ ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ ਸੀ।[1]

ਆਈ.ਸੀ.ਸੀ. ਸਹਾਇਕ ਮੈਂਬਰ ਦੇ ਤੌਰ 'ਤੇ ਕੈਨੇਡਾ ਦਾ ਪਹਿਲਾ ਮੁੱਖ ਅੰਤਰਰਾਸ਼ਟਰੀ ਟੂਰਨਾਮੈਂਟ 1979 ਦੀ ਆਈ.ਸੀ.ਸੀ. ਟਰਾਫ਼ੀ ਸੀ ਜਿਹੜਾ ਕਿ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਕੈਨੇਡਾ ਨੇ 1979 ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕੀਤਾ ਸੀ। ਉਸ ਤੋਂ ਬਾਅਦ ਕੈਨੇਡਾ ਦੀ ਟੀਮ 2003 ਤੱਕ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਨਾਕਾਮਯਾਬ ਰਹੀ ਸੀ, ਪਰ ਇਹ ਟੀਮ ਆਈ.ਸੀ.ਸੀ. ਸਹਾਇਕ ਮੈਂਬਰ ਬਣੀ ਰਹੀ। 2006 ਤੋਂ 2013 ਤੱਕ ਕੈਨੇਡਾ ਕੋਲ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਦਰਜਾ ਹਾਸਲ ਸੀ, ਅਤੇ ਇਹ ਟੀਮ 2007 ਅਤੇ 2011 ਦੇ ਵਿਸ਼ਵ ਕੱਪ ਵਿੱਚ ਸ਼ਾਮਿਲ ਵੀ ਹੋਈ। ਹਾਲਾਂਕਿ ਜਦੋਂ ਤੋਂ ਆਈ.ਸੀ.ਸੀ. ਦੀ ਨਵੀਂ ਡਿਵੀਜ਼ਨਲ ਬਣਤਰ ਦੀ ਸ਼ੁਰੂਆਤ ਹੋਈ ਹੈ, ਇਹ ਟੀਮ ਕੁਝ ਖ਼ਾਸ ਨਹੀਂ ਕਰ ਸਕੀ ਅਤੇ ਇਹ ਟੀਮ 2014 ਅਤੇ 2015 ਦੇ ਵਿਸ਼ਵ ਕੁਆਲੀਫ਼ਾਇਅਰ ਮੁਕਾਬਲਿਆਂ ਵਿੱਚ ਅੰਤਿਮ ਸਥਾਨ ਉੱਪਰ ਰਹੀ ਸੀ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads