1979 ਕ੍ਰਿਕਟ ਵਿਸ਼ਵ ਕੱਪ

From Wikipedia, the free encyclopedia

Remove ads

1979 ਕ੍ਰਿਕਟ ਵਿਸ਼ਵ ਕੱਪ (ਅਧਿਕਾਰਿਕ ਤੌਰ 'ਤੇ ਪਰੂਡੈਂਸ਼ੀਅਲ ਕੱਪ '79 ) ਕ੍ਰਿਕਟ ਵਿਸ਼ਵ ਕੱਪ ਦਾ ਦੂਜਾ ਐਡੀਸ਼ਨ ਸੀ ਅਤੇ ਇਸਨੂੰ ਵੈਸਟਇੰਡੀਜ਼ ਨੇ ਜਿੱਤਿਆ ਸੀ, ਜਿਸ ਨੇ ਚਾਰ ਸਾਲ ਪਹਿਲਾਂ ਪਹਿਲਾ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਵੀ ਜਿੱਤਿਆ ਸੀ। ਇਹ 9 ਤੋਂ 23 ਜੂਨ 1979 ਤਕ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਫਾਰਮੈਟ ਵਿੱਚ 1975 ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਇਸ ਵਿੱਚ ਵੀ ਅੱਠ ਦੇਸ਼ਾਂ ਨੇ ਹਿੱਸਾ ਲਿਆ। ਲੀਗ ਸਟੇਜ ਵਿੱਚ ਮੈਚ ਚਾਰ-ਚਾਰ ਟੀਮਾਂ ਦੇ ਦੋ ਗਰੁੱਪਾਂ ਵਿੱਚ ਖੇਡੇ ਗਏ ਸਨ। ਹਰੇਕ ਗਰੁੱਪ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ ਸੈਮੀ-ਫਾਈਨਲ ਖੇਡੇ, ਅਤੇ ਇਨ੍ਹਾਂ ਦੇ ਜੇਤੂ ਲਾਰਡਜ਼ ਵਿਖੇ ਫਾਈਨਲ ਵਿੱਚ ਖੇਡੇ। ਮੈਚਾਂ ਵਿੱਚ ਪ੍ਰਤੀ ਪਾਰੀ 60 ਓਵਰ ਸਨ ਇਹ ਟੂਰਨਾਮੈਂਟ ਰਵਾਇਤੀ ਸਫ਼ੈਦ ਕੱਪੜਿਆਂ ਅਤੇ ਲਾਲ ਗੇਂਦਾਂ ਨਾਲ ਖੇਡਿਆ ਗਿਆ। ਇਹ ਸਾਰੇ ਮੈਚ ਦਿਨ ਦੇ ਸਨ ਅਤੇ ਇਸ ਲਈ ਇਹ ਸਵੇਰ ਵੇਲੇ ਛੇਤੀ ਖੇਡੇ ਜਾਂਦੇ ਸਨ।

ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
Remove ads
Remove ads

ਫਾਰਮੈਟ

ਟੂਰਨਾਮੈਂਟ ਦੀਆਂ ਅੱਠ ਟੀਮਾਂ ਨੂੰ ਚਾਰ-ਚਾਰ ਟੀਮਾਂ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਹਰੇਕ ਟੀਮ ਨੇ ਆਪਣੇ ਗਰੁੱਪ ਵਿੱਚ ਸ਼ਾਮਿਲ ਦੂਜੀਆਂ ਸਾਰੀਆਂ ਟੀਮਾਂ ਨਾਲ ਇੱਕ-ਇੱਕ ਮੈਚ ਖੇਡਣਾ ਸੀ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਨੂੰ ਸੈਮੀਫ਼ਾਈਨਲ ਵਿੱਚ ਜਗ੍ਹਾ ਮਿਲੀ।

ਭਾਗ ਲੈਣ ਵਾਲੇ

Thumb
ਹਾਈਲਾਈਟ ਕੀਤੇ ਗਏ ਦੇਸ਼ਾਂ ਨੇ 1979 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ।      ਆਈਸੀ ਜੇ ਪੂਰੇ ਮੈਂਬਰ ਦੇ ਤੌਰ ਤੇ ਕੁਆਲੀਫ਼ਾਈ     1979 ਆਈਸੀ ਟਰਾਫ਼ੀ ਦੁਆਰਾ ਕੁਆਲੀਫ਼ਾਈ     ਕੁਆਲੀਫ਼ਾਈ ਕਰਨ ਵਿੱਚ ਅਸਫਲ

ਫਾਈਨਲ ਟੂਰਨਾਮੈਂਟ ਲਈ ਅੱਠ ਟੀਮਾਂ ਨੇ ਕੁਆਲੀਫਾਈ ਕੀਤਾ। 1979 ਦੇ ਆਈਸੀਸੀ ਟਰਾਫ਼ੀ ਦੇ ਫਾਈਨਲ ਤੱਕ ਪਹੁੰਚ ਕੇ ਸ੍ਰੀਲੰਕਾ ਅਤੇ ਕੈਨੇਡਾ ਟੂਰਨਾਮੈਂਟ ਲਈ ਯੋਗਤਾ ਪ੍ਰਾਪਤ ਕਰਨ ਵਾਲੀਆਂ ਬਿਨ੍ਹਾਂ ਟੈਸਟ ਦਰਜੇ ਦੀਆਂ ਦੋ ਟੀਮਾਂ ਸਨ।[1] ਪਹਿਲੇ ਵਿਸ਼ਵ ਕੱਪ ਵਿੱਚ ਖੇਡਣ ਵਾਲੇ ਪੂਰਬੀ ਅਫਰੀਕਾ ਨੇ ਇਸ ਵਾਰ ਕੁਆਲੀਫਾਈ ਨਹੀਂ ਕੀਤਾ, ਅਤੇ ਇਸ ਤਰ੍ਹਾਂ 1979 ਦੇ ਵਿਸ਼ਵ ਕੱਪ ਵਿੱਚ ਕਿਸੇ ਵੀ ਅਫ਼ਰੀਕੀ ਦੇਸ਼ ਨੇ ਹਿੱਸਾ ਨਹੀਂ ਲਿਆ।

ਹੋਰ ਜਾਣਕਾਰੀ ਟੀਮ, ਯੋਗਤਾ ਦੀ ਵਿਧੀ ...
Remove ads

ਸਥਾਨ

ਗਰੁੱਪ ਪੜਾਅ

ਗਰੁੱਪ ਏ

ਹੋਰ ਜਾਣਕਾਰੀ ਟੀਮ, ਖੇਡੇ ...

ਟੂਰਨਾਮੈਂਟ ਮੈਚ ਸੰਖੇਪ

9 ਜੂਨ 1979
ਸਕੋਰਕਾਰਡ
ਆਸਟਰੇਲੀਆ 
159/9 (60 ਓਵਰ)
v
 ਇੰਗਲੈਂਡ
160/4 (47.1 ਓਵਰ)
ਇੰਗਲੈਂਡ 6 ਵਿਕਟਾਂ ਨਾਲ ਜਿੱਤਿਆ
ਲੌਰਡਜ਼, ਲੰਡਨ, ਇੰਗਲੈਂਡ

9 ਜੂਨ 1979
ਸਕੋਰਕਾਰਡ
ਕੈਨੇਡਾ 
139/9 (60 ਓਵਰ)
v
 ਪਾਕਿਸਤਾਨ
140/2 (40.1 ਓਵਰ)
ਪਾਕਿਸਤਾਨ 8 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ, ਇੰਗਲੈਂਡ

14 ਜੂਨ 1979
ਸਕੋਰਕਾਰਡ
ਪਾਕਿਸਤਾਨ 
286/7 (60 ਓਵਰ)
v
 ਆਸਟਰੇਲੀਆ
197 (57.1 ਓਵਰ)
ਪਾਕਿਸਤਾਨ 89 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ, ਇੰਗਲੈਂਡ

14 ਜੂਨ 1979
ਸਕੋਰਕਾਰਡ
ਕੈਨੇਡਾ 
45 (40.3 ਓਵਰ)
v
 ਇੰਗਲੈਂਡ
46/2 (13.5 ਓਵਰ)
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ, ਇੰਗਲੈਂਡ

16 ਜੂਨ 1979
ਸਕੋਰਕਾਰਡ
ਕੈਨੇਡਾ 
105 (33.2 ਓਵਰ)
v
 ਆਸਟਰੇਲੀਆ
106/3 (26 ਓਵਰ)
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
ਐਜਬੈਸਟਨ ਕ੍ਰਿਕਟ ਮੈਦਾਨ, ਬਰਮਿੰਘਮ, ਇੰਗਲੈਂਡ

16 ਜੂਨ 1979
ਸਕੋਰਕਾਰਡ
ਇੰਗਲੈਂਡ 
165/9 (60 ਓਵਰ)
v
 ਪਾਕਿਸਤਾਨ
151 (56 ਓਵਰ)
ਇੰਗਲੈਂਡ 14 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ, ਇੰਗਲੈਂਡ

ਗਰੁੱਪ ਬੀ

ਹੋਰ ਜਾਣਕਾਰੀ ਟੀਮ, ਖੇਡੇ ...
9 ਜੂਨ 1979
ਸਕੋਰਕਾਰਡ
ਭਾਰਤ 
190 (53.1 ਓਵਰ)
v
 ਵੈਸਟ ਇੰਡੀਜ਼
194/1 (51.3 ਓਵਰ)
ਵੈਸਟਇੰਡੀਜ਼ 9 ਵਿਕਟਾਂ ਨਾਲ ਜਿੱਤਿਆ
ਐਜਬੈਸਟਨ ਕ੍ਰਿਕਟ ਮੈਦਾਨ, ਬਰਮਿੰਘਮ, ਇੰਗਲੈਂਡ

9 ਜੂਨ 1979
ਸਕੋਰਕਾਰਡ
ਸ੍ਰੀ ਲੰਕਾ 
189 (56.5 ਓਵਰ)
v
 ਨਿਊਜ਼ੀਲੈਂਡ
190/1 (47.4 ਓਵਰ)
ਨਿਊਜ਼ੀਲੈਂਡ 9 ਵਿਕਟਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ, ਇੰਗਲੈਂਡ

13, 14, 15 ਜੂਨ 1979
ਸਕੋਰਕਾਰਡ
v
ਮੈਚ ਰੱਦ ਹੋਇਆ
ਦ ਓਵਲ, ਲੰਡਨ, ਇੰਗਲੈਂਡ

13 ਜੂਨ 1979
ਸਕੋਰਕਾਰਡ
ਭਾਰਤ 
182 (55.5 ਓਵਰ)
v
 ਨਿਊਜ਼ੀਲੈਂਡ
183/2 (57 ਓਵਰ)
ਨਿਊਜ਼ੀਲੈਂਡ 8 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ, ਇੰਗਲੈਂਡ

18 ਜੂਨ 1979
ਸਕੋਰਕਾਰਡ
ਸ੍ਰੀ ਲੰਕਾ 
238/5 (60 ਓਵਰ)
v
 ਭਾਰਤ
191 (54.1 ਓਵਰ)
ਸ਼੍ਰੀਲੰਕਾ 47 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ, ਇੰਗਲੈਂਡ

16 ਜੂਨ 1979
ਸਕੋਰਕਾਰਡ
ਵੈਸਟ ਇੰਡੀਜ਼ 
244/7 (60 ਓਵਰ)
v
 ਨਿਊਜ਼ੀਲੈਂਡ
212/9 (60 ਓਵਰ)
ਵੈਸਟਇੰਡੀਜ਼ 32 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ, ਇੰਗਲੈਂਡ
Remove ads

ਨਾੱਕਆਊਟ ਪੜਾਅ

  ਸੈਮੀਫ਼ਾਈਨਲ ਫ਼ਾਈਨਲ
20 ਜੂਨ – ਓਲਡ ਟ੍ਰੈਫ਼ਰਡ, ਮਾਨਚੈਸਟਰ
  ਇੰਗਲੈਂਡ 221/8  
  ਨਿਊਜ਼ੀਲੈਂਡ 212/9  
 
23 ਜੂਨ – ਲੌਰਡਜ਼, ਲੰਡਨ
      ਇੰਗਲੈਂਡ 194
    ਵੈਸਟ ਇੰਡੀਜ਼ 286/9


20 ਜੂਨ – ਦ ਓਵਲ, ਲੰਡਨ
  ਵੈਸਟ ਇੰਡੀਜ਼ 293/6
  ਪਾਕਿਸਤਾਨ 250  

ਸੈਮੀ-ਫਾਈਨਲ

ਪਹਿਲੇ ਬਹੁਤ ਹੀ ਫਸਵੇਂ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਨੇ ਜਿੱਤ ਪ੍ਰਾਪਤ ਕੀਤੀ। ਨਿਊਜ਼ੀਲੈਂਡ ਨੇ ਟਾੱਸ ਜਿੱਤੀ ਅਤੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਗਲੈਂਡ ਦੀ ਸ਼ੁਰੂਆਤ ਮਾੜੀ ਹੋਈ ਅਤੇ ਉਨ੍ਹਾਂ ਨੇ 38 ਦੌੜਾਂ ਤੇ 2 ਵਿਕਟਾਂ ਗਵਾ ਲਈਆਂ। ਪਰ ਮਗਰੋਂ ਮਾਈਕ ਬ੍ਰੀਅਰਲੀ (115 ਗੇਂਦਾਂ 'ਤੇ 3 ਚੌਕੇ) ਅਤੇ ਗ੍ਰਾਹਮ ਗੂਚ (84 ਗੇਂਦਾਂ' ਚ 71 ਦੌੜਾਂ, 1 ਚਾਰ, ਤਿੰਨ ਛੱਕੇ) ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ। ਪਾਰੀ ਦੇ ਦੂਜੇ ਅੱਧ ਵਿੱਚ ਡੈਰੇਕ ਰੈਂਡਲ (50 ਗੇਂਦਾਂ 'ਚ 42 ਦੌੜਾਂ, 1 ਚੌਕੇ, 1 ਛੱਕਾ) ਬਹੁਤ ਵਧੀਆ ਖੇਡਿਆ ਜਿਸ ਕਰਕੇ ਇੰਗਲੈਂਡ 98/4 ਤੋਂ 221 ਦੌੜਾਂ (8 ਵਿਕਟਾਂ, 60 ਓਵਰਾਂ) ਤੱਕ ਪਹੁੰਚ ਗਿਆ। ਜਵਾਬ ਵਿੱਚ ਜੌਨ ਰਾਈਟ (137 ਗੇਂਦਾਂ 'ਤੇ 69 ਦੌੜਾਂ) ਨੇ ਨਿਊਜ਼ੀਲੈਂਡ ਨੂੰ ਚੰਗੀ ਸ਼ੁਰੂਆਤ ਦਿੱਤੀ। ਪਰ ਵਿਕਟਾਂ ਡਿੱਗਣ ਕਾਰਨ ਨਿਊਜ਼ੀਲੈਂਡ ਪੱਛੜ ਗਿਆ ਅਤੇ ਬੱਲੇਬਾਜ਼ੀ ਕ੍ਰਮ ਵਿੱਚ ਮਗਰੋਂ ਕੁਝ ਤੇਜ਼ ਬੱਲੇਬਾਜ਼ੀ ਕਰਨ ਦੇ ਬਾਵਜੂਦ ਵੀ ਉਹ ਹਾਰ ਗਏ ਜਦੋਂ ਉਹ ਮੈਚ ਦੇ ਆਖਰੀ ਓਵਰ ਵਿੱਚੋਂ ਬਾਕੀ ਬਚੇ 14 ਦੌੜਾਂ ਨਹੀਂ ਬਣਾ ਸਕੇ ਅਤੇ ਇੰਗਲੈਂਡ ਫਾਈਨਲ ਵਿੱਚ ਪਹੁੰਚ ਗਿਆ।

ਦੂਜੇ ਸੈਮੀਫ਼ਾਈਨਲ ਵਿੱਚ ਗੌਰਡਨ ਗ੍ਰੀਨਿਜ (107 ਗੇਂਦਾਂ 'ਚ 73, 5 ਚੌਕੇ, 1 ਛੱਕਾ) ਅਤੇ ਡੈਸਮੰਡ ਹੇਨਜ਼ (115 ਗੇਂਦਾਂ' ਤੇ 4 ਚੌਕੇ) ਨੇ ਪਹਿਲੀ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਵਿਅਨ ਰਿਚਰਡਜ਼ ਅਤੇ ਕਲਾਈਵ ਲੌਇਡ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਅਤੇ ਵੈਸਟਇੰਡੀਜ਼ ਨੇ ਪਾਕਿਸਤਾਨ ਵਿਰੁੱਧ 293 (6 ਵਿਕਟਾਂ, 60 ਓਵਰਾਂ) ਦੌੜਾਂ ਬਣਾਈਆਂ। ਮਾਜਿਦ ਖਾਨ (124 ਗੇਂਦਾਂ 'ਤੇ 7 ਚੌਕੇ) ਅਤੇ ਜ਼ਹੀਰ ਅੱਬਾਸ (122 ਗੇਂਦਾਂ' ਤੇ 93 ਦੌੜਾਂ) ਨੇ 36 ਓਵਰਾਂ ਵਿੱਚ ਦੂਜੀ ਵਿਕਟ ਲਈ 166 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਪਾਕਿਸਤਾਨ ਦਾ ਹੋਰ ਕੋਈ ਬੱਲੇਬਾਜ਼ ਨਹੀਂ ਚੱਲਿਆ ਅਤੇ ਉਨ੍ਹਾਂ ਨੇ 74 ਦੌੜਾਂ ਉੱਪਰ ਆਖ਼ਰੀ 9 ਵਿਕਟਾਂ ਗਵਾ ਦਿੱਤੀਆਂ। ਅੰਤ ਪਾਕਿਸਤਾਨ 56.2 ਓਵਰਾਂ ਵਿੱਚ 250 ਦੌੜਾਂ ਹੀ ਬਣਾ ਸਕਿਆ ਅਤੇ ਉਹ 43 ਦੌੜਾਂ ਨਾਲ ਹਾਰ ਗਿਆ।

20 ਜੂਨ 1979
ਸਕੋਰਕਾਰਡ
ਵੈਸਟ ਇੰਡੀਜ਼ 
293/6 (60 ਓਵਰ)
v
 ਪਾਕਿਸਤਾਨ
250 (56.2 ਓਵਰ)
ਵੈਸਟਇੰਡੀਜ਼ 43 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ,ਇੰਗਲੈਂਡ

20 ਜੂਨ 1979
ਸਕੋਰਕਾਰਡ
ਇੰਗਲੈਂਡ 
221/8 (60 ਓਵਰ)
v
 ਨਿਊਜ਼ੀਲੈਂਡ
212/9 (60 ਓਵਰ)
ਇੰਗਲੈਂਡ 9 ਦੌੜਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ, ਇੰਗਲੈਂਡ

ਫਾਈਨਲ

ਇੰਗਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟਇੰਡੀਜ਼ ਦੀ ਸ਼ੁਰੂਆਤ ਮਾੜੀ ਹੋਈ ਅਤੇ ਗ੍ਰੀਨਿੱਜ, ਹੇਨਜ਼, ਕਾਲੀਚਰਨ ਅਤੇ ਕਪਤਨਾ ਕਲਾਈਵ ਲੌਇਡ ਸਮੇਤ ਉਨ੍ਹਾਂ ਦੇ ਚਾਰ ਬੱਲੇਬਾਜ਼ 99 ਦੌੜਾਂ ਤੇ ਆਊਟ ਹੋ ਗਏ। ਪਰ ਵਿਵਿਅਨ ਰਿਚਰਡਜ਼ (157 ਗੇਂਦਾਂ, 11 ਚੌਕੇ, 3 ਛੱਕੇ) ਤੋਂ 138 ਅਤੇ ਕੌਲਿੰਸ ਕਿੰਗ ਨੇ (66 ਗੇਂਦਾਂ 'ਤੇ 86 ਦੌੜਾਂ, 10 ਚੌਕੇ ਤੇ 3 ਛੱਕੇ) ਨੇ ਪਾਰੀ ਨੂੰ ਸੰਭਾਲਿਆ। ਕਿੰਗ ਨੇ ਖਾਸ ਤੌਰ 'ਤੇ 130.3 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਕੇ ਇੰਗਲਿਸ਼ ਗੇਂਦਬਾਜ਼ੀ ਨੂੰ ਤਹਿਸ-ਨਹਿਸ ਕੀਤਾ। 5ਵੀਂ ਵਿਕਟ ਲਈ ਇਨ੍ਹਾਂ ਦੋਵਾਂ ਨੇ 139 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਵੈਸਟਇੰਡੀਜ਼ ਦਾ ਸਕੋਰ 238/5 ਤੱਕ ਪਹੁੰਚ ਗਿਆ। ਵਿਵਿਅਨ ਰਿਚਰਡਸ ਅਤੇ ਪਿਛਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵੈਸਟਇੰਡੀਜ਼ ਨੂੰ ਪੂਰੇ 60 ਓਵਰਾਂ ਵਿੱਚ 286 ਦੇ ਸਕੋਰ ਉੱਪਰ ਪੁਚਾ ਦਿੱਤਾ।

ਇੰਗਲੈਂਡ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਸਲਾਮੀ ਬੱਲੇਬਾਜ਼ ਮਾਈਕ ਬ੍ਰੀਅਰਲੀ (130 ਗੇਂਦਾਂ 'ਚ 7 ਚੌਕੇ) ਅਤੇ ਜੈਫ਼ ਬੌਏਕੌਟ (105 ਗੇਂਦਾਂ ਵਿੱਚ 3 ਚੌਕੇ) ਬਹੁਤ ਹੌਲੀ ਖੇਡੇ। ਉਨ੍ਹਾਂ ਨੇ 38 ਓਵਰਾਂ ਵਿੱਚ 129 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਵੇਂ ਕਿ ਇਹ ਕੋਈ ਪੰਜ ਦਿਨਾਂ ਵਾਲਾ ਟੈਸਟ ਮੈਚ ਹੋਵੇ। ਜਦੋਂ ਦੋਵੇਂ ਬੱਲੇਬਾਜ਼ ਆਊਟ ਹੋਏ ਉਦੋਂ ਤੱਕ ਲੋੜੀਂਦੀ ਰਨ ਰੇਟ ਬਹੁਤ ਵੱਧ ਗਈ। ਗ੍ਰਾਹਮ ਗੂਚ ਨੇ ਕੁਝ ਵੱਡੇ ਸ਼ਾੱਟ ਖੇਡ ਕੇ 32 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਦੋ ਵਿਕਟਾਂ ਦੇ ਨੁਕਸਾਨ ਉੱਪਰ 183 ਦੌੜਾਂ ਉੱਪਰ ਪੁਚਾ ਦਿੱਤਾ। ਪਰ ਗੂਚ ਦੇ ਆਊਟ ਹੋਣ ਤੋਂ ਬਾਅਦ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਪਤਨ ਹੋਇਆ ਜਿਸ ਵਿੱਚ ਇੰਗਲੈਂਡ ਨੇ ਆਪਣੀਆਂ ਆਖਰੀ 8 ਵਿਕਟਾਂ ਸਿਰਫ਼ 11 ਦੌੜਾਂ ਤੇ ਗਵਾ ਦਿੱਤੀਆਂ ਅਤੇ ਉਹ 51 ਓਵਰਾਂ ਵਿੱਚ 194 ਦੌੜਾਂ ਬਣਾ ਕੇ ਆਲ-ਆਊਟ ਹੋ ਗਏ। ਵਿਵਿਅਨ ਰਿਚਰਡਜ਼ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।

23 ਜੂਨ 1979
ਸਕੋਰਕਾਰਡ
ਵੈਸਟ ਇੰਡੀਜ਼ 
286/9 (60 ਓਵਰ)
v
 ਇੰਗਲੈਂਡ
194 (51 ਓਵਰ)
ਵੈਸਟਇੰਡੀਜ਼ 92 ਦੌੜਾਂ ਨਾਲ ਜਿੱਤਿਆ
ਲੌਰਡਜ਼, ਲੰਡਨ, ਇੰਗਲੈਂਡ
Remove ads

ਅੰਕੜੇ

ਹੋਰ ਜਾਣਕਾਰੀ ਦੌੜਾਂ, ਖਿਡਾਰੀ ...
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads