ਗਿਆਨੀ ਗੁਰਦਿੱਤ ਸਿੰਘ
From Wikipedia, the free encyclopedia
Remove ads
ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਗਿਆਨੀ ਗੁਰਦਿੱਤ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ, ਉਹਨਾਂ ਚੋਟੀ ਦੇ ਕਝ ਕੁ ਵਿਦਵਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਰਚਨਾਵਾਂ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗਿਆਨੀ ਗੁਰਦਿੱਤ ਸਿੰਘ ਜੀ, ਮੂਲ ਰੂਪ ਵਿਚ ਇਕ ਪੱਤਰਕਾਰ ਸਨ, ਪਰੰਤੂ ਇਕ ਸਿਰੜੀ ਖੋਜੀ ਦੇ ਰੂਪ ਵਿਚ, ਧਰਮ ਪ੍ਰਚਾਰਕ ਦੇ ਰੂਪ ਵਿੱਚ, ਗੁਰਮਤਿ ਅਚਾਰੀਆ, ਅਨੋਖੇ ਸ਼ੈਲੀਕਾਰ, ਸਭਿਆਚਾਰ ਵਿਗਿਆਨੀ, ਲੋਕਧਾਰਾ ਸ਼ਾਸ਼ਤਰੀ, ਉਘੇ ਸਮਾਜ ਸੇਵਕ, ਚੇਤੰਨ ਜਗਿਆਸੂ ਵਰਗੇ ਅਨੇਕਾਂ ਗੁਣ ਲੱਛਣ ਉਹਨਾਂ ਦੀ ਸ਼ਖਸ਼ੀਅਤ ਵਿਚ ਸ਼ਾਮਲ ਰਹੇ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ।[1] ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।
Remove ads
ਜੀਵਨ
ਗੁਰਦਿੱਤ ਸਿੰਘ ਦਾ ਜਨਮ 24 ਫਰਵਰੀ 1923 ਨੂੰ (ਪਿਤਾ: ਹੀਰਾ ਸਿੰਘ ਅਤੇ ਮਾਤਾ: ਨਿਹਾਲ ਕੌਰ) ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।[2] ਇਹਨਾਂ ਨੇ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾਲ ਵਿਆਹ ਕੀਤਾ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਪਰਸਨ ਰਹੇ ਹਨ। ਆਪ ਦਾ ਬੇਟਾ ਰੂਪਿੰਦਰ ਸਿੰਘ ਦ ਟ੍ਰਿਬਿਊਨ ਦਾ ਡਿਪਟੀ ਅਡੀਟਰ ਰਿਹਾ ਹੈ ਅਤੇ ਦੂਜਾ ਬੇਟਾ ਰਵਿੰਦਰ ਸਿੰਘ ਹੈ
ਉਨ੍ਹਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ 15 ਅਗਸਤ 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਸ਼ੁਰੂ ਕਰਕੇ ਕੀਤਾ ਅਤੇ ਜੀਵਨ ਦੇ ਅੰਤ ਤਕ ਪੱਤਰਕਾਰੀ ਨਾਲ ਜੁੜੇ ਰਹੇ। ਪ੍ਰਕਾਸ਼ ਤੋਂ ਇਲਾਵਾ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੋ ਹੋਰ ਪੱਤਰ ‘ਜੀਵਨ ਸਾਂਝਾਂ’ ਅਤੇ ‘ਸਿੰਘ ਸਭਾ ਪੱਤ੍ਰਿਕਾ’ ਵੀ ਆਰੰਭ ਕਰ ਕੇ ਚਲਾਏ।
Remove ads
ਰਚਨਾਵਾਂ
ਕਵਿਤਾ
- ਅਛੋਹ ਸਿਖਰਾਂ (1950)
ਖੋਜ ਅਤੇ ਆਲੋਚਨਾ
- ਰਾਗ ਮਾਲਾ ਦੀ ਅਸਲੀਅਤ (1946)
- ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ
- ਭੱਟ ਤੇ ਉਨ੍ਹਾਂ ਦੀ ਰਚਨਾ (1960)।
ਵਾਰਤਕ
- ਮੇਰਾ ਪਿੰਡ (1961, 63, 74, 81, 95)
- ਤਿੱਥ ਤਿਉਹਾਰ (1960)
- ਮੇਰੇ ਪਿੰਡ ਦਾ ਜੀਵਨ (1967)
ਜੀਵਨੀਆਂ
- ਭਾਈ ਲਾਲੋ ਦਰਸ਼ਨ (1987)
- ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ (ਗਿਆਨੀ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲ, ਸ. ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ)।
- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖਾਲਸੇ ਦੇ ਤਿੰਨ ਸੌ ਸਾਲਾਂ ਨੂੰ ਸਮਰਪਿਤ 50 ਕਿਤਾਬਾਂ ਦਾ ਸੰਪਾਦਨ ਕੀਤਾ।
- 2003 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਮੁਦਾਵਣੀ
- 2000 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਭਗਤ ਬਾਣੀ।
- 1995 ਮੇਰਾ ਪਿੰਡ
- 1990 ਇਤਿਹਾਸ ਸ਼੍ਰੀ ਗੁਰੂ ਗਰੰਥ ਸਾਹਿਬ: ਭਗਤ ਬਾਣੀ ਭਾਗ।
- 1987 ਪੰਜਾਬੀ ਜੀਵਨ ਤੇ ਸਭਿਆਚਾਰ
- 1971 ਪੰਜਾਬ ਦੀਆਂ ਲੋਕ ਕਹਾਣੀਆਂ
- 1965 ਤਖ਼ਤ ਸ੍ਰੀ ਦਮਦਮਾ ਸਾਹਿਬ
- 1961 ਭੱਟ ਤੇ ਉਹਨਾਂ ਦੀ ਰਚਨਾ
- 1960 ਰੀਤਾਂ ਤੇ ਰੀਵਾਜ
- 1960 ਮੇਰੇ ਪਿੰਡ ਦੀ ਰੂਪ-ਰੇਖਾ
- 1960 ਵਿਆਹ ਦੀਆਂ ਰਸਮਾਂ
- 1954 ਭਾਵਨਾਂ ਦੇ ਦੇਸ਼
- 1950 ਅਮਰਨਾਮਾ
- ਨਵਾਂ ਪੰਜਾਬ
- ਅਨੰਦਪੁਰ ਸਾਹਿਬ ਦੀ ਸਾਹਿਤ ਨੂੰ ਦੇਣ
ਸੱਭਿਆਚਾਰ ਤੇ ਇਤਿਹਾਸ
- ਸਿੰਘ ਸਭਾ ਲਹਿਰ ਦੀ ਦੇਣ
- ਪੰਜਾਬ ਦੇ ਤਖ਼ਤਾਂ ਦਾ ਇਤਿਹਾਸ (1965)
- ਪੰਜਾਬੀ ਸੱਭਿਆਚਾਰ (1987)
ਧਰਮ ਤੇ ਫ਼ਲਸਫਾ
- ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947)
- ਸਿੱਖ ਧਾਮ ਤੇ ਸਿੱਖ ਗੁਰਦੁਆਰੇ
- ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।
Remove ads
ਸਨਮਾਨ
- ਯੂਨੈਸਕੋ ਪੁਰਸਕਾਰ ਪੁਸਤਕ ‘ਮੇਰਾ ਪਿੰਡ’
ਹਵਾਲੇ
Wikiwand - on
Seamless Wikipedia browsing. On steroids.
Remove ads