ਗੁਦਰਾਣਾ
From Wikipedia, the free encyclopedia
Remove ads
ਗੁਦਰਾਣਾ ਭਾਰਤ ਵਿੱਚ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਸ ਪਿੰਡ ਦੇ ਆਸੇ-ਪਾਸੇ ਕਾਲਿਆਂਵਾਲੀ, ਲੱਕੜਵਾਲੀ, ਸੁਖਚੈਨ, ਚਕੇਰੀਆਂ ਅਤੇ ਖਿਓਵਾਲੀ ਪਿੰਡ ਹਨ। ਇਸ ਪਿੰਡ ਦੇ ਪੁਰਾਣੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਗੁਦਰਾਣਾ ਪਿੰਡ ਦਾ ਮੁੱਢ ਬੰਨ੍ਹਣ ਵਾਲੇ ਬਾਬਾ ਗੁੱਦੜ ਜੀ ਸਨ ਜਿੰਨ੍ਹਾਂ ਦੇ ਨਾਮ ਤੋਂ ਹੀ ਪਿੰਡ ਦਾ ਨਾਂ ਗੁਦਰਾਣਾ ਪਿਆ। ਬਜ਼ੁਰਗਾਂ ਦੇ ਦੱਸਣ ਅਨੁਸਾਰ ਬਾਬਾ ਗੁੱਦੜ ਜੀ, ਜੋ ਕਿ ਇੱਕ ਮੁਸਲਮਾਨ ਸਨ, ਨੇ ਪਿੰਡ ਗੁਦਰਾਣਾ ਦਾ ਮੁੱਢ ਇੱਕ ਜੰਡ ਦੀ ਮੋਹੜੀ ਲਗਾ ਕੇ ਸੰਨ 1733 (ਬਿਕਰਮੀ ਸੰਮਤ 1790) ਵਿੱਚ ਬੰਨ੍ਹਿਆਂ। ਪਿੰਡ ਵਿੱਚ ਦੀ ਨਹਿਰ ਵੀ ਲੰਘਦੀ ਹੈ ਜੋ ਪਿੰਡ ਦੀ ਭੋਇਂ ਨੂੰ ਜ਼ਰਖੇਜ਼ ਬਣਾਉਂਦੀ ਹੈ।
Remove ads
ਆਬਾਦੀ ਅਤੇ ਸਾਖਰਤਾ
ਗੁਦਰਾਣਾ ਵਿੱਚ ਕੁੱਲ 675 ਪਰਿਵਾਰ ਰਹਿੰਦੇ ਹਨ। ਗੁਦਰਾਣਾ ਪਿੰਡ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 3693 ਹੈ ਜਿਸ ਵਿੱਚੋਂ 1935 ਪੁਰਸ਼ ਹਨ ਜਦਕਿ 1758 ਔਰਤਾਂ ਹਨ।[1]
ਹਵਾਲੇ
Wikiwand - on
Seamless Wikipedia browsing. On steroids.
Remove ads