ਚੀਚਾ ਵਤਨੀ

From Wikipedia, the free encyclopedia

ਚੀਚਾ ਵਤਨੀ
Remove ads

ਚੀਚਾ ਵਤਨੀ (ਉਰਦੂ: چیچہ وطنی) ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸਾਹੀਵਾਲ ਜ਼ਿਲੇ ਦੀ ਇੱਕ ਤਹਿਸੀਲ ਅਤੇ ਸ਼ਹਿਰ ਹੈ ਜੋ ਕਿ ਸਾਹੀਵਾਲ ਸ਼ਹਿਰ ਤੋਂ ਦੱਖਣ-ਪੱਛਮ ਵਿੱਚ 45 ਕਿਲੋਮੀਟਰ ਦੇ ਫ਼ਾਸਲੇ ’ਤੇ ਲਹੌਰ-ਕਰਾਚੀ ਜੀ.ਟੀ. ਰੋਡ ਅਤੇ ਫ਼ੈਸਲਾਬਾਦ-ਵਿਹਾੜੀ ਰੋਡ ਦੇ ਸੰਗਮ ’ਤੇ ਵਾਕਿਆ ਹੈ।

ਚੀਚਾ ਵਤਨੀ
Thumb
ਮੁਲਕ:ਪਾਕਿਸਤਾਨ
ਸੂਬਾ:ਪੰਜਾਬ
ਜ਼ਿਲਾ:ਸਾਹੀਵਾਲ
ਤਹਿਸੀਲ:ਚੀਚਾ ਵਤਨੀ
ਅਬਾਦੀ:1 ਲੱਖ[ਸਰੋਤ ਚਾਹੀਦਾ]
ਬੋਲੀ:ਪੰਜਾਬੀ

ਚੀਚਾ ਵਤਨੀ ਤਹਿਸੀਲ ਹੈੱਡਕਵਾਟਰ ਹੈ ਅਤੇ ਦਰਿਆ ਰਾਵੀ ਦੇ ਕੰਢੇ ਤੋਂ ਕੁਝ ਕਿਲੋਮੀਟਰ ਦੂਰ ਲਹੌਰ-ਕਰਾਚੀ ਜੀ.ਟੀ. ਰੋਡ ’ਤੇ ਆਬਾਦ ਹੈ। ਇਸ ਦੇ ਨੇੜੇ ਅੰਗਰੇਜ਼ਾਂ ਵੱਲੋਂ ਰੇਲ ਗੱਡੀਆਂ ਦੇ ਭਾਫ਼ ਵਾਲ਼ੇ ਇੰਜਣਾਂ ਨੂੰ ਬਾਲਣ ਮੁਹੱਈਆ ਕਰਾਉਣ ਲਈ ਲਾਇਆ ਹੋਇਆ ਜੰਗਲ਼ ਅੱਜ ਵੀ ਕਾਇਮ ਹੈ ਜੋ ਕਿ ਪਾਕਿਸਤਾਨ ਦੇ ਚੰਦ ਮਸ਼ਹੂਰ ਜੰਗਲਾਂ ਚੋਂ ਇੱਕ ਹੈ।[ਸਰੋਤ ਚਾਹੀਦਾ]

Remove ads

ਇਤਿਹਾਸ

ਮੌਜੂਦਾ ਚੀਚਾ ਵਤਨੀ ਸ਼ਹਿਰ ਅੰਗਰੇਜ਼ਾਂ ਨੇ ਲਹੌਰ-ਕਰਾਚੀ ਰੇਲਵੇ ਲਾਈਨ ਵਿਛਾਉਣ ਦੇ ਬਾਅਦ ਉਸ ਲਾਈਨ ’ਤੇ ਇੱਕ ਨਿੱਕੇ ਜਿਹੇ ਕਸਬੇ ਦੀ ਸ਼ਕਲ ’ਚ ਅਬਾਦ ਕੀਤਾ ਸੀ ਜਦੋਂ ਕਿ ਅਸਲ ਚੀਚਾ ਵਤਨੀ ਸ਼ਹਿਰ, ਜਿਸ ਨੂੰ ਪੁਰਾਣੀ ਚੀਚਾ ਵਤਨੀ ਆਖਿਆ ਜਾਂਦਾ ਹੈ, ਲੋਅਰ ਬਾਰੀ ਦੋਆਬ ਨਹਿਰ ਦੇ ਦੂਜੇ ਪਾਸੇ (ਕਮਾਲੀਆ ਵਾਲ਼ੇ ਪਾਸੇ) ਵਾਕਿਆ ਹੈ।

ਇਸ ਦਾ ਨਾਂ ਪੁਰਾਣੀ ਚੀਚਾ ਵਤਨੀ ਵਿੱਚ ਪੁਰਾਣੇ ਵੇਲ਼ੇ ’ਚ ਅਬਾਦ ਇੱਕ ਬਲੋਚ ਖ਼ਾਨਾਬਦੋਸ਼ ਕਬੀਲੇ ਚੀਚਾ ਦੇ ਨਾਂ ’ਤੇ ਚੀਚਾ ਵਤਨੀ ਹੈ।[ਸਰੋਤ ਚਾਹੀਦਾ]

ਅਬਾਦੀ

ਇਸ ਸ਼ਹਿਰ ਦੀ ਅਬਾਦੀ ਤਕਰੀਬਨ 1 ਲੱਖ ਅਤੇ ਤਹਿਸੀਲ ਚੀਚਾ ਵਤਨੀ ਦੀ ਅਬਾਦੀ ਤਕਰੀਬਨ 5 ਲੱਖ ਦੇ ਨੇੜੇ ਹੈ। [ਸਰੋਤ ਚਾਹੀਦਾ] ਤਹਿਸੀਲ ਚੀਚਾ ਵਤਨੀ ਵਿੱਚ ਤਕਰੀਬਨ 200 ਤੋਂ ਵੱਧ ਪਿੰਡ ਸ਼ਾਮਿਲ ਹਨ ਅਤੇ ਪਿੰਡਾਂ ’ਚ ਅਬਾਦੀ ਜ਼ਿਆਦਾਤਰ ਜੱਟ ਲੋਕਾਂ ਦੀ ਹੈ ਅਤੇ ਦੂਜੇ ਕਬੀਲਿਆਂ ਵਿੱਚ ਰਾਜਪੂਤ, ਆਰਾਈਂ, ਡੋਗਰ ਅਤੇ ਮੁਸਲੀ ਸ਼ਾਮਲ ਹਨ (ਇਨ੍ਹਾਂ ਨੂੰ ਜਾਂਗਲ਼ੀ ਵੀ ਆਖਿਆ ਜਾਂਦਾ ਹੈ)। ਜੱਟ ਕਬੀਲਿਆਂ ਵਿੱਚ ਇੱਥੇ ਧੋਥੜ, ਔਲਖ, ਵਿਰਕ, ਸਪਰਾ, ਵੀਨਸ, ਵੜੈਚ ਅਤੇ ਢਿੱਲੋਂ ਆਦਿ ਅਬਾਦ ਹਨ।[ਸਰੋਤ ਚਾਹੀਦਾ]

ਚੀਚਾ ਵਤਨੀ ਦੀ ਅਬਾਦੀ ਦੀ ਅਕਸਰੀਅਤ ਸੰਨ 1947 ਵਿੱਚ ਸਾਂਝੇ ਪੰਜਾਬ ਦੀ ਤਕਸੀਮ ਵੇਲ਼ੇ ਚੜ੍ਹਦੇ ਪੰਜਾਬ ਤੋਂ ਮਹਾਜਰ ਹੋ ਕੇ ਆਈ ਸੀ ਜਿਹਨਾਂ ਵਿੱਚ ਬਹੁਤੇ ਜ਼ਿਲਾ ਹੁਸ਼ਿਆਰਪੁਰ, ਫ਼ਿਰੋਜ਼ਪੁਰ, ਰੋਪੜ, ਅੰਮ੍ਰਿਤਸਰ ਅਤੇ ਲੁਧਿਆਣਾ ਵਗ਼ੈਰਾ ਦੇ ਹਨ।

ਚੀਚਾ ਵਤਨੀ ਤਹਿਸੀਲ ਦੇ ਪਿੰਡਾਂ ਵਿੱਚ ਚੱਕ 44 ਬਾਰਾਂ ਐੱਲ, ਚੱਕ 45 ਬਾਰਾਂ ਐੱਲ, ਚੱਕ 168 ਨਵ ਐੱਲ, ਚੱਕ 31 ਗਿਆਰਾਂ ਐੱਲ ਵਗ਼ੈਰਾ ਸ਼ਾਮਲ ਹਨ।

Remove ads

ਖੇਤੀਬਾੜੀ

ਇਹ ਇਲਾਕਾ ਨਹਿਰ ਲੋਅਰ ਬਾਰੀ ਦੋਆਬ ਤੋਂ ਨਿਕਲਣ ਵਾਲ਼ੀਆਂ ਨਹਿਰਾਂ 12 ਐੱਲ, 11 ਐੱਲ ਅਤੇ 14 ਐੱਲ ਨਾਲ਼ ਸੇਰਾਬ ਹੁੰਦਾ ਹੈ ਅਤੇ ਕਪਾਹ ਅਤੇ ਝੋਨੇ ਦੀ ਪੈਦਾਵਾਰ ਲਈ ਮਸ਼ਹੂਰ ਹੈ।[ਸਰੋਤ ਚਾਹੀਦਾ]

Loading related searches...

Wikiwand - on

Seamless Wikipedia browsing. On steroids.

Remove ads