ਜਗੰਨਾਥ ਆਜ਼ਾਦ

From Wikipedia, the free encyclopedia

ਜਗੰਨਾਥ ਆਜ਼ਾਦ
Remove ads

ਜਗੰਨਾਥ ਆਜ਼ਾਦ (ਉਰਦੂ: جگن ناتھ آزاد, romanized: Jagan Nāth Āzād, ਹਿੰਦੀ: जगन नाथ आज़ाद, ਅੰਗ੍ਰੇਜ਼ੀ: Jagan Nath Azad; 5 ਦਸੰਬਰ 1918 – 24 ਜੁਲਾਈ 2004)[1] ਉਘਾ ਉਰਦੂ ਕਵੀ, ਲੇਖਕ ਅਤੇ ਵਿੱਦ੍ਵਾਨ ਸੀ। ਉਹਨਾਂ ਨੇ 70 ਤੋਂ ਵਧ ਪੁਸਤਕਾਂ ਦੀ ਰਚਨਾ ਕੀਤੀ।

ਵਿਸ਼ੇਸ਼ ਤੱਥ ਜਗੰਨਾਥ ਆਜ਼ਾਦ, ਜਨਮ ...

ਮੁਹੰਮਦ ਇਕ਼ਬਾਲ ਦੇ ਜੀਵਨ, ਫ਼ਲਸਫ਼ੇ ਅਤੇ ਕੰਮ ਬਾਰੇ ਉਹ ਇੱਕ ਮੰਨੀ ਪ੍ਰਮੰਨੀ ਅਥਾਰਟੀ ਸੀ। ਅੱਲਾਮਾ ਇਕ਼ਬਾਲ ਬਾਰੇ (ਉਰਦੂ ਅਤੇ ਅੰਗ੍ਰੇਜ਼ੀ ਵਿੱਚ) ਆਜ਼ਾਦ ਦੀਆਂ ਕਿਤਾਬਾਂ ਉਰਦੂ ਬੋਲਣ ਵਾਲ਼ੇ ਸੰਸਾਰ ਵਿੱਚ ਹਵਾਲਾ ਪੁਸਤਕਾਂ ਦੇ ਤੌਰ ’ਤੇ ਸਟੀਕ ਮੰਨੀਆਂ ਜਾਂਦੀਆਂ ਹਨ। ਉਹ ਪੰਜ ਸਾਲ (1981-85) ਲਈ ਇਕ਼ਬਾਲ ਮੈਮੋਰੀਅਲ ਟ੍ਰਸਟ ਦੇ ਪ੍ਰਧਾਨ ਰਹੇ।

Remove ads

ਜੀਵਨੀ

ਜਗੰਨਾਥ ਆਜ਼ਾਦ ਦਾ ਜਨਮ 5 ਦਸੰਬਰ 1918 ਨੂੰ ਬਰਤਾਨਵੀ ਪੰਜਾਬ ਦੇ ਮੀਆਂਵਾਲੀ ਜ਼ਿਲ੍ਹੇ ਵਿੱਚ ਇਸ਼ਾ ਖੇਲ ਵਿਖੇ ਹੋਇਆ। ਆਰੰਭਿਕ ਵਿੱਦਿਆ ਮੀਆਂਵਾਲੀ (1933) ਵਿੱਚ ਅਤੇ ਐਫ਼.ਏ. ਰਾਵਲਪਿੰਡੀ (1934) ਤੋਂ ਕੀਤੀ ਅਤੇ ਫ਼ਾਰਸੀ ਦੀ ਐਮ.ਏ. ਲਹੌਰ (1944) ਤੋਂ। ਉਹਨਾਂ ਨੂੰ ਆਪਣੇ ਪਿਤਾ, ਤਿਲੋਕ ਚੰਦ ਮਹਿਰੂਮ ਕੋਲ਼ੋਂ ਉਰਦੂ ਸਾਹਿਤ ਨਾਲ਼ ਪਿਆਰ ਵਿਰਸੇ ਵਿੱਚ ਮਿਲ ਗਿਆ – ਉਹ ਆਪ ਇੱਕ ਪ੍ਰਸਿੱਧੀ ਪ੍ਰਾਪਤ ਕਵੀ ਸਨ ਅਤੇ ਉਹਨਾਂ ਨੇ ਦੀਵਾਨ-ਏ-ਗ਼ਾਲਿਬ ਦੁਆਰਾ ਪੁੱਤਰ ਦਾ ਉਰਦੂ ਸ਼ਾਇਰੀ ਨਾਲ਼ ਤੁਆਰਫ਼ ਕਰਾਇਆ। ਉਹ ਇਨ੍ਹਾਂ ਨੂੰ ਮੁਸ਼ਾਇਰੀਆਂ ਵਿੱਚ ਨਾਲ਼ ਲੈ ਜਾਇਆ ਕਰਦੇ ਸਨ। ਨੌਜਵਾਨ ਆਜ਼ਾਦ ਦੀ ਜ਼ਿੰਦਗੀ ਵਿੱਚ ਪਹਿਲੀ ਵੱਡੀ ਘਟਨਾ ਹਫ਼ੀਜ਼ ਜਲੰਧਰੀ ਨਾਲ਼ ਹੋਈ ਮੁਲਾਕ਼ਾਤ ਸੀ ਅਤੇ ਉਹਨਾਂ ਵਲੋਂ ਹਿੰਦੁਸਤਾਨ ਹਮਾਰਾ ਦੀ ਕਾਪੀ ਭੇਟ ਕਰਨਾ ਸੀ, ਜਿਸਨੂੰ ਆਜ਼ਾਦ ਨੇ ਆਉਣ ਵਾਲ਼ੇ ਜੀਵਨ ਵਿੱਚ ਵਾਰ-ਵਾਰ ਪੜ੍ਹਿਆ।

Remove ads

ਕਰੀਅਰ

ਬਤੌਰ ਪੱਤਰਕਾਰ

ਅਜ਼ਾਦ ਦੀ ਪੱਤਰਕਾਰੀ ਨਾਲ਼ ਜਾਣ-ਪਛਾਣ ਛੋਟੀ ਉਮਰ ਵਿੱਚ ਹੋਈ ਜਦੋਂ, ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਸਨੇ ਗੋਰਡੋਨੀਅਨ - ਕਾਲਜ ਅਖ਼ਬਾਰ ਦੇ ਸੰਪਾਦਕ ਵਜੋਂ ਕੰਮ ਕੀਤਾ। ਉਸਦੀ ਪਹਿਲੀ ਰਸਮੀ ਪੋਸਟਿੰਗ ਲਹੌਰ ਤੋਂ ਪ੍ਰਕਾਸ਼ਿਤ ਉਰਦੂ ਮਾਸਿਕ ਅਦਬੀ ਦੁਨੀਆ ਦੇ ਸੰਪਾਦਕ ਵਜੋਂ ਹੋਈ ਸੀ। ਭਾਰਤ ਦੀ ਵੰਡ ਤੋਂ ਬਾਅਦ ਨਵੀਂ ਦਿੱਲੀ ਆ ਕੇ ਆਜ਼ਾਦ ਨੇ ਉਰਦੂ ਰੋਜ਼ਾਨਾ ਮਿਲਾਪ ਦੇ ਸਹਾਇਕ ਸੰਪਾਦਕ ਦਾ ਅਹੁਦਾ ਹਾਸਲ ਕੀਤਾ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads