ਜ਼ਿਆ ਫ਼ਤੇਹਾਬਾਦੀ
From Wikipedia, the free encyclopedia
Remove ads
ਜ਼ਿਆ ਫ਼ਤੇਹਾਬਾਦੀ,ਜਨਮ ਸਮੇਂ ਮਿਹਰ ਲਾਲ ਸੋਨੀ (1913–1986), ਉਰਦੂ ਲੇਖਕ ਅਤੇ ਕਵੀ ਸਨ। ਉਸਦੇ ਉਸਤਾਦ ਸਯਦ ਆਸ਼ਿਕ ਹੁਸੈਨ ਸਿਦੀਕੀ ਸੀਮਾਬ ਅਕਬਰਾਬਾਦੀ (1882–1951) ਸਨ, ਜੋ ਅੱਗੋਂ ਨਵਾਬ ਮਿਰਜ਼ਾ ਖਾਂ ਦਾਗ਼ ਦੇਹਲਵੀ ਦੇ ਸ਼ਾਗਿਰਦ ਸਨ। ਉਸਨੇ ਗ਼ੁਲਾਮ ਕਾਦਿਰ ਅੰਮ੍ਰਤਸਰੀ ਦੀ ਸਲਾਹ ਮੰਨ ਕੇ ਜ਼ਿਆ (ਭਾਵ ਰੋਸ਼ਨੀ) ਤਖ਼ੱਲਸ ਵਰਤਣਾ ਸ਼ੁਰੂ ਕੀਤਾ ਸੀ।
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਜ਼ਿਆ ਫ਼ਤੇਹਾਬਾਦੀ ਦਾ ਅਸਲ ਨਾਮ ਮਿਹਰ ਲਾਲ ਸੋਨੀ ਸੀ। ਉਹ ਕਪੂਰਥਲਾ (ਪੰਜਾਬ) ਵਿੱਚ ਆਪਣੇ ਮਾਮੂੰ ਸ਼ੰਕਰ ਦਾਸ ਪੁਰੀ ਦੇ ਘਰ ਪੈਦਾ ਹੋਏ। ਉਹ ਇੱਕ ਉਰਦੂ ਨਜ਼ਮ ਨਿਗਾਰ ਅਤੇ ਗ਼ਜ਼ਲਗੋ ਸ਼ਾਇਰ ਸਨ। ਉਹਨਾਂ ਦੇ ਬਾਪ ਮੁਨਸ਼ੀ ਰਾਮ ਸੋਨੀ ਫ਼ਤੇਹਾਬਾਦ (ਜ਼ਿਲਾ ਤਰਨਤਾਰਨ), ਪੰਜਾਬ ਦੇ ਰਹਿਣ ਵਾਲੇ ਸਨ ਅਤੇ ਪੇਸ਼ੇ ਵਜੋਂ ਇੱਕ ਸਿਵਲ ਇੰਜੀਨੀਅਰ ਸਨ। ਜ਼ਿਆ ਨੇ ਆਪਣੀ ਮੁਢਲੀ ਪੜ੍ਹਾਈ ਜੈਪੁਰ ਰਾਜਿਸਥਾਨ ਦੇ ਮਹਾਰਾਜਾ ਹਾਈ ਸਕੂਲ ਵਿੱਚ ਹਾਸਲ ਕੀਤੀ ਅਤੇ ਉਸਦੇ ਬਾਅਦ 1931 ਤੋਂ ਲੈ ਕੇ 1935 ਤੱਕ ਲਾਹੌਰ ਦੇ ਫੋਰਮੈਨ ਕ੍ਰਿਸ਼ਚਨ ਕਾਲਜ ਵਿੱਚ ਪੜ੍ਹਦੇ ਹੋਏ ਬੀ ਏ (ਆਨਰਜ਼) (ਫਾਰਸੀ) ਅਤੇ ਐਮ ਏ (ਅੰਗਰੇਜ਼ੀ) ਦੀਆਂ ਸਨਦਾਂ ਹਾਸਲ ਕੀਤੀਆਂ। ਇਸ ਦੌਰਾਨ ਉਹਨਾਂ ਦੀ ਮੁਲਾਕ਼ਾਤ ਕ੍ਰਿਸ਼ਨ ਚੰਦਰ, ਸਾਗਰ ਨਿਜ਼ਾਮੀ, ਜੋਸ਼ ਮਲੀਹਾਬਾਦੀ, ਮੀਰਾ ਜੀ ਅਤੇ ਸਾਹਿਰ ਹੁਸ਼ਿਆਰਪੁਰੀ ਨਾਲ ਹੋਈ। ਉਹਨਾਂ ਵਿੱਚ ਆਪਸ ਵਿੱਚ ਇੱਕ ਅਜਿਹਾ ਰਿਸ਼ਤਾ ਕਾਇਮ ਹੋਇਆ ਜੋ ਤਮਾਮ ਉਮਰ ਬਖੂਬੀ ਨਿਭਾਇਆ ਗਿਆ। ਉਸ ਵਕਤ ਉਹਨਾਂ ਦੇ ਕਾਲਜ ਵਿੱਚ ਮੀਰਾ ਨਾਮ ਦੀ ਇੱਕ ਬੰਗਾਲੀ ਕੁੜੀ ਵੀ ਪੜ੍ਹਦੀ ਸੀ। ਕਹਿੰਦੇ ਹਨ ਕਿ ਉਸਦੇ ਹੁਸਨ ਦਾ ਬਹੁਤ ਚਰਚਾ ਸੀ। ਉਸ ਦੇ ਨਾਮ ਉੱਤੇ ਜਿਆ ਦੇ ਦੋਸਤ ਮੁਹੰਮਦ ਸਨਾਇਆਲਲਾ ਡਾਰ ਸਾਹਿਰੀ ਨੇ ਆਪਣਾ ਤਖ਼ੱਲਸ ਮੇਰਾ ਜੀ ਰੱਖਿਆ ਸੀ। ਇਸ ਮੀਰਾ ਨੇ ਜ਼ਿਆ ਤੇ ਵੀ ਆਪਣਾ ਅਸਰ ਛੱਡਿਆ।
ਜ਼ਿਆ ਦੀ ਉਰਦੂ ਸ਼ਾਇਰੀ ਦਾ ਸਫ਼ਰ ਉਹਨਾਂ ਦੀ ਮਾਂ ਦੀ ਨਿਗਰਾਨੀ ਵਿੱਚ ਮੌਲਵੀ ਅਸਗ਼ਰ ਅਲੀ ਹਿਆ-ਏ-ਜੇ ਪੁਰੀ ਦੀ ਮਦਦ ਨਾਲ 1925 ਵਿੱਚ ਸ਼ੁਰੂ ਹੋ ਗਿਆ ਸੀ ਅਤੇ ਉਹਨਾਂ ਦਾ ਨਾਮ 1929 ਵਿੱਚ ਹੀ ਉਭਰਨ ਲਗਾ ਸੀ।
Remove ads
ਸਾਹਿਤਕ ਕੈਰੀਅਰ
ਜ਼ਿਆ ਫ਼ਤੇਹਾਬਾਦੀ ਨੇ 1925 ਵਿੱਚ ਮੌਲਵੀ ਅਸਗਰ ਅਲੀ ਹਯਾ ਜੈਪੁਰੀ ਦੀ ਮਦਦ ਨਾਲ ਆਪਣੀ ਮਾਂ ਸ਼ੰਕਰੀ ਦੇਵੀ ਦੀ ਦੇਖ-ਰੇਖ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ, ਜੋ ਉਸਨੂੰ ਘਰ ਵਿੱਚ ਉਰਦੂ ਸਿਖਾਉਂਦੇ ਸਨ ਅਤੇ ਜਿਸਨੇ ਉਸਨੂੰ ਉਰਦੂ ਕਵਿਤਾ ਰਚਨਾ ਦਾ ਆਪਣਾ ਗਿਆਨ ਵੀ ਦਿੱਤਾ ਸੀ।[1] 1929 ਤੱਕ, ਜ਼ਿਆ ਫਤਿਹਾਬਾਦੀ ਉਰਦੂ ਸਾਹਿਤਕ ਹਲਕਿਆਂ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਸੀ।[2]
ਹਵਾਲੇ
Wikiwand - on
Seamless Wikipedia browsing. On steroids.
Remove ads