ਜ਼ੁਲਫ਼ਿਕ਼ਾਰ ਅਲੀ ਭੁੱਟੋ
From Wikipedia, the free encyclopedia
Remove ads
ਜ਼ੁਲਫੀਕਾਰ ਅਲੀ ਭੁੱਟੋ (ذوالفقار علی بھٹو, ਸਿੰਧੀ: ذوالفقار علي ڀُٽو, ਫਰਮਾ:IPA-sd) (5 ਜਨਵਰੀ 1928 – 4 ਅਪਰੈਲ 1979) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਜੋ ਆਪਣੇ ਰਾਸ਼ਟਰਵਾਦੀ ਅਤੇ ਭਾਰਤ ਵਿਰੋਧੀ ਛਵੀ ਲਈ ਜਾਣ ਜਾਂਦੇ ਹਨ। ਉਹ 1973 ਤੋਂ 1977 ਤੱਕ ਪ੍ਰਧਾਨਮੰਤਰੀ ਰਹੇ ਅਤੇ ਇਸ ਤੋਂ ਪਹਿਲਾਂ ਅਯੂਬ ਖਾਨ ਦੇ ਸ਼ਾਸਨਕਾਲ ਵਿੱਚ ਵਿਦੇਸ਼ ਮੰਤਰੀ ਰਹੇ ਸਨ। ਲੇਕਿਨ ਅਯੂਬ ਖ਼ਾਨ ਨਾਲ ਮੱਤਭੇਦ ਹੋਣ ਦੇ ਕਾਰਨ ਉਹਨਾਂ ਨੇ ਆਪਣੀ ਨਵੀਂ ਪਾਰਟੀ (ਪੀਪੀਪੀ) 1967 ਵਿੱਚ ਬਣਾਈ। 1962 ਦੀ ਭਾਰਤ-ਚੀਨ ਲੜਾਈ, 65 ਅਤੇ 71 ਦੀਆਂ ਭਾਰਤ-ਪਾਕਿਸਤਾਨ ਲੜਾਈਆਂ, ਤਿੰਨਾਂ ਦੇ ਸਮੇਂ ਉਹ ਮਹੱਤਵਪੂਰਨ ਪਦਾਂ ਉੱਤੇ ਬਿਰਾਜਮਾਨ ਸਨ। 1965 ਦੀ ਲੜਾਈ ਦੇ ਬਾਅਦ ਉਹਨਾਂ ਨੇ ਹੀ ਪਾਕਿਸਤਾਨੀ ਪਰਮਾਣੁ ਪਰੋਗਰਾਮ ਦਾ ਢਾਂਚਾ ਤਿਆਰ ਕੀਤਾ ਸੀ। ਪੂਰਵ ਪਾਕਿਸਤਾਨੀ ਨੇਤਾ ਬੇਨਜੀਰ ਭੁੱਟੋ ਉਹਨਾਂ ਦੀ ਧੀ ਸੀ। ਪਾਕਿਸਤਾਨੀ ਸੁਪ੍ਰੀਮ ਕੋਰਟ ਦੇ ਇੱਕ ਫੈਸਲੇ ਉੱਤੇ ਉਹਨਾਂ ਨੂੰ 1979 ਵਿੱਚ ਫਾਂਸੀ ਲਟਕਾ ਦਿੱਤਾ ਗਿਆ ਸੀ ਜਿਸ ਵਿੱਚ ਫੌਜੀ ਸ਼ਾਸਕ ਜ਼ੀਆ ਉਲ ਹੱਕ ਦਾ ਹੱਥ ਸਮਝਿਆ ਜਾਂਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads