ਤਾਰ ਸਪਤਕ
From Wikipedia, the free encyclopedia
Remove ads
ਤਾਰ ਸਪਤਕ ਨਵੀਂ ਕਵਿਤਾ ਦਾ ਆਗਾਜ਼ ਬਿੰਦੂ ਮੰਨਿਆ ਜਾਂਦਾ ਹੈ। ਅਗੇਯ ਨੇ 1943 ਵਿੱਚ ਨਵੀਂ ਕਵਿਤਾ ਨੂੰ ਸਾਹਮਣੇ ਲਿਆਉਣ ਲਈ ਸੱਤ ਕਵੀਆਂ ਦਾ ਇੱਕ ਮੰਡਲ ਬਣਾ ਕੇ 'ਤਾਰ ਸਪਤਕ' ਦਾ ਸੰਕਲਨ ਅਤੇ ਸੰਪਾਦਨ ਕੀਤਾ ਸੀ। ਤਾਰ ਸਪਤਕ ਦਾ ਇਤਿਹਾਸਕ ਮਹੱਤਵ ਇਸ ਨਸ਼ਾ ਵਿੱਚ ਹੈ ਕਿ ਇਸ ਸੰਕਲਨ ਨਾਲ ਹਿੰਦੀ ਕਵਿਤਾ ਵਿੱਚ ਪ੍ਰਯੋਗਵਾਦ ਦਾ ਆਗਾਜ਼ ਹੁੰਦਾ ਹੈ। ਅੱਜ ਵੀ ਅਨੇਕ ਕਵਿਤਾ ਪ੍ਰੇਮੀਆਂ ਵਿੱਚ ਇਸ ਸੰਗ੍ਰਿਹ ਦੀਆਂ ਕਵਿਤਾਵਾਂ ਆਧੁਨਿਕ ਹਿੰਦੀ ਕਵਿਤਾ ਦੇ ਉਸ ਰਚਨਾਸ਼ੀਲ ਦੌਰ ਦੀਆਂ ਯਾਦਾਂ ਜਗਾਉਣਗੀਆਂ ਜਦੋਂ ਭਾਸ਼ਾ ਅਤੇ ਅਨੁਭਵ ਦੋਨਾਂ ਵਿੱਚ ਨਵੇਂ ਪ੍ਰਯੋਗ ਨਾਲੋਂ ਨਾਲ ਕਰ ਸਕਣਾ ਹੀ ਕਵੀ ਕਰਮ ਨੂੰ ਸਾਰਥਕ ਬਣਾਉਂਦਾ ਸੀ। ਤਾਰ ਸਪਤਕ ਵਿੱਚ ਗਜਾਨਨ ਮਾਧਵ ਮੁਕਤੀਬੋਧ, ਨੇਮੀਚੰਦਰ ਜੈਨ, ਭਾਰਤਭੂਸ਼ਣ ਅਗਰਵਾਲ, ਪ੍ਰਭਾਕਰ ਮਾਚਵੇ, ਗਿਰਜਾਕੁਮਾਰ ਮਾਥੁਰ, ਰਾਮਵਿਲਾਸ ਸ਼ਰਮਾ ਅਤੇ ਅਗੇਯ ਸਹਿਤ ਸੱਤ ਕਵੀਆਂ ਦੀਆਂ ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਤਾਰ ਸਪਤਕ ਦਾ ਪ੍ਰਕਾਸ਼ਨ ਭਾਰਤੀ ਗਿਆਨਪੀਠ ਦੁਆਰਾ 1943 ਵਿੱਚ ਕੀਤਾ ਗਿਆ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads