ਦਲੀਪ ਕੁਮਾਰ
ਭਾਰਤੀ ਅਭਿਨੇਤਾ From Wikipedia, the free encyclopedia
Remove ads
ਦਲੀਪ ਕੁਮਾਰ (11 ਦਸੰਬਰ 1922 - 7 ਜੁਲਾਈ 2021) ਹਿੰਦੀ ਫ਼ਿਲਮੀ ਅਦਾਕਾਰ ਅਤੇ ਭਾਰਤ ਰਾਜ ਸਭਾ ਦਾ ਮੈਂਬਰ ਸੀ। ਸੋਗੀ ਭੂਮਿਕਾ ਲਈ ਮਸ਼ਹੂਰ ਹੋਣ ਦੇ ਕਾਰਨ ਉਸਨੂੰ ਟਰੈਜਡੀ ਕਿੰਗ[3] ਵੀ ਕਿਹਾ ਜਾਂਦਾ ਸੀ। ਉਸਨੂੰ ਭਾਰਤੀ ਫਿਲਮਾਂ ਦੇ ਸਰਬ-ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਇਨਾਮ ਦਿੱਤਾ ਗਿਆ ਸੀ। ਇਸਦੇ ਇਲਾਵਾ ਪਾਕਿਸਤਾਨ ਦਾ ਸਰਬ-ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਵੀ ਸਨਮਾਨਿਤ ਸੀ।
Remove ads
ਮੁੱਢਲੀ ਜ਼ਿੰਦਗੀ
ਦਲੀਪ ਕੁਮਾਰ ਦੇ ਜਨਮ ਦਾ ਨਾਮ ਮੁਹੰਮਦ ਯੂਸੁਫ ਖ਼ਾਨ ਹੈ। ਉਸਦਾ ਜਨਮ ਬਰਤਾਨਵੀ ਪੰਜਾਬ ਵਿੱਚ ਪੇਸ਼ਾਵਰ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। ਬਾਅਦ ਵਿੱਚ ਉਸਦੇ ਪਿਤਾ ਮੁੰਬਈ ਆ ਵਸੇ ਜਿੱਥੇ ਉਸਨੇ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਆਪਣਾ ਨਾਮ ਬਦਲ ਕਰ ਦਲੀਪ ਕੁਮਾਰ ਕਰ ਦਿੱਤਾ ਤਾਂ ਕਿ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਵਿੱਚ ਜ਼ਿਆਦਾ ਪਛਾਣ ਮਿਲੇ।
1933 ਵਿਚ ਉਸਦਾ ਵਿਆਹ ਅਦਾਕਾਰਾ ਸਾਇਰਾ ਬਾਨੋ ਨਾਲ਼ ਹੋਇਆ। ਉਸ ਸਮੇਂ ਦਲੀਪ ਕੁਮਾਰ ਦੀ ਉਮਰ 44 ਅਤੇ ਸ਼ਾਇਰਾ ਬਾਨੋ ਦੀ 22ਸੀ।[ਸਰੋਤ ਚਾਹੀਦਾ] 19੮੦ ਵਿੱਚ ਕੁੱਝ ਸਮਾਂ ਲਈ ਆਸਮਾਂ ਨਾਲ਼ ਦੂਜਾ ਵਿਆਹ ਵੀ ਕੀਤਾ। ਸਾਲ 2000 ਤੋਂ ਉਹ ਰਾਜ ਸਭਾ ਦਾ ਮੈਂਬਰ ਸੀ।
Remove ads
ਸਨਮਾਨ
1980 ਵਿੱਚ ਉਸ ਨੂੰ ਸਨਮਾਨਿਤ ਕਰਨ ਲਈ ਮੁੰਬਈ ਦਾ ਸ਼ੇਰੀਫ ਐਲਾਨਿਆ ਗਿਆ। 1994ਵਿੱਚ ਉਸਨੂੰ ਦਾਦਾ ਸਾਹਿਬ ਫਾਲਕੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 1998 ਵਿੱਚ ਉਸਨੂੰ ਪਾਕਿਸਤਾਨ ਦਾ ਸਰਵ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਦਿੱਤਾ ਗਿਆ।
ਕੈਰੀਅਰ
ਉਸ ਦੀ ਪਹਿਲੀ ਫਿਲਮ ਜਵਾਰ ਜਵਾਰਭਾਟਾ ਸੀ, ਜੋ 1944 ਵਿੱਚ ਆਈ। 1949 ਵਿੱਚ ਬਣੀ ਫਿਲਮ ਅੰਦਾਜ਼ ਦੀ ਸਫਲਤਾ ਨੇ ਉਸਨੂੰ ਪ੍ਰਸਿੱਧੀ ਦਵਾਈ। ਇਸ ਫਿਲਮ ਵਿੱਚ ਉਨ੍ਹਾਂ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾ। ਦਿਦਾਰ (1951) ਅਤੇ ਦੇਵਦਾਸ (1955) ਵਰਗੀਆਂ ਫਿਲਮਾਂ ਵਿੱਚ ਸ਼ੋਕਨੀਏ ਭੂਮਿਕਾਵਾਂ ਦੇ ਮਸ਼ਹੂਰ ਹੋਣ ਦੇ ਕਾਰਨ ਉਸਨੂੰ ਟਰੇਜੀਡੀ ਕਿੰਗ ਕਿਹਾ ਗਿਆ। ਮੁਗਲ-ਏ-ਆਜ਼ਮ (1960) ਵਿੱਚ ਉਸਨੇ ਮੁਗਲ ਰਾਜਕੁਮਾਰ ਜਹਾਂਗੀਰ ਦੀ ਭੂਮਿਕਾ ਨਿਭਾਈ। ਇਹ ਫਿਲਮ ਪਹਿਲਾਂ ਚਿੱਟੀ ਅਤੇ ਕਾਲੀ ਸੀ, ਅਤੇ 2004 ਵਿੱਚ ਰੰਗੀਨ ਬਣਾਈ ਗਈ। ਉਸਨੇ 1961 ਵਿੱਚ ਗੰਗਾ - ਜਮਨਾ ਫਿਲਮ ਦਾ ਨਿਰਮਾਣ ਵੀ ਕੀਤਾ, ਜਿਸ ਵਿੱਚ ਉਸਦੇ ਨਾਲ ਉਸਦੇ ਛੋਟੇ ਭਰਾ ਨਾਸੀਰ ਖਾਨ ਨੇ ਕੰਮ ਕੀਤਾ।
1970, 1980 ਅਤੇ 1990 ਦੇ ਦਸ਼ਕ ਵਿੱਚ ਉਸਨੇ ਘੱਟ ਫਿਲਮਾਂ ਵਿੱਚ ਕੰਮ ਕੀਤਾ। ਇਸ ਸਮੇਂ ਦੀ ਉਸਦੀ ਪ੍ਰਮੁੱਖ ਫਿਲਮਾਂਸੀ: ਵਿਧਾਤਾ (1982), ਦੁਨੀਆ (1984), ਕਰਮਾ (1986), ਇੱਜਤਦਾਰ (1990) ਅਤੇ ਸੌਦਾਗਰ (1991)। 1998 ਵਿੱਚ ਬਣੀ ਫਿਲਮ ਕਿਲਾ ਉਸਦੀ ਆਖਰੀ ਫਿਲਮ ਸੀ।
ਉਸ ਨੇ ਰਮੇਸ਼ ਸਿੱਪੀ ਦੀ ਫਿਲਮ ਸ਼ਕਤੀ ਵਿੱਚ ਅਮਿਤਾਭ ਬੱਚਨ ਦੇ ਨਾਲ ਕੰਮ ਕੀਤਾ। ਇਸ ਫਿਲਮ ਲਈ ਉਸਨੂੰ ਫਿਲਮਫੇਅਰ ਇਨਾਮ ਵੀ ਮਿਲਿਆ।
ਇਨਾਮ
ਫਿਲਮਫੇਅਰ ਇਨਾਮ
- 1983 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਸ਼ਕਤੀ
- 1968 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਰਾਮ ਔਰ ਸ਼ਿਆਮ
- 1965 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਲੀਡਰ
- 1961 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਕੋਹਿਨੂਰ
- 1958 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਨਯਾ ਦੌਰ
- 1957 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਦੇਵਦਾਸ
- 1956 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਆਜਾਦ
- 1954 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਦਾਗ
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads