ਦੁਰਗਾ (ਰਾਗ)
From Wikipedia, the free encyclopedia
Remove ads
ਰਾਗ ਦੁਰਗਾ ਬਾਰੇ ਸੰਗੀਤ ਦੇ ਗ੍ਰੰਥ ਚੰਦ੍ਰਿਕਾਸਾਰ ਵਿੱਚ ਲਿਖਿਆ ਹੈ
ਥਾਟ ਬਿਲਾਵਲ ਗ ਨੀ ਵਰਜਿਤ ਔਡਵ ਔਡਵ ਜਾਤਿ
ਧ ਰੇ ਸ੍ਵਰ ਸੰਵਾਦ ਕਰਤ ਜਬ ਗਾਵਤ ਗੁਣੀ ਜਬ ਰਾਤ੍ਰਿ
ਰਾਗ ਦੁਰਗਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਰਾਗ ਹੈ। ਇਹ ਕਰ੍ਨਾਟਕੀ ਸੰਗੀਤ ਦੇ ਰਾਗ 'ਸ਼ੁੱਧ ਸਵੇਰੀ' ਨਾਲ ਕਾਫੀ ਮਿਲਦਾ ਹੈ।
Remove ads
- ਗੰਧਾਰ(ਗ) ਅਤੇ ਨਿਸ਼ਾਦ (ਨੀ) ਬਿਲਕੁਲ ਨਹੀ ਲਗਦੇ
- ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ।
ਰਾਤ ਦੇ ਸਮੇਂ ਗਾਏ ਜਾਣ ਵਾਲੇ ਰਾਗਾਂ 'ਚੋਂ ਰਾਗ ਦੁਰਗਾ ਬਹੁਤ ਹੀ ਮਧੁਰ ਅਤੇ ਬਹੁਤ ਹੀ ਮਨਮੋਹਕ ਰਾਗ ਹੈ। ਪੁਰਾਣੇ ਗ੍ਰੰਥਾ 'ਚ ਰਾਗ ਦੁਰਗਾ ਨੂੰ ਗਾਉਣ ਦਾ ਸਮਾਂ ਦੁਪੇਹਿਰ ਮੰਨਿਆਂ ਜਾਂਦਾਂ ਸੀ ਸ਼ਾਇਦ ਉਸ ਸਮੇਂ ਇਹਦਾ ਵਾਦੀ ਸੁਰ ਧੈਵਤ (ਧ) ਹੋਵੇਗਾ। ਪਰ ਵਰਤਮਾਨ ਸਮੇਂ 'ਚ ਇਸ ਦਾ ਗਾਉਣ ਦਾ ਸਮਾਂ ਰਾਤ ਦਾ ਮੰਨਿਆ ਜਾਣ ਕਰਕੇ ਇਸਦਾ ਵਾਦੀ ਸੁਰ ਮ (ਮਧ੍ਯਮ) ਹੀ ਸਾਹੀ ਹੈ।
ਦੁਰਗਾ ਨਾਂ ਦੇ ਇਕ ਹੋਰ ਰਾਗ ਦੀ ਪੈਦਾਯਸ਼ 'ਖਮਾਜ' ਥਾਟ ਤੋਂ ਹੁੰਦੀ ਹੈ ਤੇ ਉਸ ਵਿੱਚ ਰੇ(ਰਿਸ਼ਭ) ਤੇ ਪ (ਪੰਚਮ) ਵਰਜਿਤ ਹਨ ਪਰ ਉਸ ਦਾ ਸਰੂਪ ਇਸ ਦੁਰਗਾ ਨਾਲੋਂ ਵਖਰਾ ਹੈ।
ਦੁਰਗਾ ਰਾਗ ਨਾਲ ਮਿਲਦਾ ਜੁਲਦਾ ਇਕ ਰਾਗ 'ਸੋਮ' ਵੀ ਹੈਹੈ ਪਰ ਓਹ ਵਰਤਮਾਨ 'ਚ ਪਪ੍ਰਚਲਨ 'ਚ ਨਹੀ ਹੈ।
ਕਰ੍ਨਾਟਕੀ ਸੰਗੀਤ ਦੇ ਰਾਗ 'ਸੁੱਧ ਸਵੇਰੀ' ਅਤੇ 'ਰਾਗ ਦੁਰਗਾ' ਦੇ ਸੁਰ ਇੱਕੋ ਜਿਹੇ ਹੁੰਦੇ ਹਨ।
ਰਾਗ ਦੁਰਗਾ ਰਾਤ ਦੇ ਸਮੇਂ ਗਾਏ ਜਾਣ ਵਾਲੇ ਰਾਗਾਂ 'ਚ ਬਹੁਤ ਹੀ ਪ੍ਰਚਲਿਤ ਤੇ ਬਹੁਤ ਹੀ ਮਧੁਰ ਰਾਗ ਹੈ। ਰੇ ਮ ਰੇ,ਧ, ਧ ਸ- ਇਹ ਸੁਰ ਸੰਗਤੀ ਰਾਗ ਦੀ ਪੂਰੀ ਪਛਾਣ ਕਰਾਉਂਦੀ ਹੈ। ਸਾਰੇ ਸੁਰ ਸ਼ੁੱਧ ਲਗਣ ਦੇ ਬਾਵਜੂਦ ਵੀ ਇਹ ਰਾਗ ਇਕ ਖਾਸ ਵਾਤਾਵਰਨ ਰਚਦਾ ਹੈ ਤੇ ਅਪਣਾ ਮਧੁਰ ਪ੍ਰਭਾਵ ਛੱਡਦਾ ਹੈ। ਕਰ੍ਨਾਟਕੀ ਸੰਗੀਤ ਦਾ ਰਾਗ ਹੋਣ ਦੇ ਬਾਵਜੂਦ ਵੀ ਇਹ ਉੱਤਰੀ ਭਾਰਤੀ ਸੰਗੀਤ 'ਚ ਵੀ ਬਹੁਤ ਪ੍ਰਚਲਿਤ ਹੋਇਆ ਹੈ। ਸ਼ੁੱਧ ਮਧ੍ਯਮ (ਮ) ਲਗਾਉਣ ਨਾਲ ਇਹ ਰਾਗ ਬਹੁਤ ਖਿੜਦਾ ਹੈ। ਇਸ ਰਾਗ ਦੇ ਅਵਰੋਹ 'ਚ ਪੰਚਮ (ਪ) ਤੇ ਵਿਸ਼੍ਰਾਮ ਨਹੀਂ ਲੈਣਾ ਚਾਹੀਦਾ।
ਇਸ ਰਾਗ ਦਾ ਸੁਭਾ ਨਾ ਤਾਂ ਗੰਭੀਰ ਹੈ ਅਤੇ ਨਾ ਹੀ ਚੰਚਲ। ਇਸ ਵਿੱਚ ਖ਼ਿਆਲ ਤੇ ਤਰਾਨੇ ਗਾਏ ਜਾਂਦੇ ਹਨ।
ਹੇਠ ਲਿਖੀਆਂ ਸੁਰ ਸੰਗਤੀਆਂ ਰਾਗ ਦੁਰਗਾ ਦਾ ਪੂਰਾ ਸਰੂਪ ਦ੍ਰ੍ਸ਼ਾਂਦੀਆਂ ਹਨ।
ਰੇ ਮ ਪ ਧ; ਪ ਧ ਮ ; ਮ ਪ ਧ ਧ ਮ ; ਧ ਮ ਪ ਧ ਸੰ ; ਧ ਧ ਸੰ ; ਸੰ ਧ ਧ ਮ '; ਮ ਪ ਧ ; ਮ ਰੇ ; ਧ(ਮਂਦਰ) ਸ
Remove ads
ਤੁਲਨਾਤਮਕ ਰਾਗ
ਮਲਹਾਰ
ਰਾਗ ਦੁਰਗਾ ਅਤੇ ਰਾਗ ਮਲਹਾਰ,(ਜੋ ਇੱਕ ਹੋਰ ਬਹੁਤ ਹੀ ਮਧੁਰ ਰਾਗ ਹੈ),ਦੇ ਸੁਰ ਇੱਕੋ ਜਿਹੇ ਹਨ। ਪਰ ਦੋਵੇਂ ਸੁਣਨ ਵਿੱਚ ਇਕ ਅਲਗ-ਅਲਗ ਪ੍ਰਭਾਵ ਛੱਡਦੇ ਹਨ। ਤਕਨੀਕੀ ਰੂਪ 'ਚ ਦੋਵਾਂ ਰਾਗਾਂ ਨੂੰ ਰੇ (ਰਿਸ਼ਭ) ਦੀ ਵਰਤੋਂ ਕਰ ਕੇ ਅਲਗ ਕੀਤਾ ਜਾਂਦਾ ਹੈ। ਰਾਗ ਦੁਰਗਾ ਨੂੰ ਇਸ ਵਿੱਚ ਲਗਣ ਵਾਲੀ ਸੁਰ ਸੰਗਤੀ ਸ ਰੇ ਧ(ਮੰਦਰ) ਸ ਤੋਂ ਅਸਾਨੀ ਨਾਲ ਪਛਾਣਿਆ ਜਾਂਦਾ ਹੈ।
ਰਾਗ ਦੁਰਗਾ ਵਿੱਚ ਰਚੇ ਗਏ ਹਿੰਦੀ ਫਿਲਮੀ ਗੀਤ
ਫਿਲਮੀ ਗੀਤ
ਬਾਲੀਵੁੱਡ ਗੀਤ
- ਗੀਤ ਪੱਥਰੋਂ ਨੇ-ਗੀਤ ਗਯਾ ਪੰਥਰੋਂ ਨੇ (1964)
- ਚੰਦਾ ਰੇ ਮੋਰੀ ਪੱਤੀਆ ਲੇ ਜਾ-ਬੰਜਾਰਿਨ
- ਵਰਿੰਦਾਵਨ ਦਾ ਕ੍ਰਿਸ਼ਨ ਕਨ੍ਹਈਆ-ਮਿਸ ਮੈਰੀ
- ਹਮ ਇੰਤੇਜ਼ਾਰ ਕਰੇਂਗੇ-ਬਹੂ ਬੇਗਮ
- ਬੇ ਨਜ਼ਾਰਾ -ਮਾਂਮਾਂ।
- ਹੋਗਾ ਤੁਮਸੇ ਪ੍ਯਾਰਾ ਕੌਨ-ਜਮਾਨੇ ਕੋ ਦਿਖਾਨਾ ਹੈਜ਼ਮਾਨੇ ਕੋ ਦਿਖਾਨਾ ਹੈ
ਭਾਸ਼ਾਃ ਤਾਮਿਲ
ਧਿਆਨ ਦਿਓ ਕਿ ਹੇਠ ਲਿਖੇ ਗੀਤ ਸ਼ੁੱਧ ਸਾਵੇਰੀ ਵਿੱਚ ਲਿਖੇ ਗਏ ਹਨ, ਜੋ ਕਰਨਾਟਕੀ ਸੰਗੀਤ ਵਿੱਚ ਰਾਗ ਦੁਰਗਾ ਦੇ ਬਰਾਬਰ ਹੈ।
Remove ads
Wikiwand - on
Seamless Wikipedia browsing. On steroids.
Remove ads