ਦੇਸ਼ (ਰਾਗ)
From Wikipedia, the free encyclopedia
Remove ads
ਰਾਗ ਦੇਸ਼ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਅਹਿਮ, ਮਸ਼ਹੂਰ ਅਤੇ ਮਧੁਰ ਰਾਗ ਹੈ।
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਸੰਗੀਤ ਦੇ ਪੁਰਾਣੇ ਗ੍ਰੰਥ 'ਚੰਦ੍ਰਿਕਾ ਸਾਰ' ਵਿੱਚ ਰਾਗ ਦੇਸ਼ ਦਾ ਵਰਣਨ ਹੇਠਾਂ ਦਿੱਤੇ ਗਏ ਛੰਦ ਰਾਹੀਂ ਕੀਤਾ ਗਿਆ ਹੈ:-
ਪੰਚਮ ਵਾਦੀ ਅਰੁ ਰਿਖ੍ਮ ਸੰਵਾਦੀ ਸੰਜੋਗ।
ਸੋਰਠ ਕੇ ਹੀ ਸੁਰਨ ਤੇੰ ਦੇਸ ਕਹਤ ਹੈਂ ਲੋਗ।।
ਜਾਣਕਾਰੀ
ਖਾਸਿਅਤ
ਰਾਗ ਦੇਸ਼ ਦਾ ਸਰੂਪ ਇਕ ਪੁਰਾਣੇ ਰਾਗ ਸੋਰਠ ਵਰਗਾ ਹੈ ਅਤੇ ਦੋਵਾਂ ਦਾ ਸੁਭਾ ਵੀ ਇੱਕੋ ਜਿਹਾ ਹੀ ਹੈ ਬਸ ਫਰਕ ਸਿਰਫ ਇਹ ਹੈ ਕੀ ਰਾਗ ਦੇਸ਼ ਵਿੱਚ ਗੰਧਾਰ ਸਾਫ਼ ਝਲਕਦਾ ਹੈ ਪਰ ਰਾਗ ਸੋਰਠ ਵਿੱਚ ਓਹ ਕੱਜਿਆ ਰਹਿੰਦਾ ਹੈ।
ਕਈ ਵਾਰ ਕੁੱਝ ਸੰਗੀਤਕਾਰ ਦੇਸ਼ ਰਾਗ ਦੀ ਮਧੁਰਤਾ ਵਧਾਓਣ ਲਈ ਇਸ ਵਿੱਚ ਕੋਮਲ ਗੰਧਾਰ ਦਾ ਪ੍ਰਯੋਗ ਵੀ ਕਰਦੇ ਹਨ।
ਕੁੱਝ ਸੰਗੀਤਕਾਰ ਰਾਗ ਦੇਸ਼ ਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਵੀ ਮੰਨਦੇ ਹਨ।
ਰਾਗ ਦੇਸ਼ ਇਕ ਬਹੁਤ ਹੀ ਮਧੁਰ ਰਾਗ ਹੈ। "ਧ ਮ ਗ ਰੇ ਗ ਨੀ ਸ" ਇਨ੍ਹਾ ਸੁਰਾਂ ਤੋਂ ਇਹ ਰਾਗ ਪਛਾਣਿਆ ਜਾਂਦਾ ਹੈ।
ਦੇਸ਼ ਰਾਗ ਵਿੱਚ ਸ਼ਡਜ-ਮਧ੍ਯਮ ਤੇ ਸ਼ਡਜ-ਪੰਚਮ ਦੀ ਵਰਤੋਂ ਇਸ ਰਾਗ ਦੀ ਮਧੁਰਤਾ'ਚ ਹੋਰ ਇਜ਼ਾਫ਼ਾ ਕਰਦੀ ਹੈ।
ਇਸ ਰਾਗ ਵਿੱਚ ਛੋਟਾ ਖਿਆਲ,ਬੜਾ ਖਿਆਲ,ਧ੍ਰੁਪਦ,ਧਮਾਰ ਗਾਏਂ ਜਾਂਦੇ ਹਨ ਪਰ ਠੁਮਰੀਆਂ ਜ਼ਿਆਦਾ ਗਾਈਆਂ ਜਾਂਦੀਆਂ ਹਨ।
ਹੇਠਾਂ ਦਿੱਤੀਆਂ ਸੁਰ ਸੰਗਤੀਆਂ ਦੇਸ਼ ਰਾਗ ਦੀ ਪਛਾਣ ਹਨ:-
ਰੇ ਰੇ ਮ ਗ ਰੇ ; ਧ ਪ ਨੀ ਧ ਪ ;ਰੇੰ ਰੇੰ ਮੰ ਗੰ ਰੇੰ ; ਗੰ ਨੀ ਸੰ ;ਧ ਮ ਪ; ਨੀ ਨੀ ਨੀ ਨੀ ਸੰ
ਭਾਰਤ ਦੇ ਕੌਮੀ ਗੀਤ 'ਵੰਡੇ ਮਾਤਰਮ' ਦੀ ਧੁਨ ਦੇਸ਼ ਰਾਗ ਵਿੱਚ ਸੁਰ-ਬੱਧਬੱਧ ਹੈ।
ਦੂਰਦਰਸ਼ਨ ਦੇ ਨੈਸ਼ਨਲ ਚੈਨਲ ਤੋਂ ਦਿਖਾਇਆ ਜਾਣ ਵਾਲਾ ਵੀਡੀਓ "ਬਜੇ ਸਰਗਮ" ਜਿਸ ਵਿੱਚ ਬਹੁਤ ਸਾਰੇ ਸ਼ਾਸਤਰੀ ਸੰਗੀਤ ਦੇ ਉਸਤਾਦ ਤੇ ਫਿਲਮੀ ਸਿਤਾਰੇ ਪਰਦੇ ਤੇ ਨਜ਼ਰ ਆਂਦੇ ਹਨ,ਓਹ ਵੀ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹੈ।
ਬਹੁ-ਕਲਾਵਾਂ ਦੇ ਸਵਾਮੀ ਸ਼੍ਰੀ ਗੁਰੂ ਰਬਿੰਦਰ ਨਾਥ ਟੇਗੋਰ ਦੀਆਂ ਜ਼ਿਆਦਾ ਰਚਨਾਵਾਂ ਰਾਗ ਦੇਸ਼ ਵਿੱਚ ਹੀ ਸੁਰ-ਬੱਧ ਹਨ।
ਰਾਗ ਦੇਸ਼ 'ਚ ਅਲਾਪ-
- ਸ ਰੇ ਮ ਗ ਰੇ ਗ ਨੀ(ਮੰਦਰ)ਸ,ਰੇ ਮ ਪ ਮ ਗ ਰੇ,ਰੇ ਮ ਗ ਰੇ ਗ ਨੀ (ਮੰਦਰ) ਸ-
- ਸ ਰੇ ਮ ਪ ਨੀ ਧ ਪ ਮ ਗ ਰੇ, ਮ ਪ ਨੀ ਨੀ ਸੰ ਨੀ ਧ ਪ ਮ ਗ ਰੇ, ਨੀ ਧ ਪ ਧ ਮ ਗ ਰੇ ,ਨੀ(ਮੰਦਰ) ਸ।
Remove ads
ਹਿੰਦੀ ਫਿਲਮੀ ਗੀਤਾਂ ਦੀ ਸੂਚੀ
Remove ads
ਫਿਲਮੀ ਗੀਤ
ਹੋਰ ਭਾਸ਼ਾਵਾਂ
Remove ads
Wikiwand - on
Seamless Wikipedia browsing. On steroids.
Remove ads