ਨਮਾਗਾਨ

From Wikipedia, the free encyclopedia

Remove ads

ਨਮਾਗਾਨ (also in ਉਜ਼ਬੇਕ: Наманган) ਪੂਰਬੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਨਮਾਗਾਨ ਖੇਤਰ ਦਾ ਪ੍ਰਸ਼ਾਸਕੀ, ਆਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਫ਼ਰਗਨਾ ਵਾਦੀ ਦੇ ਉੱਤਰੀ ਸਿਰੇ ਉੱਪਰ ਸਥਿਤ ਹੈ। ਇਸ ਸ਼ਹਿਰ ਵਿੱਚ ਨਮਾਗਾਨ ਹਵਾਈ ਅੱਡਾ ਹੈ।

ਵਿਸ਼ੇਸ਼ ਤੱਥ ਨਮਾਗਾਨ Namangan/Наманган, ਦੇਸ਼ ...

17ਵੀਂ ਸ਼ਤਾਬਦੀ ਤੋਂ ਨਮਾਗਾਨ ਫ਼ਰਗਨਾ ਵਾਦੀ ਵਿੱਚ ਬਹੁਤ ਮਹੱਤਵਪੂਰਨ ਕਿੱਤਾ ਅਤੇ ਵਪਾਰ ਕੇਂਦਰ ਰਿਹਾ ਹੈ। ਸੋਵੀਅਤ ਸੰਘ ਦੇ ਸਮਿਆਂ ਵਿੱਚ ਇਸ ਸ਼ਹਿਰ ਵਿੱਛ ਬਹੁਤ ਸਾਰੀਆਂ ਫ਼ੈਕਟਰੀਆਂ ਦਾ ਨਿਰਮਾਣ ਕੀਤਾ ਗਿਆ ਸੀ। ਦੂਜੀ ਸੰਸਾਰ ਜੰਗ ਦੇ ਸਮੇਂ, 1926-1927 ਦੇ ਮੁਕਾਬਲੇ ਨਮਾਗਾਨ ਵਿੱਚ ਉਦਯੋਗਿਕ ਨਿਰਮਾਣ 5 ਗੁਣਾ ਵਧ ਗਿਆ ਸੀ। ਅੱਜਕੱਲ੍ਹ ਨਮਾਗਾਨ ਛੋਟੇ ਉਦਯੋਗਾਂ ਖ਼ਾਸ ਕਰਕੇ ਭੋਜਨ ਨਾਲ ਜੁੜੇ ਹੋਏ ਉਦਯੋਗਾਂ ਦਾ ਕੇਂਦਰ ਹੈ।

ਸਰਕਾਰੀ ਅੰਕੜਿਆਂ ਮੁਤਾਬਿਕ 2014 ਵਿੱਚ ਸ਼ਹਿਰ ਦੀ ਜਨਸੰਖਿਆ 475,700 ਹੈ। ਉਜ਼ਬੇਕ ਇਸ ਵਿੱਚ ਸਭ ਤੋਂ ਵੱਡਾ ਨਸਲੀ ਸਮੂਹ ਹਨ।

Remove ads

ਇਤਿਹਾਸ

ਸ਼ਹਿਰ ਦਾ ਨਾਂ ਸਥਾਨਕ ਲੂਣ ਦੀਆਂ ਖਾਨਾਂ ਤੋਂ ਫ਼ਾਰਸੀ ਦੇ ਸ਼ਬਦਾਂ نمک‌کان (ਨਮਕ ਕਾਨ) ਵਿੱਚੋਂ ਆਇਆ ਹੈ, ਜਿਸਦਾ ਮਤਲਬ ਲੂਣ ਦੀਆਂ ਖਾਨ ਹੈ।[2] ਬਾਬਰ ਨੇ ਆਪਣੀ ਜੀਵਣੀ ਬਾਬਰਨਾਮਾ ਵਿੱਚ ਨਮਾਗਾਨ ਦਾ ਜ਼ਿਕਰ ਕੀਤਾ ਹੈ।[3] ਆਪਣੀ ਕਿਤਾਬ ਕੋਕੰਦ ਦਾ ਸੰਖੇਪ ਇਤਿਹਾਸ (ਰੂਸੀ: Краткая история Кокандского ханства) ਵਿੱਚ ਰੂਸੀ ਨਸਲ-ਸ਼ਾਸਤਰੀ ਵਲਾਦੀਮੀਰ ਪੈਟਰੋਵਿਚ ਨਲੀਵਕਿਨ ਲਿਖਦਾ ਹੈ ਕਿ ਨਮਾਗਾਨ ਦਾ ਨਾਂ 1643 ਵਿੱਚ ਕਾਨੂੰਨੀ ਦਸਤਾਵੇਜ਼ਾਂ ਵਿੱਚ ਵੀ ਮਿਲਦਾ ਹੈ।[3]

ਰਾਜਨਿਤਿਕ ਤੌਰ 'ਤੇ ਨਮਾਗਾਨ ਖਨਾਨ ਕਾਰਾਖਾਨੀ ਸੂਬੇ ਦੇ ਉਗੂਰ ਸਾਮਰਾਜ ਦਾ ਹਿੱਸਾ ਬਣ ਗਿਆ ਸੀ ਅਤੇ ਲਗਭਗ 15ਵੀਂ ਸ਼ਤਾਬਦੀ ਵਿੱਚ ਇੱਥੇ ਵਸੇਬਾ ਸ਼ੁਰੂ ਹੋ ਗਿਆ ਸੀ। ਅਖਸੀਕਾਤ ਦੇ ਪ੍ਰਾਚੀਨ ਸ਼ਹਿਰ ਦੇ ਵਸਨੀਕ, ਜਿਹੜੇ ਕਿ ਇੱਕ ਭੂਚਾਲ ਦੇ ਕਾਰਨ ਬਹੁਤ ਜ਼ਿਆਦਾ ਹਾਨੀ-ਗ੍ਰਸਤ ਹੋਏ ਸਨ, ਉਸ ਸਮੇਂ ਦੇ ਨਮਾਗਾਨ ਪਿੰਡ ਵਿੱਚ 1610 ਵਿੱਚ ਆਏ ਸਨ।[4] ਇਸ ਤੋਂ ਬਾਅਦ ਨਮਾਗਾਨ ਇੱਕ ਸ਼ਹਿਰ ਬਣ ਗਿਆ।[4] 1867 ਵਿੱਚ ਰੂਸੀ ਹਮਲੇ ਦੀ ਪੂਰਵ ਸੰਧਿਆ 'ਤੇ, 18ਵੀਂ ਸਦੀ ਦੇ ਅੱਧ ਤੋਂ ਲੈ ਕੇ ਇਹ ਸ਼ਹਿਰ ਖਨਾਨ ਕੋਕੰਦ ਦਾ ਹਿੱਸਾ ਸੀ।[5][6]

Remove ads

ਭੂਗੋਲ

ਨਮਾਗਾਨ ਸਮੁੰਦਰ ਤੋਂ 450 metres (1,480 ft) ਦੀ ਉਚਾਈ ਤੇ ਸਥਿਤ ਹੈ।[7] ਇਸ ਸ਼ਹਿਰ ਦੇ ਦੱਖਣੀ ਸਿਰੇ ਦੇ ਐਨ ਬਾਹਰ ਕਾਰਾ ਦਰਿਆ ਅਤੇ ਨਰੀਨ ਦੋਵੇਂ ਨਦੀਆਂ ਮਿਲ ਕੇ ਸਿਰ ਦਰਿਆ ਬਣਾਉਂਦੀਆਂ ਹਨ।[8] ਸੜਕ ਦੇ ਜ਼ਰੀਏ ਨਮਾਗਾਨ ਤਾਸ਼ਕੰਤ ਤੋਂ 290 km (180 mi) ਪੂਰਬ ਵਿੱਚ, ਅੰਦੀਜਾਨ ਤੋਂ 68.5 km (42.6 mi) ਪੱਛਮ ਵਿੱਚ ਅਤੇ ਚੁਸਤ ਤੋਂ 40.4 km (25.1 mi) ਪੂਰਬ ਵਿੱਚ ਪੈਂਦਾ ਹੈ।[9]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads