ਅੰਦੀਜਾਨ
From Wikipedia, the free encyclopedia
Remove ads
ਅੰਦੀਜਾਨ (sometimes spelled Andizhan in English) (ਉਜ਼ਬੇਕ: Andijon/Андижон, ئەندىجان; Persian: اندیجان, Andijân/Andīǰān; ਰੂਸੀ: Андижан, Andižan) ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ। ਇਹ ਅੰਦੀਜਾਨ ਖੇਤਰ ਦੀ ਰਾਜਧਾਨੀ ਹੈ ਅਤੇ ਇਸਦਾ ਪ੍ਰਸ਼ਾਸਨਿਕ, ਆਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਅੰਦੀਜਾਨ ਫ਼ਰਗਨਾ ਵਾਦੀ ਦੇ ਦੱਖਣ-ਪੂਰਬ ਕਿਨਾਰੇ ਉੱਤੇ ਸਥਿਤ ਹੈ ਜਿੱਥੇ ਉਜ਼ਬੇਕਿਸਤਾਨ ਦੀ ਹੱਦ ਕਿਰਗਿਜ਼ਸਤਾਨ ਨਾਲ ਲੱਗਦੀ ਹੈ।
Remove ads
ਅੰਦੀਜਾਨ ਫ਼ਰਗਨਾ ਵਾਦੀ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚ ਇੱਕ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ 7ਵੀਂ ਅਤੇ 8ਵੀਂ ਸਦੀ ਦੀਆਂ ਚੀਜ਼ਾਂ ਨੂੰ ਲੱਭਿਆ ਹੈ। ਇਤਿਹਾਸਕ ਤੌਰ ਤੇ ਅੰਦੀਜਾਨ ਸਿਲਕ ਰੋਡ ਤੇ ਇੱਕ ਮਹੱਤਵਪੂਰਨ ਸ਼ਹਿਰ ਸੀ। ਇਹ ਸ਼ਹਿਰ ਦੀ ਅਹਿਮੀਅਤ ਬਾਬਰ ਦੀ ਜਨਮ-ਭੂਮੀ ਨਾਲ ਵੀ ਹੈ, ਜਿਹੜਾ ਕਿ ਕੁਝ ਔਕੜਾਂ ਦੇ ਬਾਵਜੂਦ ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖਣ ਵਿੱਚ ਕਾਮਯਾਬ ਹੋਇਆ ਅਤੇ ਉੱਥੋਂ ਦਾ ਪਹਿਲਾਂ ਮੁਗਲ ਬਾਦਸ਼ਾਹ ਬਣਿਆ।
ਅੰਦੀਜਾਨ ਦੇਸ਼ ਦਾ ਇੱਕ ਬਹੁਤ ਮਹੱਤਵਪੂਰਨ ਉਦਯੋਗਿਕ ਸ਼ਹਿਰ ਹੈ। ਇੱਥੋਂ ਦੇ ਬਣਾਏ ਗਏ ਸਮਾਨ ਵਿੱਚ ਰਸਾਇਣਿਕ ਪਦਾਰਥ, ਘਰੇਲੂ ਵਰਤੋਂ ਵਾਲਾ ਸਮਾਨ, ਇਲੈਕਟ੍ਰਾਨਿਕਸ, ਖਾਣ-ਪੀਣ ਵਾਲੀਆਂ ਚੀਜ਼ਾਂ, ਫ਼ਰਨੀਚਰ, ਪੰਪ, ਜੁੱਤੇ, ਖੇਤੀਬਾੜੀ ਮਸ਼ੀਨਾਂ ਲਈ ਸਪੇਅਰ ਪਾਰਟ ਅਤੇ ਵੀਲ੍ਹਚੇਅਰਾਂ ਆਦਿ ਸ਼ਾਮਿਲ ਹਨ।
Remove ads
ਇਤਿਹਾਸ
ਨਾਂ ਦਾ ਇਤਿਹਾਸ
ਇਸ ਸ਼ਹਿਰ ਦੇ ਨਾਂ ਦੇ ਮੂਲ ਸਰੋਤ ਬਾਰੇ ਅਜੇ ਵੀ ਬਹਿਸ ਹੋ ਰਹੀ ਹੈ। 10ਵੀਂ ਸਦੀ ਦੇ ਅਰਬ ਭੂਗੋਲ ਸ਼ਾਸਤਰੀ ਅੰਦੀਜਾਨ ਨੂੰ ਅੰਦੂਕਨ, ਅੰਦੂਗਨ ਜਾਂ ਅੰਦੀਗਨ ਕਹਿੰਦੇ ਹਨ।[2] ਇਹ ਨਾਂ ਫ਼ਾਰਸੀ ਭਾਸ਼ਾ ਵਿੱਚ ਇਰਾਨ ਵਿੱਚ ਹਿੰਦੀਜਾਨ ਅਤੇ ਅੰਦਿਕਾ ਵਰਗੇ ਸ਼ਹਿਰਾਂ ਵਰਗਾ ਹੀ ਹੈ, ਜਿਸਦਾ ਮਤਲਬ ਹਿੰਦੂਆਂ ਦਾ ਸ਼ਹਿਰ ਹੈ। ਇਹੋ ਜਿਹੇ ਨਾਂ ਅਕਸਰ ਉਹਨਾਂ ਥਾਵਾਂ ਨੂੰ ਦਿੱਤੇ ਜਾਂਦੇ ਸਨ, ਜਿੱਥੇ ਬੁੱਧ ਧਰਮ ਦੇ ਮੰਦਿਰ ਜਾਂ ਵੱਡੀ ਸੰਖਿਆ ਵਿੱਚ ਅਨੁਯਾਈ ਮਿਲਦੇ ਸਨ, ਜਿਵੇਂ ਕਿ ਬਹੁਤੇ ਸ਼ਹਿਰਾਂ ਵਿੱਚ ਇਸਲਾਮ ਦੇ ਆਉਣ ਤੋਂ ਪਹਿਲਾਂ ਹੋਇਆ ਹੈ।
ਮੁੱਢਲਾ ਅਤੇ ਹੁਣ ਦਾ ਇਤਿਹਾਸ
ਅੰਦੀਜਾਨ ਫ਼ਰਗਨਾ ਵਾਦੀ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚ ਇੱਕ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ 7ਵੀਂ ਅਤੇ 8ਵੀਂ ਸਦੀ ਦੀਆਂ ਚੀਜ਼ਾਂ ਨੂੰ ਲੱਭਿਆ ਹੈ।.[3] ਇਤਿਹਾਸਕ ਤੌਰ ਤੇ ਅੰਦੀਜਾਨ ਸਿਲਕ ਰੋਡ ਤੇ ਇੱਕ ਮਹੱਤਵਪੂਰਨ ਸ਼ਹਿਰ ਸੀ।[4]
ਇਸ ਸ਼ਹਿਰ ਨੂੰ ਸਭ ਤੋਂ ਵੱਧ ਬਾਬਰ ਦੇ ਜਨਮ-ਸਥਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਿਹੜਾ ਕਿ ਕੁਝ ਔਕੜਾਂ ਦੇ ਬਾਵਜੂਦ ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖਣ ਵਿੱਚ ਕਾਮਯਾਬ ਹੋਇਆ ਅਤੇ ਉੱਥੋਂ ਦਾ ਪਹਿਲਾਂ ਮੁਗਲ ਬਾਦਸ਼ਾਹ ਬਣਿਆ।[5] ਤੈਮੂਰ ਵੰਸ਼ ਦੇ ਰਾਜ ਦੇ ਦੌਰਾਨ, ਖ਼ਾਸ ਕਰਕੇ ਬਾਬਰ ਦੇ ਸਮੇਂ ਵਿੱਚ ਅੰਦੀਜਾਨ ਖੇਤਰ ਦਾ ਇੱਕ ਵੱਡਾ ਅਤੇ ਮਹੱਤਵਪੂਰਨ ਸ਼ਹਿਰ ਸੀ। ਉਸ ਸਮੇਂ ਦੌਰਾਨ ਹੀ ਕਲਾ ਅਤੇ ਸੱਭਿਆਚਾਰ ਨੇ ਇਸ ਸ਼ਹਿਰ ਨੂੰ ਚਾਰ ਚੰਨ ਲਾਏ।
18ਵੀਂ ਸਦੀ ਵਿੱਚ ਖਨਾਨ ਕੋਕੰਦ ਦੇ ਬਣਨ ਪਿੱਛੋਂ, ਰਾਜਧਾਨੀ ਅੰਦੀਜਾਨ ਤੋਂ ਹਟਾ ਕੇ ਕੋਕੰਦ ਬਣਾ ਦਿੱਤੀ ਗਈ। 19ਵੀਂ ਸਦੀ ਦੇ ਅੱਧ ਵਿੱਚ, ਰੂਸੀ ਸਲਤਨਤ ਨੇ ਅੱਜ ਦੇ ਮੱਧ ਏਸ਼ੀਆ ਦੇ ਖੇਤਰ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। 1876 ਵਿੱਚ, ਰੂਸੀਆਂ ਨੇ ਖਨਾਨ ਕੋਕੰਦ ਤੇ ਅੰਦੀਜਾਨ ਸਮੇਤ ਕਬਜ਼ਾ ਕਰ ਲਿਆ।
ਅੰਦੀਜਾਨ 1898 ਦੇ ਅੰਦੀਜਾਨ ਵਿਦ੍ਰੋਹ ਦਾ ਮੁੱਖ ਕੇਂਦਰ ਸੀ ਜਿਸ ਵਿੱਚ ਸੂਫ਼ੀ ਲੀਡਰ ਮਦਾਲੀ ਇਸ਼ਾਨ ਨੇ ਰੂਸੀ ਬੈਰਕਾਂ ਉੱਪਰ ਹਮਲਾ ਕੀਤਾ, ਜਿਸ ਨਾਲ ਉਹਨਾਂ ਦੇ 22 ਬੰਦੇ ਮਾਰੇ ਗਏ ਅਤੇ 16-20 ਤੱਕ ਜ਼ਖ਼ਮੀ ਹੋ ਗਏ। ਬਦਲੇ ਵਿੱਚ, 18 ਵਿਦ੍ਰੋਹੀਆਂ ਨੂੰ ਫ਼ਾਂਸੀ ਅਤੇ 360 ਨੂੰ ਜਲਾਵਤਨ ਕਰ ਦਿੱਤਾ ਗਿਆ।[6]
16 ਦਿਸੰਬਰ 1902 ਨੂੰ ਇੱਕ ਬਹੁਤ ਹੀ ਜ਼ਬਰਦਸਤ ਭੂਚਾਲ ਨੇ ਸ਼ਹਿਰ ਨੂੰ ਤਹਿਸ-ਨਹਿਸ ਕਰ ਦਿੱਤਾ ਜਿਸ ਨਾਲ ਇਸ ਖੇਤਰ ਵਿੱਚ 30000 ਘਰ ਤਬਾਹ ਹੋ ਗਏ ਅਤੇ 4500 ਲੋਕ ਮਾਰੇ ਗਏ।[4][7] 1917 ਵਿੱਚ ਇਸ ਸ਼ਹਿਰ ਵਿੱਚ ਸੋਵੀਅਤ ਸੰਘ ਦੇ ਰਾਜ ਦੀ ਸਥਾਪਨਾ ਪਿੱਛੋਂ, ਇਹ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਦਾ ਇੱਕ ਮਹੱਤਵਪੂਰਨ ਸ਼ਹਿਰ ਬਣ ਗਿਆ।
ਆਧੁਨਿਕ ਇਤਿਹਾਸ
ਮੱਧ ਏਸ਼ੀਆ ਦੀ ਸੋਵੀਅਤ ਹੱਦਬੰਦੀ ਦੌਰਾਨ, ਅੰਦੀਜਾਨ ਨੂੰ ਫ਼ਰਗਨਾ ਵਾਦੀ ਦੇ ਤੌਰ ਤੇ ਇਸਦੀ ਇਤਿਹਾਸਕ ਜ਼ਮੀਨ ਨਾਲੋਂ ਤਿੰਨ ਸੋਵੀਅਤ ਗਣਰਾਜਾਂ ਦੇ ਇੱਕ ਹਿੱਸੇ ਵਿੱਚ ਵੰਡ ਦਿੱਤਾ ਗਿਆ। ਅੰਦੀਜਾਨ ਫਿਰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਦਾ ਹਿੱਸਾ ਬਣ ਗਿਆ।
ਦੂਜੀ ਸੰਸਾਰ ਜੰਗ ਦੇ ਪੂਰਬੀ ਮੋਰਚੇ ਦੌਰਾਨ ਬਹੁਤ ਸਾਰੇ ਸੋਵੀਅਤ ਨਾਗਰਿਕਾਂ ਨੂੰ ਅੰਦੀਜਾਨ ਅਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਖਾਲੀ ਕਰਾਇਆ ਗਿਆ। ਰਿਫ਼ਿਊਜੀ ਯਹੂਦੀ ਲੋਕਾਂ ਨੇ ਨਾਜ਼ੀ ਕਬਜ਼ੇ ਵਾਲੇ ਪੋਲੈਂਡ ਤੋਂ ਭੱਜ ਕੇ. ਜਿਨ੍ਹਾਂ ਨੂੰ ਸੋਵੀਅਤਾਂ ਨੇ ਸਾਇਬੇਰੀਆ ਅਤੇ ਮੱਧ ਏਸ਼ੀਆ ਵੱਲ ਕੱਢ ਦਿੱਤਾ ਸੀ, ਉਹਨਾਂ ਵਿੱਚੋਂ ਕੁਝ ਨੇ 1941 ਦੇ ਸ਼ੁਰੂਆਤੀ ਦੌਰ ਵਿੱਚ ਅੰਦੀਜਾਨ ਵਿੱਚ ਪਨਾਹ ਲਈ।
1990 ਵਿੱਚ, ਅੰਦੀਜਾਨ ਅਤੇ ਇਸਦੇ ਨਾਲ ਲੱਗਦਾ ਖੇਤਰ ਰਾਜਨੀਤਿਕ ਤੌਰ ਤੇ ਡਾਵਾਂਡੋਲ ਹੋ ਗਿਆ। ਗਰੀਬੀ ਅਤੇ ਇਸਲਾਮੀ ਕੱਟੜਤਾਵਾਦ ਦੇ ਕਾਰਨ ਖੇਤਰ ਵਿੱਚ ਤਨਾਅ ਦਾ ਮਾਹੌਲ ਬਣ ਗਿਆ। ਸ਼ਹਿਰ ਅਤੇ ਖੇਤਰ ਨੂੰ ਇਸ ਨਾਲ ਆਰਥਿਕ ਤੌਰ ਤੇ ਬਹੁਤ ਢਾਹ ਲੱਗੀ ਜਿਸ ਤੋਂ ਬਾਅਦ 1991 ਵਿੱਚ ਸੋਵੀਅਤ ਯੂਨੀਅਨ ਦਾ ਅੰਤ ਹੋ ਗਿਆ। ਵਾਰ-ਵਾਰ ਹੱਦਾਂ ਬੰਦ ਹੋਣ ਕਾਰਨ ਸਥਾਨਕ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਕਰਕੇ ਅੰਦੀਜਾਨ ਦੇ ਲੋਕਾਂ ਵਿੱਚ ਗਰੀਬੀ ਹੋਰ ਵਧ ਗਈ।
ਮਈ 2005 ਕਤਲੇਆਮ
13 ਮਈ 2005 ਨੂੰ ਉਜ਼ਬੇਕਿਸਤਾਨ ਦੀ ਫ਼ੌਜ ਨੇ ਲੋਕਾਂ ਦੇ ਸਮੂਹ ਉੱਪਰ ਸ਼ਰੇਆਮ ਗੋਲੀਬਾਰੀ ਕਰ ਦਿੱਤੀ ਜਿਹੜੇ ਕਿ ਭ੍ਰਿਸ਼ਟ ਸਰਕਾਰ ਅਤੇ ਗਰੀਬੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ।[8][9][10] 13 ਮਈ ਨੂੰ ਮਾਰੇ ਗਏ ਲੋਕਾਂ ਦੀ ਗਿਣਤੀ ਸਰਕਾਰ ਵਲੋਂ 187 ਤੋਂ ਵਧੇਰੇ ਦੱਸੀ ਗਈ ਸੀ।[8][11] ਰਾਸ਼ਟਰੀ ਸੁਰੱਖਿਆ ਸੇਵਾ (ਉਜ਼ਬੇਕਿਸਤਾਨ) ਦੇ ਇੱਕ ਅਧਿਕਾਰੀ ਨੇ ਦੋਸ਼ ਲਾਇਆ ਕਿ ਮਰਨ ਵਾਲਿਆਂ ਦੀ ਗਿਣਤੀ 1500 ਦੇ ਕਰੀਬ ਹੈ।[12] ਉਸਨੇ ਦੋਸ਼ ਲਾਇਆ ਕਿ ਮਰਨ ਵਾਲਿਆਂ ਵਿੱਚੋਂ ਬਹੁਤਿਆਂ ਦੀਆਂ ਲਾਸ਼ਾਂ ਨੂੰ ਕਤਲੇਆਮ ਤੋਂ ਬਾਅਦ ਸਮੂਹਿਕ ਕਬਰਾਂ ਵਿੱਚ ਇੱਕੋ ਵਾਰ ਦਫ਼ਨ ਕਰਕੇ ਲੁਕਾਇਆ ਗਿਆ।[13]
ਉਜ਼ਬੇਕ ਸਰਕਾਰ ਨੇ ਪਹਿਲਾਂ ਇਹ ਬਿਆਨ ਦਿੱਤਾ ਕਿ ਉਜ਼ਬੇਕਿਸਤਾਨ ਦੇ ਇਸਲਾਮੀ ਅੰਦੋਲਨ ਨੇ ਅਸ਼ਾਂਤੀ ਪੈਦਾ ਕੀਤੀ ਅਤੇ ਰੋਸ ਕਰਨ ਵਾਲੇ ਲੋਕ ਹਿਜ਼ਬ-ਉਤ-ਤਹਿਰੀਰ ਦੇ ਮੈਂਬਰ ਸਨ।.[14] ਅਲੋਚਕਾਂ ਨੇ ਤਰਕ ਦਿੱਤਾ ਕਿ ਇਹ ਬਿਆਨ ਦੇਸ਼ ਵਿੱਚ ਆਪਣੀ ਦਮਨਕਾਰੀ ਵਿਵਸਥਾ ਬਣਾਏ ਰੱਖਣ ਲਈ ਸਰਕਾਰ ਦਾ ਮਹਿਜ਼ ਇੱਕ ਬਹਾਨਾ ਹੈ।
ਕੀ ਸੈਨਿਕਾਂ ਨੇ ਰੰਗ ਕਰਾਂਤੀ ਨੂੰ ਰੋਕਣ ਲਈ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਾਂ ਇੱਕ ਜੇਲ੍ਹ ਨੂੰ ਤੋੜਨ ਦੇ ਵਿਰੁੱਧ ਸਹੀ ਤਰੀਕੇ ਨਾਲ ਨਜਿੱਠਿਆ ਗਿਆ, ਇਹ ਗੱਲ ਉੱਤੇ ਵੀ ਵਿਵਾਦ ਸਨ।[15][16][17][18] ਇੱਕ ਹੋਰ ਸਿਧਾਂਤ ਇਹ ਹੈ ਕਿ ਇਹ ਸਭ ਰਾਜ ਸ਼ਕਤੀ ਲੈਣ ਲਈ ਇੱਕ ਅੰਤਰ-ਜਾਤੀ ਸੰਘਰਸ਼ ਸੀ।.[10] ਉਜ਼ਬੇਕ ਸਰਕਾਰ ਨੇ ਅੰਤ ਮੰਨ ਹੀ ਲਿਆ ਕਿ ਖੇਤਰ ਵਿੱਚ ਮਾੜੇ ਆਰਥਿਕ ਹਲਾਤਾਂ ਕਰਕੇ ਲੋਕਾਂ ਵਿੱਚ ਰੋਹ ਪੈਦਾ ਹੋ ਗਿਆ ਅਤੇ ਜਿਸ ਕਰਕੇ ਇਹ ਵਿਦ੍ਰੋਹ ਅਤੇ ਉਸ ਤੋਂ ਬਾਅਦ ਕਤਲੇਆਮ ਹੋਇਆ।[19]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads