ਨਾਰੀਅਲ ਦਾ ਦੁੱਧ
From Wikipedia, the free encyclopedia
Remove ads
ਨਾਰੀਅਲ ਦਾ ਦੁੱਧ, ਇੱਕ ਤਰਲ ਹੈ ਜੋ ਇੱਕ ਪੱਕੇ ਹੋਏ ਨਾਰੀਅਲ ਨੂੰ ਕੱਦੂਕਸ ਕਰਕੇ ਬਣਾਇਆ ਜਾਂਦਾ ਹੈ।[1] ਨਾਰੀਅਲ ਦੇ ਦੁੱਧ ਦਾ ਧੁੰਦਲਾਪਨ ਅਤੇ ਖਾਸ ਸੁਆਦ ਦਾ ਕਾਰਨ ਇਸ ਦੇ ਉੱਚ ਤੇਲ ਦੀ ਮਾਤਰਾ, ਜਿਸ ਵਿੱਚੋਂ ਜ਼ਿਆਦਾਤਰ ਸੰਤ੍ਰਿਪਤ ਚਰਬੀ ਹੁੰਦੀ ਹੈ। ਨਾਰੀਅਲ ਦਾ ਦੁੱਧ ਦੀ ਇੱਕ ਪ੍ਰਸਿੱਧ ਭੋਜਨ ਸਮੱਗਰੀ ਵਜੋਂ ਦੱਖਣ-ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਕੈਰੇਬੀਅਨ, ਅਤੇ ਉੱਤਰੀ ਦੱਖਣੀ ਅਮਰੀਕਾ ਵਿੱਚ ਵਰਤਿਆ ਜਾਂਦਾ ਹੈ।
Remove ads
ਪਰਿਭਾਸ਼ਾ
ਨਾਰੀਅਲ ਦਾ ਦੁੱਧ ਨਾਰੀਅਲ ਦੇ ਪਾਣੀ ਨਾਲੋਂ ਇਕਸਾਰਤਾ ਅਤੇ ਦੁੱਧ ਦੀ ਦਿੱਖ ਪਾਸੋਂ ਵੱਖਰਾ ਹੈ। ਨਾਰੀਅਲ ਦਾ ਪਾਣੀ ਸਿੱਧਾ ਨਾਰੀਅਲ ਅੰਦਰ ਪਾਇਆ ਜਾਂਦਾ ਹੈ,[2] ਜਦੋ ਕਿ ਨਾਰੀਅਲ ਦਾ ਦੁੱਧ ਇੱਕ ਤਰਲ ਹੈ ਜੋ ਇੱਕ ਪੱਕੇ ਹੋਏ ਨਾਰੀਅਲ ਨੂੰ ਕੱਦੂਕਸ ਕਰਕੇ ਬਣਾਇਆ ਜਾਂਦਾ ਹੈ।
ਤਿਆਰੀ

ਨਾਰੀਅਲ ਦਾ ਦੁੱਧ ਇੱਕ ਤਰਲ ਹੈ ਜੋ ਇੱਕ ਪੱਕੇ ਹੋਏ ਨਾਰੀਅਲ ਨੂੰ ਕੱਦੂਕਸ ਕਰਕੇ ਬਣਾਇਆ ਜਾਂਦਾ ਹੈ। ਇਸਨੂੰ ਹੱਥਾਂ ਜਾਂ ਮਸ਼ੀਨ ਨਾਲ ਕੱਦੂਕਸ ਕੀਤਾ ਜਾ ਸਕਦਾ ਹੈ। ਇਸਦੀਆਂ ਦੋ ਕਿਸਮਾਂ ਮਿਲਦੀਆਂ ਹਨ: ਗਾੜ੍ਹਾ ਅਤੇ ਪਤਲਾ। ਗਾੜ੍ਹੇ ਦੁੱਧ ਵਿੱਚ 20-22% ਚਰਬੀ ਹੁੰਦੀ ਹੈ ਜਦੋਂ ਕਿ ਪਤਲੇ ਵਿੱਚ ਸਿਰਫ 5-7% ਇ ਹੁੰਦੀ ਹੈ। ਗਾੜ੍ਹਾ ਦੁੱਧ ਕੱਦੂਕਸ ਕੀਤੇ ਨਾਰੀਅਲ ਸਨਿਚੋੜ ਕੇ ਆ ਹੈ ਜਦੋਂ ਕਿ ਪਤਲਾ ਵਾਲਾ ਬਚੇ ਹੋਏ ਗੁੱਦੇ ਨੂੰ ਪਹਿਲਾਂ ਪਾਣੀ ਵਿੱਚ ਭਿਓਂ ਕੇ ਅਤੇ ਫਿਰ ਨਿਚੋੜ ਕੇ ਨਿਕਲਦਾ ਹੈ।
ਨਾਰੀਅਲ ਦੇ ਦੁੱਧ ਵਿੱਚ ਚਰਬੀ 24%, ਹੁੰਦੀ ਹੈ ਜੋ ਕਿ ਨਾਰੀਅਲ ਦੇ ਮੀਟ ਦੀ ਚਰਬੀ ਦੇ ਪੱਧਰ ਤੇ ਅਤੇ ਮਿਲਾਏ ਗਏ ਪਾਣੀ ਦੀ ਮਾਤਰਾ ਤੇ ਨਿਰਭਰ ਕਰਦੀ ਹੈ। ਜਦੋਂ ਇਸਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ ਤਾਂ ਮਲਾਈ ਦੁੱਧ ਨਾਲੋਂ ਵੱਖਰੀ ਹੋ ਜਾਂਦੀ ਹੈ। ਵਪਾਰਕ ਨਾਰੀਅਲ ਦੇ ਦੁੱਧ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਇਸ ਵਿੱਚ, ਇੱਕ ਇਮਲ੍ਸੀਫਾਇਰ ਅਤੇ ਸਟੇਬਲਾਈਜ਼ਰ ਵੀ ਪਾਇਆ ਜਾਂਦਾ ਹੈ।
ਡੱਬਾਬੰਦ ਨਾਰੀਅਲ ਦੇ ਦੁੱਧ
ਨਾਰੀਅਲ ਦੇ ਦੁੱਧ ਦੇ ਨਿਰਮਾਤਾ ਵਿਸ਼ੇਸ਼ ਤੌਰ 'ਤੇ ਭਰਾਈ ਦੇ ਤੌਰ ਤੇ ਪਾਣੀ ਦੇ ਨਾਪ ਦੇ ਨਾਲ ਪਤਲੇ ਅਤੇ ਸਮਰੂਪ ਦੁੱਧ ਨੂੰ ਮਿਲਾਉਂਦੇ ਹਨ। ਮਾਰਕਾ ਅਤੇ ਬਣਨ ਦੇ ਸਮੇਂ ਤੇ ਨਿਰਭਰ ਕਰਦਾ ਹੈ ਕਿ ਕਈ ਵਾਰ ਮਲਾਈ ਦੁੱਧ ਨਾਲੋਂ ਵੱਖਰੀ ਹੋ ਜਾਂਦੀ ਹੈ ਜੋ ਕਿ ਕਈ ਪਕਵਾਨਾਂ ਵਿੱਚ ਇਸਤੇਮਾਲ ਕੀਤੀ ਜਾ ਸਕਦੀ ਹੈ। ਵਪਾਰਕ ਨਾਰੀਅਲ ਦੇ ਦੁੱਧ ਵਿੱਚ ਅਜਿਹਾ ਹੋਣ ਤੋਂ ਰੋਕਣ ਲਈ ਇਸ ਵਿੱਚ, ਇੱਕ ਇਮਲ੍ਸੀਫਾਇਰ ਅਤੇ ਸਟੇਬਲਾਈਜ਼ਰ ਵੀ ਪਾਇਆ ਜਾਂਦਾ ਹੈ।[ਹਵਾਲਾ ਲੋੜੀਂਦਾ][ਹਵਾਲਾ ਲੋੜੀਂਦਾ]
Remove ads
ਪਕਵਾਨ
ਭੋਜਨ

ਨਾਰੀਅਲ ਦਾ ਦੁੱਧ ਆਪਣੇ ਆਪ ਵਿੱਚ ਚਾਹ, ਕੌਫੀ ਪਕਾਉਣਾ ਵਿੱਚ ਇੱਕ ਦੁੱਧ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਇਹ ਕੜ੍ਹੀ ਜਾਂ ਹੋਰ ਪਕਵਾਨਾਂ, ਮੀਟ, ਸਬਜ਼ੀਆਂ, ਗਾਰਨਿਸ਼, ਜਾਂ ਮਿਠਾਈਆਂ ਲਈ ਵਰਤਿਆ ਜਾਂਦਾ ਹੈ ਅਤੇ ਬਹੁਤ ਸਾਰੇ ਖੰਡੀ ਅਤੇ ਏਸ਼ਿਆਈ ਪਕਵਾਨਾਂ ਵਿੱਚ ਇੱਕ ਆਮ ਸਮੱਗਰੀ ਹੈ। ਨਾਰੀਅਲ ਦੇ ਦੁੱਧ ਵਿੱਚ ਪਕਾਏ ਚੌਲਾਂ ਦੀ ਦੱਖਣ ਪੂਰਬੀ ਏਸ਼ੀਆ ਅਤੇ ਕੈਰੀਬੀਅਨ ਵਿੱਚ ਕਾਫ਼ੀ ਖਪਤ ਹੈ। ਨਾਸੀ ਲੇਮਕ,ਨਾਰੀਅਲ ਵਾਲੇਚੌਲਾਂ ਦਾ ਇੱਕ ਮਲੇਸ਼ੀਅਨ ਸੰਸਕਰਣ ਹੈ, ਜਦੋਂ ਕਿ ਇੱਕੋ ਚੀਜ਼ ਨੂੰ ਇੰਡੋਨੇਸ਼ੀਆ ਵਿੱਚ ਨਸੀ ਉਦੁਕ ਕਿਹਾ ਜਾਂਦਾ ਹੈ। ਨਾਰੀਅਲ ਦਾ ਦੁੱਧ ਏਸ਼ੀਆ ਦੀ ਰਵਾਇਤੀ ਸੇਰਬੀ, ਜੋ ਕਿ ਏਸ਼ੀਆਈ ਸਟਾਈਲ ਪੈਨਕੇਕ ਹੈ, ਨੂੰ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
ਪੀਣ
ਦੱਖਣ-ਪੂਰਬੀ ਏਸ਼ੀਆ ਵਿੱਚ, ਨਾਰੀਅਲ ਦਾ ਦੁੱਧ ਬਹੁਤ ਸਾਰੇ ਰਵਾਇਤੀ ਪੀਣ ਵਾਲੇ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ। ਸੇਂਦਲ ਇਸ ਖੇਤਰ ਵਿੱਚ ਇੱਕ ਮਸ਼ਹੂਰ ਪੇਅ ਪਦਾਰਥ ਹੈ,ਜਿਸ ਵਿੱਚ ਠੰਢਾ ਨਾਰੀਅਲ ਦਾ ਦੁੱਧ ਅਤੇ ਚੌਲ਼ ਦੇ ਆਟੇ ਦੀ ਬਣੀ ਹਰੀ ਜੈਲੀ ਮਿਲਾਈ ਜਾਂਦੀ ਹੈ। ਨਾਰੀਅਲ ਦੇ ਦੁੱਧ ਨੂੰ ਗਰਮ ਪੀਣ ਵਾਲੇ ਪਦਾਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਬੈਂਡਰੇਕ ਅਤੇ ਬਾਜੀਗੁਆਰ, ਜੋ ਕਿ ਇੰਡੋਨੇਸ਼ੀਆ ਤੋਂ ਦੋ ਪ੍ਰਸਿੱਧ ਪੇਅ ਪਦਾਰਥ ਹਨ। ਨਾਰੀਅਲ ਦੇ ਦੁੱਧ ਅਤੇ ਪਾਣੀ ਨਾਲ ਪਤਲਾ ਕੀਤਾ ਨਾਰੀਅਲ ਦਾ ਦੁੱਧ, ਇਹ ਦੱਖਣੀ ਚੀਨ ਅਤੇ ਤਾਈਵਾਨ ਵਿੱਚ ਦੋ ਪ੍ਰਸਿੱਧ ਨਾਰੀਅਲ ਦੇ ਪੇਅ ਪਦਾਰਥ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads