ਪ੍ਰਾਚੀਨ ਭਾਰਤ ਦਾ ਇਤਿਹਾਸ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ From Wikipedia, the free encyclopedia
Remove ads
ਮਨੁੱਖ ਦੇ ਜਨਮ ਤੋਂ 10ਵੀ ਸਦੀ ਤੱਕ ਦਾ ਭਾਰਤ ਦਾ ਇਤਿਹਾਸ ਪ੍ਰਾਚੀਨ ਭਾਰਤ ਦਾ ਇਤਿਹਾਸ ਅਖਵਾਉਂਦਾ ਹੈ। ਇਸ ਤੋਂ ਬਾਅਦ ਦੇ ਸਮੇਂ ਨੂੰ ਮੱਧਕਾਲ ਭਾਰਤ ਕਿਹਾ ਜਾਂਦਾ ਹੈ ਜਿਸ ਵਿਚ ਮੁਗ਼ਲਾਂ ਦਾ ਦਬਦਬਾ ਸੀ।
ਪੱਥਰ ਯੁਗ
ਪੱਥਰ ਜਾਂ ਪਾਸ਼ਾਣ ਯੁਗ ਤੋਂ ਭਾਵ ਉਸ ਕਾਲ ਤੋਂ ਹੈ ਜਦ ਲੋਕ ਪੱਥਰਾਂ 'ਤੇ ਆਸ਼ਰਿਤ ਸਨ। ਪੱਥਰਾਂ ਦੇ ਔਜ਼ਾਰ, ਹਥਿਆਰ, ਅਤੇ ਪੱਥਰ ਦੀਆਂ ਗੁਫ਼ਾਵਾਂ ਆਦਿ ਜੀਵਨ ਦੇ ਮੁੱਖ ਆਧਾਰ ਸਨ। ਇਸ ਮਾਨਵ ਸਭਿਅਤਾ ਕਾਲ ਦਾ ਆਰੰਭ ਸੀ। ਇਸ ਯੁਗ ਵਿਚ ਮਨੁੱਖ ਕੁਦਰਤੀ ਸੰਕਟਾਂ ਨਾਲ ਜੂਝਦਾ ਸੀ ਅਤੇ ਸ਼ਿਕਾਰ ਅਤੇ ਕੰਦ ਮੂਲ ਇਸਦੀ ਮੁੱਖ ਖੁਰਾਕ ਸੀ।
ਪੂਰਵ- ਪੱਥਰ ਯੁਗ
ਹਿਮਯੁਗ ਦਾ ਜਿਆਦਾਤਰ ਭਾਗ ਪੂਰਵ-ਪੱਥਰ ਯੁਗ ਵਿਚ ਬੀਤਿਆ ਹੈ। ਭਾਰਤੀ ਪੂਰਵ-ਪੱਥਰ ਯੁਗ ਨੂੰ ਔਜ਼ਾਰਾਂ ਅਤੇ ਵਾਤਾਵਰਨ ਤਬਦੀਲੀਆਂ ਦੇ ਆਧਾਰ ਉਤੇ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ -
- ਅਰੰਭਕ/ਆਦਿਕਾਲੀ ਪੂਰਵ- ਪੱਥਰ ਯੁਗ (25,00,000ਈ.ਪੂ. - 100,000 ਈ.ਪੂ.)
- ਮੱਧਕਾਲੀ ਪੂਰਵ- ਪੱਥਰ ਯੁਗ (1,00,000 ਈ.ਪੂ - 40,000 ਈ.ਪੂ.)
- ਪੂਰਵ- ਪੱਥਰ ਯੁਗ ਦਾ ਸ਼ਿਖਰ (40,000 ਈ.ਪੂ. -10,000 ਈ.ਪੂ.)
ਆਦਿ ਮਾਨਵ ਦੇ ਜੀਵਅੰਸ਼ ਭਾਰਤ ਵਿਚ ਨਹੀਂ ਮਿਲਦੇ। ਮਹਾਰਾਸ਼ਟਰ ਦੇ ਬੋਰੀ ਨਾਂ ਦੇ ਥਾਂ 'ਤੇ ਮਿਲੇ ਪੱਥਰਾਂ ਤੋਂ ਅੰਦਾਜ਼ਾ ਹੁੰਦਾ ਹੈ ਕਿ ਮਾਨਵ ਦੀ ਉਤਪੱਤੀ 14 ਲੱਖ ਸਾਲ ਪਹਿਲਾਂ ਹੋਈ ਹੋਵੇਗੀ। ਪਰ ਇਹ ਗੱਲ ਸਿਧ ਹੈ ਕਿ ਅਫਰੀਕਾ ਦੇ ਮੁਕਾਬਲੇ ਭਾਰਤ ਵਿਚ ਮਨੁੱਖ ਬਾਅਦ ਵਿਚ ਵਸੇ। ਇਸ ਸਮੇਂ ਨਾ ਤਾਂ ਮਨੁੱਖ ਨੂੰ ਖੇਤੀ ਕਰਨੀ ਆਉਂਦੀ ਸੀ ਨਾ ਹੀ ਘਰ ਬਣਾਉਣੇ। ਇਹ ਸਥਿਤੀ 9000 ਈ.ਪੂ. ਤੱਕ ਰਹੀ।
ਪੂਰਵ- ਪੱਥਰ ਯੁਗ ਦੇ ਔਜ਼ਾਰ ਛੋਟਾਨਾਗਪੁਰ ਦੇ ਪਠਾਰ ਵਿਚ ਮਿਲੇ ਹਨ ਜੋ 100,000 ਈ.ਪੂ. ਤੱਕ ਦੇ ਹੋ ਸਕਦੇ ਹਨ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜਿਲ੍ਹੇ ਵਿਚ 20,000 ਈ.ਪੂ. ਤੋਂ 10,000 ਈ.ਪੂ. ਦੇ ਵਿਚਕਾਰਲੇ ਸਮੇਂ ਦੇ ਔਜ਼ਾਰ ਮਿਲੇ ਹਨ। ਇਸ ਦੇ ਨਾਲ ਹੀ ਹੱਡੀਆਂ ਦੇ ਉਪਕਰਣ ਅਤੇ ਪਸ਼ੂਆਂ ਦੇ ਅਵਸ਼ੇਸ਼ ਵੀ ਮਿਲੇ ਹਨ। ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜਿਲ੍ਹੇ ਦੀ ਬੇਲਨ ਘਾਟੀ ਵਿਚੋਂ ਮਿਲੇ ਪਸ਼ੂਆਂ ਸਦੇ ਅਵਸ਼ੇਸ਼ਾ ਤੋਂ ਇਹ ਅੰਦਾਜ਼ਾ ਲੱਗਿਆ ਹੈ ਕਿ ਬੱਕਰੀ, ਭੇਡ, ਗਾਂ,ਮੱਝ ਆਦਿ ਪਸ਼ੂ ਪਾਲੇ ਜਾਂਦੇ ਸਨ।
ਨਵਾਂ ਪੱਥਰ ਯੁਗ
ਭਾਰਤ ਵਿਚ ਨਵੇ ਪੱਥਰ ਯੁਗ ਦੇ ਅਵਸ਼ੇਸ਼ ਲਗਭਗ 6000 ਈ.ਪੂ. ਤੋਂ 1000 ਈ.ਪੂ. ਦੇ ਹਨ। ਵਿਕਾਸ ਦੀ ਇਹ ਲੜੀ ਭਾਰਤੀ ਉਪ-ਮਹਾਂਦੀਪ ਵਿਚ ਕੁਝ ਦੇਰ ਨਾਲ ਹੀ ਆਈ। ਭਾਰਤ ਵਿਚ ਨਵੇ ਪੱਥਰ ਯੁਗ ਦਾ ਥਾਂ ਬੂਰਜਹੋਮ (ਕਸ਼ਮੀਰ) ਵਿਚ ਪਾਇਆ ਗਿਆ ਹੈ। ਭਾਰਤ ਵਿਚ ਨਵੇ ਪੱਥਰ ਯੁਗ ਦੇ ਪ੍ਰਮੁੱਖ ਚਾਰ ਸਥਾਨ ਹਨ
Remove ads
ਤਾਂਬਾ ਪੱਥਰ ਯੁਗ
ਨਵੇ ਪੱਥਰ ਯੁਗ ਦਾ ਅੰਤ ਹੁੰਦਿਆਂ ਹੀ ਧਾਤਾਂ ਦੇ ਪ੍ਰਯੋਗ ਸ਼ੁਰੂ ਹੋ ਗਿਆ। ਤਾਂਬਾ ਪੱਥਰ ਯੁਗ ਵਿਚ ਤਾਂਬਾ ਅਤੇ ਪੱਥਰ ਦੋਵੇਂ ਹਥਿਆਰ ਬਣਾਉਣ ਲਈ ਵਰਤੇ ਜਾਣੇ ਸ਼ੁਰੂ ਹੋ ਗਏ ਸਨ। ਭਾਰਤ ਵਿਚ ਇਸਦੀਆਂ ਬਸਤੀਆਂ ਪੂਰਬੀ ਰਾਜਸਥਾਨ, ਪੱਛਮੀ ਮੱਧਪ੍ਰਦੇਸ਼, ਪੱਛਮੀ ਮਹਾਰਾਸ਼ਟਰ ਅਤੇ ਦੱਖਣੀ ਭਾਰਤ ਵਿਚ ਮਿਲਦੀਆਂ ਹਨ
ਪਿੱਤਲ/ਕਾਂਸੀ ਯੁਗ
20ਵੀਂ ਸਦੀ ਦੇ ਸ਼ੁਰੂ ਵਿਚ ਮੰਨਿਆ ਜਾਂਦਾ ਸੀ ਕਿ ਵੈਦਿਕ ਸਭਿਅਤਾ ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਹੈ। ਪਰ ਸਰ ਦਯਾਰਾਮ ਸਾਹਨੀ ਦੀ ਨਿਗਰਾਨੀ ਵਿਚ ਹੋਈ ਹੜੱਪਾ (ਪਾਕਿਸਤਾਨੀ ਪੰਜਾਬ ਦੇ ਮਿੰਟਗੂਰਮੀ ਜਿਲ੍ਹੇ ਵਿਚ) ਦੀ ਖੁਦਾਈ ਵਿਚ ਪਤਾ ਚੱਲਿਆ ਕਿ ਭਾਰਤ ਦੀ ਸਭ ਤੋਂ ਪਰਾਣੀ ਸਭਿਅਤਾ ਸਿੰਧੂ ਘਾਟੀ ਸੱਭਿਅਤਾ ਹੈ। ਇਸ ਵਿਚ ਪਿਤਲ ਦੇ ਬਹੁਤ ਔਜ਼ਾਰ ਮਿਲੇ, ਇਸ ਕਰਕੇ ਇਸਨੂੰ ਪਿੱਤਲ/ਕਾਂਸੀ ਯੁਗ ਕਿਹਾ ਜਾਂਦਾ ਹੈ। ਮੋਹਿਨਜੋਦੜੋ ਵੀ ਇਸ ਦਾ ਹੀ ਭਾਗ ਹੈ।
ਵੈਦਿਕ ਕਾਲ
ਭਾਰਤ ਵਿਚ ਆਰੀਅਨ ਈ.ਪੂ. ਦੇ ਅਖੀਰੀ ਸਮੇਂ ਵਿਚ ਆਏ। ਇਨ੍ਹਾਂ ਦੀ ਪਹਿਲੀ ਖੇਪ ਰਿਗਵੈਦਿਕ ਆਰੀਅਨ ਅਖਵਾਉਂਦੀ ਹੈ। ਰਿਗਵੇਦ ਦੀ ਰਚਨਾ ਇਸ ਕਾਲ ਵਿਚ ਹੋਈ। ਆਰੀਆ ਲੋਕ ਭਾਰਤੀ-ਯੋਰਪੀ ਭਾਸ਼ਾ ਬੋਲਦੇ ਸਨ। ਇਸੇ ਸ਼ਾਖਾ ਦੀ ਭਾਸ਼ਾ ਅੱਜ ਵੀ ਭਾਰਤ, ਈਰਾਨ ਅਤੇ ਯੂਰਪ ਵਿਚ ਬੋਲੀ ਜਾਂਦੀ ਹੈ। ਰਿਗਵੇਦ ਦੀਆਂ ਕੁਝ ਗੱਲਾਂ ਅਵੈਸਤਾ ਵਿਚ ਵੀ ਮਿਲਦੀਆਂ ਹਨ। ਅਵੈਸਤਾ ਈਰਾਨੀ ਭਾਸ਼ਾ ਦਾ ਗ੍ਰੰਥ ਹੈ। ਦੋਵਾਂ ਗ੍ਰੰਥਾਂ ਵਿਚ ਬਹੁਤ ਸਾਰੇ ਦੇਵਤਿਆਂ ਅਤੇ ਸਮਾਜਿਕ ਵਰਗਾਂ ਦਾ ਨਾਮ ਮਿਲਦਾ ਹੈ।
Remove ads
ਬੁੱਧ ਅਤੇ ਜੈਨ ਧਰਮ
ਛੇਵੀ ਈ.ਪੂ. ਤੱਕ ਵੈਦਿਕ ਕਰਮ-ਕਾਂਡਾਂ ਦਾ ਅਸਰ ਘੱਟ ਹੋ ਗਿਆ। ਇਸਦੇ ਫਲਸਰੂਪ ਕਈ ਧਾਰਮਿਕ ਪੰਥਕਾਂ ਅਤੇ ਸੰਪਰਦਾਵਾਂ ਦੀ ਸਥਾਪਨਾ ਹੋ ਗਈ। ੳੁਸ ਸਮੇਂ ਦੀਆਂ ਲਗਭਗ 62 ਸੰਪਰਦਾਵਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ। ਪਰ ਇਨ੍ਹਾਂ ਵਿਚੋਂ ਦੋ ਹੀ ਲੰਬੇ ਸਮੇਂ ਤੱਕ ਪ੍ਰਭਾਵਿਤ ਕਰ ਸਕੀਆਂ - ਬੁੱ।ਧ ਅਤੇ ਜੈਨ
ਜੈਨ ਧਰਮ
ਜੈਨ ਧਰਮ ਦੇ ਦੋ ਤੀਰਥਕਰ ਰਿਸ਼ਭਨਾਥ ਅਤੇ ਅਰਿਸ਼ਟਨੇਮੀ ਦਾ ਉਲੇਖ ਰਿਗਵੇਦ ਵਿਚ ਮਿਲਦਾ ਹੈ। ਪਰਸ਼ਵਨਾਥ ਜੈਨ ਧਰਮ ਦੇ 23ਵੇਂ ਗੱਦੀਨਵੀਸ਼ ਅਤੇ ਭਗਵਾਨ ਮਹਾਵੀਰ 24ਵੇਂ ਅਤੇ ਆਖਰੀ ਗੱਦੀਨਵੀਸ਼ ਸਨ। ਮਹਾਵੀਰ ਦਾ ਜਨਮ ਲਗਭਗ 540 ਈ.ਪੂ. ਵਿਚ ਵੈਸ਼ਾਲੀ ਦੇ ਕੋਲ ਕੂੰਡਗ੍ਰਾਮ ਵਿਚ ਹੋਇਆ। ਇਨ੍ਹਾਂ ਨੂੰ 42 ਸਾਲ ਦੀ ਉਮਰ ਵਿਚ ਪਰਮ ਗਿਆਨ ਪ੍ਰਾਪਤ ਹੋਇਆ।
ਮਹਾਵੀਰ ਨੇ ਪਰਸ਼ਵਨਾਥ ਦੇ ਚਾਰ ਸਿਧਾਂਤ ਨੂੰ ਮੰਨਿਆ -
- ਅਹਿਸਾ
- ਅਮਰਸ਼ਾਹ ਭਾਵ ਝੂਠ ਨਾ ਬੋਲਣਾ
- ਅਸਤੇਯ ਭਾਵ ਚੋਰੀ ਨਾ ਕਰਨਾ
- ਤਿਆਗ
- ਬ੍ਰਹਮਚਾਰ ਭਾਵ ਇੰਦਰੀਆਂ ਉਪਰ ਕੰਟਰੋਲ
ਬੁੱਧ ਧਰਮ
ਜੈਨ ਧਰਮ ਦੀ ਤਰ੍ਹਾਂ ਇਸ ਦਾ ਮੂਲ ਵੀ ਉਚ ਖੱਤਰੀ ਪਰਿਵਾਰ ਤੋਂ ਹੁੰਦਾ ਹੈ। ਗੌਤਮ ਨਾਮ ਨਾਲ ਜਨਮੇ ਮਹਾਤਮਾ ਬੁੱਧ ਦਾ ਜਨਮ 566 ਈ.ਪੂ.ਵਿਚ ਸ਼ਾਕਯਕੂਲ ਦੇ ਰਾਜਾ ਸ਼ੂਧੋਦਨ ਦੇ ਘਰ ਹੋੲਿਆ। ਇਹ ਵੀ ਸੰਸਾਰਿਕ ਜੀਵਨ ਛੱਡ ਕੇ ਇਕ ਦਿਨ ਸੱਚ ਦੀ ਭਾਲ ਵਿਚ ਘਰ ਤੋਂ ਚੱਲ ਪਏ।
ਬੁੱਧ ਧਰਮ ਦਾ ਪ੍ਰਭਾਵ ਭਾਰਤ ਤੋਂ ਬਾਹਰ ਵੀ ਪਿਆ। ਇਸ ਧਰਮ ਨੇ ਅਫ਼ਗ਼ਾਨਿਸਤਾਨ,ਜਪਾਨ, ਚੀਨ ਅਤੇ ਸ੍ਰੀਲੰਕਾ ਵਿਚ ਅਤੇ ਦੱਖਣ-ਪੂਰਵ ਏਸ਼ੀਆ ਵਿਚ ਆਪਣੀ ਪਹਿਚਾਣ ਬਣਾਈ।
Remove ads
ਯੂਨਾਨੀ ਅਤੇ ਫ਼ਾਰਸੀ ਹਮਲੇ
ਉਸ ਸਮੇਂ ਭਾਰਤ ਜਿਆਦਾ ਸੰਗਠਿਤ ਰਾਜ ਨਹੀਂ ਸੀ। ਲਗਾਤਾਰ ਸ਼ਕਤੀਸ਼ਾਲੀ ਹੋ ਰਹੇ ਫ਼ਾਰਸ਼ੀ ਸਾਮਰਾਜ ਦੀ ਨਜ਼ਰ ਭਾਰਤ ਉਪਰ ਪਈ। ਇਸ ਦੌਰਾਨ ਕੁਰੂਸ ਸਾਈਰਸ ਵੇ ਹਿੰਦੂ ਕੁਸ਼ ਦੇ ਦੱਖਣੀ ਰਜਵਾੜਿਆ ਨੂੰ ਆਪਣੇ ਅਧੀਨ ਕਰ ਲਿਆ। ਚੌਥੀ ਈ.ਪੂ. ਵਿਚ ਮਕਦੂਨੀਆ ਦਾ ਰਾਜਾ ਸਿਕੰਦਰ ਪੱਛਮੀ ਏਸ਼ੀਆ ਉਪਰ ਜਿੱਤ ਹਾਸਿਲ ਕਰਦਾ ਭਾਰਤ (ਪੰਜਾਬ) ਆਇਆ ਤਾਂ ਜੇਹਲਮ ਅਤੇ ਝਨਾਬ ਦਰਿਆ ਦੇ ਵਿਚਕਾਰ ਦੇ ਰਾਜੇ ਪੋਰਸ ਨੇ ਇਸਦਾ ਡਟ ਕੇ ਸਾਹਮਣਾ ਕੀਤਾ। ਹਾਰ ਦੇ ਉਪਰੰਤ ਸਿਕੰਦਰ ਨੇ ਪੋਰਸ ਨੂੰ ਪੁਛਿਆ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਕਿਹਾ ਜੋ ਇਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ। ਇਹ ਸੁਣ ਕਿ ਸਿਕੰਦਰ ਨੇ ਪੋਰਸ ਨੂੰ ਜਿਤਿਆ ਜੋਇਆ ਰਾਜ ਵਾਪਿਸ ਕਰ ਦਿਤਾ ਅਤੇ ਵਾਪਿੳ ਚਲਾ ਗਿਆ। ਇਸ ਤੋਂ ਬਾਅਦ ਸਿਕੰਦਰ ਨੇ ਚੰਦਰਗੁਪਤ ਮੋਰੀਆ ਦਾ ਸਾਹਮਣਾ ਕਰਨਾ ਸੀ ਪਰ ਉਸ ਦੀ ਵਿਸ਼ਾਲ ਸੈਨਾ ਦੇਖ ਸਿਕੰਦਰ ਡਰ ਕਾਰਣ ਪਿੱਛੇ ਮੂੜ ਗਿਆ।
Remove ads
ਮਹਾਜਨਪਦ
ਬੁੱਧ ਗ੍ਰੰਥ ਅੰਗੂਤਰ ਨਿਕਾਯ ਦੇ ਅਨੁਸਾਰ ਕੁੱਲ 16 ਮਹਾਜਨਪਦ ਸਨ - ਅਵਨਿਤ, ਅਸ਼ਮਕ, ਅੰਗ, ਕੰਬੋਜ਼, ਕਾਸ਼ੀ, ਕੁਰੁ, ਕੌਸ਼ਲ, ਗੰਧਾਰ, ਚੇਦੀ, ਵਤਸ, ਪੰਚਾਲ, ਮਗਧ, ਮਤਸਯ,ਮੱਲ, ਸੁਰਸੇਨ।
ਮੋਰੀਆ ਵੰਸ਼
ਛੇਵੀ ਈ.ਪੂ. ਸਦੀ ਦੇ ਮੁੱਖ ਰਾਜ - ਮਗਧ, ਕੋਸਲ, ਵਤਸ ਦੇ ਪੌਰਵ ਅਤੇ ਅਵੰਤੀ ਦੇ ਪ੍ਰਘੋਤ। ਚੌਥੀ ਸਦੀ ਵਿਚ ਚੰਦਰਗੁਪਤ ਮੋਰੀਆ ਨੇ ਪੱਛਮੀ ਭਾਰਤ ਨੂੰ ਯੂਨਾਨੀ ਸ਼ਾਸ਼ਕਾਂ ਤੋਂ ਅਜ਼ਾਦ ਕਰਵਾਇਆ। ਇਸ ਤੋਂ ਬਾਅਦ ਉਸਨੇ ਆਪਣਾ ਧਿਆਨ ਮਗਧ ਵੱਲ ਕੇਂਦਰਿਤ ਕੀਤਾ, ਜਿਸ ਉਪਰ ਨੰਦਾਂ ਦਾ ਰਾਜ ਸੀ। ਜੈਨ ਗ੍ਰੰਥ 'ਪਰਿਸ਼ਠ ਪਰਵਨ' ਵਿਚ ਕਿਹਾ ਗਿਆ ਹੈ ਕਿ ਚਾਣਕਿਆ ਦੀ ਸਹਾਇਤਾ ਨਾਲ ਚੰਦਰਗੁਪਤ ਨੇ ਨੰਦ ਰਾਜੇ ਨੂੰ ਹਰਾ ਦਿਤਾ। ਇਸ ਤੋਂ ਬਾਅਦ ਉੁਸ ਨੇ ਸਿਕੰਦਰ ਦੇ ਸੈਨਾਪਤੀ ਸੇਲਯੂਕਸ ਨੂੰ ਹਰਾ ਕੇ ਹੇਰਾਤ,ਕੰਧਾਰ,ਕਾਬੁਲ ਅਤੇ ਬਲੋਚਿਸਤਾਨ (ਪਾਕਿਸਤਾਨ) ਦੇ ਰਾਜਾਂ ਉਪਰ ਅਧਿਕਾਰ ਕਰ ਲਿਆ।
ਚੰਦਰਗੁਪਤ ਤੋਂ ਬਾਅਦ ਬਿੰਦੂਸਾਰ ਦੇ ਪੁਤਰ ਅਸ਼ੋਕ ਨੇ ਮੋਰੀਆ ਵੰਸ਼ ਨੂੰ ਅਾਪਣੇ ਸਿਖਰ 'ਤੇ ਪਹੁੰਚਾ ਦਿਤਾ। ਅਸ਼ੋਕ ਦੇ ਜੀਵਨ ਦਾ ਨਿਰਣਾਇਕ ਯੁੱਧ ਕਲਿੰਗਾ ਦਾ ਯੁੱਧ ਸੀ। ਇਸ ਵਿਚ ਹੋਏ ਨਰਸੰਹਾਰ ਕਾਰਣ ਉਸਨੂੰ ਗਿਲਾਨੀ ਮਹਿਸੂਸ ਹੋਈ ਅਤੇ ਬੁੱਧ ਧਰਮ ਅਪਣਾ ਲਿਆ।
Remove ads
ਮੋਰੀਆ ਵੰਸ਼ ਤੋ ਬਾਅਦ
ਮੋਰੀਆ ਵੰਸ਼ ਦੇ ਪਤਨ ਤੋਂ ਬਾਅਦ ਸ਼ੁੰਗ ਰਾਜਵੰਸ਼ ਨੇ ਸੱਤਾ ਸੰਭਾਲੀ। ਇਨ੍ਹਾਂ ਨੇ 279 ਈ.ਪੂ. ਤੋਂ 85 ਈ.ਪੂ. ਤੱਕ ਸ਼ਾਸਨ ਕੀਤਾ। ਮੰਨਿਆ ਜਾਂਦਾ ਹੈ ਕਿ ਮੋਰੀੳਾ ਵੰਸ਼ ਦੇ ਰਾਜਾ ਬ੍ਰਹਦ੍ਰਥ ਨੂੰ ਉਸਦੇ ਹੀ ਸੈਨਾਪਤੀ ਪੂਸ਼ਯਮੁਤਰ ਨੇ ਕਤਲ ਕਰ ਦਿਤਾ ਅਤੇ ਆਪਣਾ ਰਾਜ ਸਥਾਪਿਤ ਕਰ ਲਿਆ।
ਪੂਸ਼ਯਮੁਤਰ ਦੇ ਸ਼ਾਸਨਕਾਲ ਵਿਚ ਪੱਛਮ ਤੋਂ ਯਵਨਾਂ ਦਾ ਹਮਲਾ ਹੋਇਆ। ਇਸ ਕਾਲ ਦੇ ਮੀਨੇ ਜਾਣ ਵਾਲੇ ਵਿਆਕਰਨਕਾਰ ਪਤੰਜਲੀ ਨੇ ਇਸ ਹਮਲੇ ਦਾ ਜ਼ਿਕਰ ਕੀਤਾ ਹੈ। ਕਾਲੀਦਾਸ ਨੇ ਵੀ ਮਾਲਵਿਕਾਗ੍ਰਿਮਿਤ੍ਰਮ ਵਿਚ ਵਸੂਮਿੱਤਰ ਦੇ ਨਾਲ ਯਵਨਾਂ ਦੇ ਯੁੱਧ ਦਾ ਵਰਣਨ ਕੀਤਾ ਹੈ। ਇਨ੍ਹਾਂ ਹਮਲਾਵਰਾਂ ਨੇ ਭਾਰਤ ਉਪਰ ਕਬਜਾ ਕਰ ਲਿਆ। ਕੁਝ ਭਾਰਤੀ-ਯੂਨਾਨੀ ਸ਼ਾਸਕ- ਯੁਥੀਡੇਮਸ, ਡੇਮੇਟਿਯਸ ਅਤੇ ਮਿਨਾਂਡਰ ਆਦਿ। ਇਸ ਤੋਂ ਬਾਅਦ ਪਹਲਵੋਂ ਦਾ ਰਾਜ ਆਇਆ। ਪਰ ਇਨ੍ਹਾਂ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ। ਕਨਿਸ਼ਕ ਇਸ ਵੰਸ਼ ਦਾ ਸਭ ਤੋਂ ਪ੍ਰਸਿਧ ਰਾਜਾ ਸੀ।
ਸਮਕਾਲੀ ਦੱਖਣੀ ਭਾਰਤ
ਦੱਖਣ ਵਿਚ ਚੇਰ, ਪਾਂਡਛ ਅਤੇ ਚੋਲ ਵੰਸ਼ ਵਿਚ ਸੱਤਾ ਦਾ ਸੰਘਰਸ਼ ਚੱਲ ਰਿਹਾ ਸੀ। ਸੰਗਮ ਸਾਹਿਤ ਇਸ ਸਮੇਂ ਦਾ ਅਮੂਲ ਧਰੋਹਰ ਸੀ। ਤਿਰੂਵਲੂਵਰ ਦੁਆਰਾ ਰਚਿਤ ਤਿਰੂਕੁੱਲਰ ਤਾਮਿਲ ਭਾਸ਼ਾ ਦਾ ਪ੍ਰਸਿਧ ਗ੍ਰੰਥ ਮੰਨਿਆ ਜਾਂਦਾ ਹੈ। ਇਸ ਸਮੇਂ ਇਥੇ ਧਾਰਮਿਕ ਸੰਪਰਦਾਵਾਂ ਦਾ ਪ੍ਰਚਲਨ ਸੀ ਜਿਵੇਂ - ਵੈਸ਼ਨਵ, ਸ਼ੈਵ,ਬੁੱਧ ੳਤੇ ਜੈਨ ਆਦਿ।
ਗੁਪਤ ਕਾਲ
ਸੰਨ 320 ਈ. ਵਿਚ ਚੰਦਰਗੁਪਤ ਪਹਿਲਾ ਆਪਣੇ ਪਿਤਾ ਘਟੋਤਕੱਚ ਤੋਂ ਬਾਅਦ ਰਾਜਾ ਬਣਿਆ ਜਿਸਨੇ ਗੁਪਤ ਵੰਸ਼ ਦੀ ਨੀਂਹ ਰੱਖੀ। ਇਸ ਤੋਂ ਬਾਅਦ ਸਮੁਦਰਗੁਪਤ (340 ਈ.), ਚੰਦਰਗੁਪਤ ਦਿਤੀਆ, ਕੁਮਾਰਗੁਪਤ ਪਹਿਲਾ ਅਤੇ ਸਕੰਦਗੁਪਤ ਸ਼ਾਸਕ ਬਣੇ। ਇਸ ਤੋਂ ਬਾਅਦ ਲਗਭਗ 100 ਸਾਲ ਤੱਕ ਗੁਪਤ ਵੰਸ਼ ਦਾ ਅਸਤਿਤਵ ਬਣਿਆ ਰਿਹਾ। 606 ਈ.ਵਿਚ ਹਰਸ਼ ਦੇ ਉਦੇ ਹੋਣ ਤੱਕ ਕਿਸੇ ਇਕ ਪ੍ਰਮੁੱਖ ਸੱਤਾ ਦੀ ਘਤਟ ਰਹੀ। ਇਸ ਕਾਲ ਦਾ ਸਭ ਤੋਂ ਪ੍ਰਤਾਪੀ ਰਾਜਾ ਸਮੁਦਰਗੁਤ ਰਿਹਾ ਜਿਸਦੇ ਸ਼ਾਸਨ ਕਾਲ ਵਿਚ ਭਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ।
ਗਿਆਰਵੀਂ ਅਤੇ ਬਾਰਵੀਂ ਸਦੀ ਵਿਚ ਭਾਰਤੀ ਕਲਾ, ਭਾਸ਼ਾ ਅਤੇ ਧਰਮ ਦਾ ਪ੍ਰਚਾਰ ਦੱਖਣੀ-ਪੂਰਬੀ ਏਸ਼ੀਆ ਵਿਚ ਵੀ ਹੋਇਆ।
Remove ads
ਨੋਟ
- ਉਪਨੋਟ
ਹਵਾਲੇ
ਸਰੋਤ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads