ਫ਼ਰਾਂਜ਼ ਕਾਫ਼ਕਾ

ਬੋਹਿਮੀਅਨ ਨਾਵਲਕਾਰ ਅਤੇ ਛੋਟੀ-ਕਹਾਣੀ ਲੇਖਕ From Wikipedia, the free encyclopedia

ਫ਼ਰਾਂਜ਼ ਕਾਫ਼ਕਾ
Remove ads

ਫ਼ਰਾਂਜ਼ ਕਾਫ਼ਕਾ (3 ਜੁਲਾਈ 1883 – 3 ਜੂਨ 1924) ਜਰਮਨ ਭਾਸ਼ੀ ਬੋਹੇਮੀਆਈ ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਸੀ, ਜਿਸਨੂੰ ਕਿ 20ਵੀ ਸਦੀ ਦੇ ਸਾਹਿਤ ਦੇ ਸਭ ਤੋਂ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸਦੇ ਕੰਮ ਯਥਾਰਥਵਾਦ ਅਤੇ ਕਲਪਨਾ ਦੇ ਤੱਤਾਂ ਦਾ ਮੇਲ ਹਨ, ਜਿਸ ਵਿੱਚ ਉਸਦੇ ਨਾਇਕ ਨਾ ਸਮਝ ਆਉਣ ਵਾਲੀਆਂ ਸਮਾਜਿਕ ਅਫ਼ਸਰਸ਼ਾਹੀ ਤਾਕਤਾਂ ਦੇ ਵਿੱਚ ਅਜੀਬ ਜਾਂ ਵਿਲੱਖਣ ਹਾਲਤਾਂ ਦਾ ਸਾਹਮਣਾ ਕਰਦੇ ਹਨ, ਅਤੇ ਇਨ੍ਹਾਂ ਨੂੰ ਉਪਰਾਮਤਾ, ਹੋਂਦ ਦੀ ਚਿੰਤਾ (Existential anxiety), ਦੋਸ਼ ਅਤੇ ਵਿਅਰਥਤਾ (Absurdity) ਨਾਲ ਸਮਝਿਆ ਜਾਂਦਾ ਹੈ।[3][4] ਉਸਦੇ ਸਭ ਤੋਂ ਵਧੀਆ ਕੰਮਾਂ ਵਿੱਚ ਦ ਮੈਟਾਮੌਰਫੋਸਿਸ (ਰੁਪਾਂਤਰਨ), ਦ ਟ੍ਰਾਇਲ (ਮੁਕੱਦਮਾ) ਅਤੇ ਦ ਕਾਸਲ (ਕਿਲ੍ਹਾ) ਸ਼ਾਮਿਲ ਹਨ। ਅੰਗਰੇਜ਼ੀ ਦਾ ਸ਼ਬਦ Kafkaesque ਨੂੰ ਉਸਦੀਆਂ ਲਿਖਤਾਂ ਵਰਗੀਆਂ ਹਾਲਤਾਂ ਬਿਆਨ ਕਰਨ ਦੇ ਲਈ ਵਰਤਿਆ ਜਾਂਦਾ ਹੈ, ਅਤੇ ਇਹ ਸ਼ਬਦ ਉਸਦੇ ਨਾਮ ਤੋਂ ਲਿਆ ਗਿਆ ਹੈ।

ਵਿਸ਼ੇਸ਼ ਤੱਥ ਫ਼ਰਾਂਜ਼ ਕਾਫ਼ਕਾ, ਜਨਮ ...

ਕਾਫ਼ਕਾ ਦਾ ਜਨਮ ਇੱਕ ਮੱਧਵਰਤੀ ਅਸ਼ਕਨਾਜ਼ੀ ਯਹੂਦੀ ਪਰਿਵਾਰ ਵਿੱਚ ਪਰਾਗ ਵਿੱਚ ਹੋਇਆ ਜੋ ਕਿ ਬੋਹੇਮੀਆ ਦੇ ਸਾਮਰਾਜ ਦੀ ਰਾਜਧਾਨੀ ਸੀ ਅਤੇ ਇਹ ਆਸਟ੍ਰੋ-ਹੰਗਰੇਆਈ ਸਾਮਰਾਜ ਦਾ ਹਿੱਸਾ ਸੀ, ਅਤੇ ਹੁਣ ਇਹ ਚੈੱਕ ਗਣਰਾਜ ਦੀ ਰਾਜਧਾਨੀ ਹੈ। ਉਸਨੇ ਇੱਕ ਵਕੀਲ ਵੱਜੋਂ ਸਿਖਲਾਈ ਲਈ ਅਤੇ ਆਪਣੀ ਕਾਨੂੰਨੀ ਪੜ੍ਹਾਈ ਪੂਰੀ ਕਰਨ ਪਿੱਛੋਂ ਉਹ ਇੱਕ ਬੀਮਾ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ, ਜਿਸ ਕਾਰਨ ਉਸਨੂੰ ਵਾਧੂ ਸਮੇਂ ਵਿੱਚ ਹੀ ਲਿਖਣ ਲਈ ਮਜਬੂਰ ਹੋਣਾ ਪਿਆ। ਆਪਣੇ ਜੀਵਨ ਦੇ ਦੌਰਾਨ ਕਾਫ਼ਕਾ ਨੇ ਆਪਣੇ ਪਰਿਵਾਰ ਅਤੇ ਨੇੜਲੇ ਦੋਸਤਾਂ ਨੂੰ ਸੈਂਕੜੇ ਖ਼ਤ ਲਿਖੇ, ਜਿਸ ਵਿੱਚ ਉਸਦਾ ਪਿਤਾ ਵੀ ਸ਼ਾਮਿਲ ਸੀ, ਜਿਸ ਨਾਲ ਉਸਦਾ ਰਿਸ਼ਤਾ ਤਣਾਅਪੂਰਨ ਅਤੇ ਰਸਮੀ ਸੀ। ਉਸਦਾ ਰਿਸ਼ਤਾ ਕਈ ਕੁੜੀਆਂ ਨਾਲ ਹੋਇਆ ਪਰ ਉਸਦਾ ਵਿਆਹ ਨਹੀਂ ਹੋਇਆ। ਉਸਦੀ ਮੌਤ 1924 ਵਿੱਚ 40 ਸਾਲਾਂ ਦੀ ਉਮਰ ਵਿੱਚ ਟੀਬੀ ਦੇ ਕਾਰਨ ਹੋਈ।

ਕਾਫ਼ਕਾ ਦੇ ਕੁਝ ਕੰਮ ਉਸਦੇ ਜਿਉਦਿਆਂ ਪ੍ਰਕਾਸ਼ਿਤ ਹੋ ਚੁੱਕੇ ਸਨ, ਜਿਸ ਵਿੱਚ ਉਸਦਾ ਕਹਾਣੀ ਸੰਗ੍ਰਿਹ ਕਨਟੈਂਪਲੇਸ਼ਨ ਅਤੇ ਏ ਕੰਟਰੀ ਡੌਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਉਸਦਾ ਲਘੂ-ਨਾਵਲ ਦ ਮੈਟਾਮੌਰਫੋਸਿਸ ਵੀ ਇੱਕ ਸਾਹਿਤਿਕ ਰਸਾਲੇ ਵਿੱਚ ਛਪਿਆ ਸੀ, ਪਰ ਇਹ ਕੋਈ ਜਨਤਕ ਧਿਆਨ ਨਾ ਖਿੱਚ ਸਕਿਆ। ਆਪਣੀ ਵਸੀਅਤ ਵਿੱਚ ਕਾਫ਼ਕਾ ਨੇ ਆਪਣੇ ਦੋਸਤ ਅਤੇ ਕਾਰਜ-ਕਰਤਾ ਮੈਕਸ ਬਰੌਦ ਨੂੰ ਕਿਹਾ ਸੀ ਕਿ ਉਹ ਉਸਦੇ ਅਧੂਰੇ ਕੰਮਾਂ ਨੂੰ ਨਸ਼ਟ ਕਰ ਦੇਵੇ, ਜਿਸ ਵਿੱਚ ਉਸਦੇ ਨਾਵਲ ਦ ਕਾਸਲ, ਦ ਟ੍ਰਾਇਲ ਅਤੇ ਅਮੇਰਿਕਾ ਵੀ ਸ਼ਾਮਿਲ ਸਨ, ਪਰ ਬਰੌਦ ਨੇ ਉਸਦੀਆਂ ਇਨ੍ਹਾਂ ਹਦਾਇਤਾਂ ਦੀ ਪਰਵਾਹ ਨਾ ਕੀਤੀ। ਉਸਦੇ ਕੰਮਾਂ ਨੇ 20ਵੀਂ ਅਤੇ 21ਵੀਂ ਸਦੀ ਦੌਰਾਨ ਵਿਸ਼ਾਲ ਸ਼੍ਰੇਣੀ ਦੇ ਲੇਖਕਾਂ, ਆਲੋਚਕਾਂ, ਕਲਾਕਾਰਾਂ ਅਤੇ ਫ਼ਿਲਾਸਫ਼ਰਾਂ ਨੂੰ ਪ੍ਰਭਾਵਿਤ ਕੀਤਾ ਹੈ।

ਕਾਫ਼ਕਾ ਦੀ ਬਹੁ-ਪ੍ਰਚੱਲਤ ਰਚਨਾਵਾਂ ਵਿੱਚੋਂ ਕੁੱਝ ਹਨ - ਕਾਇਆਪਲਟ (Metamorphosis), ਦ ਟ੍ਰਾਇਲ (The Trial), ਏ ਹੰਗਰ ਆਰਟਿਸਟ (A Hunger Artist), ਦ ਕੈਸਲ (The Castle), ਦ ਰੈਬੈਲ (The Rebel) ਆਦਿ।

Remove ads

ਜੀਵਨ

ਕਾਫ਼ਕਾ ਦਾ ਜਨਮ ਪਰਾਗ, ਬੋਹੀਮਿਆ ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ ਯਹੂਦੀ ਪਰਿਵਾਰ ਵਿੱਚ ਹੋਇਆ। ਆਪਣੇ ਛੇ ਭੈਣ-ਭਰਾਵਾਂ 'ਚੋਂ ਫ਼ਰਾਂਜ਼ ਸਭ ਤੋਂ ਵੱਡਾ ਸੀ। ਫ਼ਰਾਂਜ਼ ਦੇ ਦੋ ਭਰਾ ਜੌਰਜ ਤੇ ਹੀਨਰਿਕ ਸਨ ਜੋ ਬਚਪਨ ਵਿੱਚ ਹੀ ਮਰ ਗਏ ਸਨ ਅਤੇ ਤਿੰਨ ਭੈਣਾਂ ਗੈਬਰੀਐਲ ("ਐਲੀ") (1889-1944), ਵੈਲੇਰੀ ("ਵੈਲੀ") (1890-1942) ਤੇ ਔਟਿਲੀ ("ਔਟਲਾ") (1892-1943) ਸਨ। ਇਹ ਸਾਰੇ ਦੂਸਰੇ ਵਿਸ਼ਵ ਯੁੱਧ ਦੌਰਾਨ ਹੌਲੋਕੌਸਟ ਵਿੱਚ ਮਾਰੇ ਗਏ ਸਨ। ਵੈਲੀ ਨੂੰ 1942 ਵਿੱਚ ਪੋਲੈਂਡ ਦੇ ਲੌਡ੍ਜ਼ ਗੈਟੋ Łódź Ghetto ਵਿੱਚ ਭੇਜ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਉਸ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਮਿਲੀ।

ਫ਼ਰਾਂਜ਼ ਦੇ ਪਿਤਾ, ਹਰਮਨ ਕਾਫ਼ਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਉਂਦੇ ਸਨ ਅਤੇ ਮਾਂ, ਜੂਲੀ ਉਹਨਾਂ (ਹਰਮਨ) ਦਾ ਹੱਥ ਵਟਾਉਂਦੀ ਸੀ। ਉਸ ਦੇ ਪਿਤਾ ਨੂੰ ਲੰਬਾ-ਚੌੜਾ, ਸਵਾਰਥੀ ਤੇ ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਾਫ਼ਕਾ ਨੇ ਖੁਦ ਆਪ ਕਿਹਾ ਸੀ ਕਿ ਉਸ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ਼ ਦੀ ਬੁਲੰਦੀ, ਭਾਸ਼ਣ ਕਲਾ, ਆਤਮ-ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਚੇਤੰਨ ਅਤੇ ਮਨੁੱਖੀ ਸੁਭਾਅ ਦੇ ਗਿਆਨ ਵਿੱਚ ਇੱਕ ਸੱਚੇ ਕਾਫ਼ਕਾ ਸਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads