ਫ਼ਹਦ ਮੁਸਤਫ਼ਾ
From Wikipedia, the free encyclopedia
Remove ads
ਫ਼ਹਦ ਮੁਸਤਫ਼ਾ (ਉਰਦੂ: فہد مصطفیٰ, ਸਿੰਧੀ: ؛ فهد مصطفیٰ ਜਨਮ 26 ਜੂਨ 1983)[1] ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਨਿਰਮਾਤਾ ਅਤੇ ਮੇਜ਼ਬਾਨ ਹੈ ਜੋ ਖੇਡ ਸ਼ੋਅ ਜੀਤੋ ਪਾਕਿਸਤਾਨ ਦੀ ਮੇਜ਼ਬਾਨੀ ਲਈ ਜਾਣਿਆ ਜਾਂਦਾ ਹੈ, ਜੋ ਏਆਰਵਾਈ ਡਿਜੀਟਲ ਤੇ ਪ੍ਰਸਾਰਿਤ ਹੁੰਦਾ ਹੈ।[2]
Remove ads
ਅਰੰਭ ਦਾ ਜੀਵਨ
ਫ਼ਹਦ ਮੁਸਤਫ਼ਾ ਦਾ ਜਨਮ ਸਿੰਧੀ ਅਦਾਕਾਰ ਸਲਾਹੁਦੀਨ ਟੂਨਿਓ ਦੇ ਘਰ ਇੱਕ ਸਿੰਧੀ ਪਰਿਵਾਰ ਵਿੱਚ 26 ਜੂਨ 1983 ਨੂੰ ਹੋਇਆ ਸੀ।[3][4] ਉਸ ਦੇ ਦੋ ਭਰਾ ਅਤੇ ਇੱਕ ਭੈਣ ਹੈ।[5]
ਉਸਨੇ ਫਾਰਮਾਸਿਸਟ ਬਣਨ ਦੀ ਪੜ੍ਹਾਈ ਕੀਤੀ, ਪਰ ਆਪਣੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੱਤੀ।[6]
ਕਰੀਅਰ
ਫ਼ਹਦ ਮੁਸਤਫ਼ਾ ਸਭ ਤੋਂ ਪਹਿਲਾਂ ਸ਼ੀਸ਼ੇ ਕਾ ਮਹਿਲ ਵਿੱਚ ਵੇਖਿਆ ਗਿਆ ਸੀ।[1] 2008 ਵਿੱਚ, ਉਸਨੇ ਟੈਲੀਵਿਜ਼ਨ ਨਿਰਮਾਣ ਵਿੱਚ ਉੱਦਮ ਕੀਤਾ। ਉਸਦੇ ਚਰਚਿਤ ਟੈਲੀਵੀਯਨ ਸੀਰੀਅਲ ਵਿੱਚਹਾਲ-ਏ-ਦਿਲ, ਬਹੂ ਰਾਣੀ, ਐ ਦਹਿਸ਼ਿਤ-ਏ-ਜਨੂੰਨ, ਮਾਸੁਰੀ, ਆਸ਼ਤੀ, ਪੁਲ ਸੀਰਾਤ, ਮਸਤਾਨਾ ਮਾਹੀ, ਮੈਂ ਅਬਦੁਲ ਕਾਦਿਰ ਹੂੰ ਅਤੇ ਕੋਈ ਨਹੀਂ ਅਪਨਾ ਸ਼ਾਮਲ ਹਨ।[7] ਉਹ ਸਾਲ 2014 ਤੋਂ ਬਾਅਦ ਪ੍ਰਸਿੱਧ ਖੇਡ ਪ੍ਰਦਰਸ਼ਨ ਜੀਤੋ ਪਾਕਿਸਤਾਨ ਦਾ ਮੌਜੂਦਾ ਮੇਜ਼ਬਾਨ ਹੈ।[8]
ਉਸਨੇ ਕਰਾਚੀ ਵਿੱਚ 2013 ਵਿੱਚ ਪਹਿਲੇ ਹਮ ਅਵਾਰਡ ਸਮਾਰੋਹ ਅਤੇ ਦੂਜਾ ਏਆਰਵਾਈ ਫਿਲਮ ਅਵਾਰਡਜ਼ 2016 ਦੁਬਈ ਦੀ ਮੇਜ਼ਬਾਨੀ ਕੀਤੀ। 2017 ਵਿੱਚ, ਉਸਨੇ ਕਰਾਚੀ ਕਿੰਗਜ਼, ਪਾਕਿਸਤਾਨ ਸੁਪਰ ਲੀਗ ਟੀਮ ਦੀ ਫਰੈਂਚਾਇਜ਼ੀ ਲਈ ਉਦਘਾਟਨ ਸਮਾਰੋਹ ਦੀ ਮੇਜ਼ਬਾਨੀ ਕੀਤੀ।[9] ਫਿਰ ਉਸ ਨੇ ਦੁਬਈ ਵਿੱਚ 2017 ਪਾਕਿਸਤਾਨ ਸੁਪਰ ਲੀਗ ਦੇ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਵੀ ਕੀਤੀ।[10]
ਉਸਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਾਲ 2014 ਵਿੱਚ ਨਿਰਦੇਸ਼ਕ ਨਬੀਲ ਕੁਰੈਸ਼ੀ ਦੀ ਨਾ ਮਾਲੂਮ ਅਫਰਾਦ ਨਾਲ ਕੀਤੀ ਸੀ। ਇਸ ਨੂੰ ਬਾਕਸ ਆਫਿਸ 'ਤੇ ਹਿੱਟ ਘੋਸ਼ਿਤ ਕੀਤਾ ਗਿਆ ਸੀ।[11] 2016 ਵਿੱਚ, ਉਸਨੇ ਅੰਜੁਮ ਸ਼ਹਿਜ਼ਾਦ ਦੀ ਮਾਹ ਈ ਮੀਰ ਅਤੇ ਕੁਰੈਸ਼ੀ ਦੇ ਐਕਟਰ ਇਨ ਲਾਅ ਅਭਿਨੈ ਕੀਤਾ ਸੀ। ਐਕਟਰ ਇਨ ਲਾਅ ਨੇ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕੀਤਾ[12][13][14] ਅਤੇ 16 ਵੇਂ ਲੱਕਸ ਸਟਾਈਲ ਐਵਾਰਡਜ਼ ਵਿੱਚ ਫਿਲਮ ਆਫ ਦਿ ਈਅਰ ਅਵਾਰਡ ਜਿੱਤਿਆ, ਜਿੱਥੇ ਮੁਸਤਫ਼ਾ ਨੇ ਫਿਲਮ ਵਿੱਚ ਆਪਣੀ ਭੂਮਿਕਾ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਵੀ ਜਿੱਤਿਆ। ਫਿਰ ਉਸ ਨੇ ਸ਼ਰਮਨ ਓਬੈਦ-ਚਿਨੋਈ ਦੀ ਐਨੀਮੇਟਡ ਫਿਲਮ 3 ਬਹਾਦਰ: ਦਿ ਬੇਵਫ਼ਾ ਦਾ ਬਾਬਾਮ ਵਿੱਚ ਅਵਾਜ਼ ਦਿੱਤੀ ਸੀ।[15]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads