ਬੁਢਲਾਡਾ

ਮਾਨਸਾ ਜ਼ਿਲ੍ਹੇ ਦਾ ਸ਼ਹਿਰ From Wikipedia, the free encyclopedia

Remove ads

ਬੁਢਲਾਡਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਕ ਸ਼ਹਿਰ ਅਤੇ ਨਗਰ ਕੌਂਸਲ ਹੈ। ਮਾਲਵੇ ਦਾ ਇਹ ਸ਼ਹਿਰ ਪੰਜਾਬ ਦੇ ਦੱਖਣ ਵਿਚ ਦਿੱਲੀ-ਫਿਰੋਜ਼ਪੁਰ ਰੇਲ ਮਾਰਗ ਉੱਤੇ ਸਥਿਤ ਹੈ। ਹਰਿਆਣਾ ਰਾਜ ਦੀ ਸੀਮਾ ਇਸ ਸ਼ਹਿਰ ਤੋਂ 25 ਕਿ.ਮੀ. ਦੀ ਦੂਰੀ ਤੇ ਹੈ। ਬੁਢਲਾਡਾ ਭਾਰਤ ਦੀ 'ਕਪਾਹ ਦੀ ਪੱਟੀ' ਵਿਚ ਸਥਿਤ ਹੈ ਅਤੇ ਏਸ਼ੀਆ ਦੀਆਂ ਕਪਾਹ ਦੀਆਂ ਵੱਡੀਆਂ ਮੰਡੀਆਂ ਵਿੱਚੋਂ ਇਕ ਹੈ।ਇਹ ਸ਼ਹਿਰ ਬਹੁਤ ਪੁਰਾਣੇ ਸ਼ਹਿਰਾਂ ਚ ਵੀ ਗਿਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਬੁਢਲਾਡਾ ਬੁਢਲਾਡਾਸ਼ਿਵ ਨਗਰੀ, ਦੇਸ਼ ...
Remove ads

ਨਾਮਕਰਨ

ਅੱਜ ਤੋਂ ਲਗਪਗ 700 ਸਾਲ ਪਹਿਲਾਂ ਇਸ ਸਥਾਨ ਤੇ ਜੰਗਲ ਹੋਇਆ ਕਰਦਾ ਸੀ। ਦੋ ਗੁੱਜਰ ਸਕੇ ਭਰਾਵਾਂ ਨੇ ਜਿਨ੍ਹਾਂ ਦੇ ਨਾਮ ਬੁੱਢਾ ਅਤੇ ਲਾਡਾ ਸੀ। ਇਹਨਾਂ ਭਰਾਵਾਂ ਨੇ ਰਲ ਕੇ ਇਸ ਪਿੰਡ ਨੂੰ ਵਸਾਇਆ ਸੀ, ਜਿਸ ਕਾਰਨ ਇਹਨਾ ਭਰਾਵਾਂ ਦੇ ਨਾਮ ’ਤੇ ਪਿੰਡ ਦਾ ਨਾਮ ਬੁਢਲਾਡਾ ਪੈ ਗਿਆ।

ਭੂਗੋਲ

ਬੁਢਲਾਡਾ ਦੀ ਔਸਤ ਉਚਾਈ 211 ਮੀਟਰ ਹੈ। ਇਹ 29.93°N 75.57°E / 29.93; 75.57.[1] ਤੇ ਸਥਿਤ ਹੈ।

ਮੌਸਮ

ਗਰਮੀਆਂ ਵਿਚ ਇਥੋਂ ਦਾ ਤਾਪਮਾਨ 46 ਡਿਗਰੀ ਸੈਲਸੀਅਸ ਅਤੇ ਸਰਦੀਆਂ ਵਿੱਚ 3 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਇਥੋਂ ਦਾ ਔਸਤਨ ਤਾਪਮਾਨ 25 ਡਿਗਰੀ ਸੈਲਸੀਅਸ ਹੈ। ਇੱਥੇ ਸਲਾਨਾ 435 ਮਿ.ਮੀ. ਵਰਖਾ ਹੁੰਦੀ ਹੈ।

ਇਤਿਹਾਸਕ ਮਹੱਤਤਾ

ਮੁਗ਼ਲਾਂ ਦੇ ਰਾਜ ਸਮੇਂ ਬੁਢਲਾਡਾ ਪਿੰਡ ਵਿੱਚ ਇਕ ਕਿਲ੍ਹਾ ਮੌਜੂਦ ਸੀ। ਲਗਪਗ ਤੇਰਵੀਂ ਸਦੀ ਦੇ ਨੇੜੇ 12 ਪਿੰਡ ਇਸ ਪਿੰਡ ਦੀ ਜਾਗੀਰ ਵਿਚ ਸ਼ਾਮਲ ਸਨ। ਪੰਜਾਬ ਉਪਰ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ ਜਿਸ ਕਾਰਨ ਇਸ ਪਿੰਡ ਨੂੰ 1850 ਦੇ ਕਰੀਬ ਜ਼ਿਲ੍ਹਾ ਕਰਨਾਲ ਵਿੱਚ ਸ਼ਾਮਲ ਕੀਤਾ ਗਿਆ। ਕਰਨਾਲ ਇਸ ਪਿੰਡ ਤੋਂਂ ਦੂਰ ਸੀ ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਸੀ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਨੂੰ ਹਿਸਾਰ ਤਹਿਸੀਲ ਵਿੱਚ ਸ਼ਾਮਲ ਕੀਤਾ ਗਿਆ। ਆਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ 1675 ਵਿਚ ਇਸ ਪਿੰਡ ਵਿੱਚੋਂ ਦੀ ਗੁਜ਼ਾਰੇ ਸਨ। ਓਹਨਾਂ ਦੀ ਯਾਦ ਨੂੰ ਸਮਰਪਿਤ ਇਕ ਗੁਰਦੁਆਰਾ ਬਣਾਇਆ ਗਿਆ ਹੈ। ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਸਰਗਰਮੀਆਂ ਦਾ ਗੜ੍ਹ ਸੀ।[2] ਭਾਰਤ ਵਿਚ ਰੋਹਤਕ ਤੋਂ ਬਾਅਦ ਫ਼ੌਜੀ ਭਰਤੀਆਂ ਵਿਚ ਇਹ ਦੂਜਾ ਵੱਡਾ ਕੇਂਦਰ ਸੀ। ਇਹ ਚੜ੍ਹਦੇ ਪੰਜਾਬ ਦੀ ਇਕ ਵੱਡੀ ਮੰਡੀ ਸੀ ।

Remove ads

ਆਵਾਜਾਈ

ਬੁਢਲਾਡਾ ਰਾਸ਼ਟਰੀ ਰਾਜਮਾਰਗ ੧੪੮-ਬੀ (NH-148B) ਅਤੇ ਪੰਜਾਬ ਰਾਜ ਹਾਈਵੇਅ-੨੧ (SH-21) ਉੱਤੇ ਸਥਿਤ ਹੈ। ਇਸ ਸ਼ਹਿਰ ਦਾ ਰੇਲਵੇ ਸਟੇਸ਼ਨ 1895 ਵਿਚ ਸਥਾਪਤ ਹੋਇਆ ਸੀ ਅਤੇ ਇਹ ਇਸ ਸ਼ਹਿਰ ਨੂੰ ਮਾਨਸਾ, ਬਠਿੰਡਾ, ਫਿਰੋਜ਼ਪੁਰ, ਦਿੱਲੀ, ਮੁੰਬਈ,‌ ਕੋਲਕਾਤਾ ਨਾਲ ਜੋੜਦਾ ਹੈ। ਇਥੇ ਪੈਪਸੂ ਰੋਡਵੇਜ਼ ਦਾ ਡਿੱਪੂ ਵੀ ਮੌਜੂਦ ਹੈ।

ਜਨਸੰਖਿਆ

2011 ਦੀ ਭਾਰਤੀ ਮਰਦਮਸ਼ੁਮਾਰੀ ਅਨੁਸਾਰ ਬੁਢਲਾਡਾ ਦੀ ਅਬਾਦੀ 26,172 ਹੈ ਜਿਨ੍ਹਾਂ ਵਿਚੋਂ ਮਰਦਾਂ ਦੀ ਗਿਣਤੀ 13,832 ਅਤੇ ਇਸਤਰੀਆਂ ਦੀ ਗਿਣਤੀ 12,340 ਹੈ। ਇਥੋਂ ਦੀ ਸਾਖਰਤਾ ਦਰ 80.2% ਹੈ: ਪੁਰਸ਼ ਸਾਖਰਤਾ 84.8% ਅਤੇ ਇਸਤਰੀ ਸਾਖਰਤਾ 75.1% ਹੈ।

ਸਿੱਖਿਅਕ ਅਦਾਰੇ

ਇੱਥੇ ਸਰਕਾਰੀ ਅਤੇ ਨਿੱਜੀ ਸਿੱਖਿਅਕ ਸੰਸਥਾਵਾਂ ਮੋਜੂਦ ਹਨ ।

ਸਕੂਲਾਂ ਦੀ ਸੂਚੀ

  1. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਬੁਢਲਾਡਾ
  2. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਬੁਢਲਾਡਾ
  3. ਡੀ.ਏ.ਵੀ. ਪਬਲਿਕ ਸਕੂਲ, ਬੁਢਲਾਡਾ
  4. ਮਨੂ ਵਾਟਿਕਾ ਸਕੂਲ, ਬੁਢਲਾਡਾ
  5. ਡੀ.ਏ.ਵੀ. ਮਾਡਲ ਸਕੂਲ, ਬੁਢਲਾਡਾ
  6. ਸ੍ਰੀ ਹਿਤਾਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ, ਬੁਢਲਾਡਾ
  7. ਐੱਸ.ਕੇ.ਡੀ. ਮੈਮੋਰੀਅਲ ਪਬਲਿਕ ਸਕੂਲ, ਬੁਢਲਾਡਾ

ਕਾਲਜਾਂ ਦੀ ਸੂਚੀ

  1. ਗੁਰੂ ਨਾਨਕ ਕਾਲਜ, ਬੁਢਲਾਡਾ
  2. ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਬੁਢਲਾਡਾ
Remove ads

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads