ਬੁਸ਼ਰਾ ਰਹਿਮਾਨ

From Wikipedia, the free encyclopedia

Remove ads

ਬੁਸ਼ਰਾ ਰਹਿਮਾਨ (ਜਨਮ ਅਗਸਤ 29, 1994)[1] ਇੱਕ ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਹੈ। ਉਸ ਨੇ ਕਈ ਪ੍ਰਸਿੱਧ ਕਿਤਾਬਾਂ ਲਿਖੀਆਂ ਹਨ।[2][3][4] ਉਸ ਨੂੰ 2007 ਵਿੱਚ ਪਾਕਿਸਤਾਨੀ ਰਾਸ਼ਟਰਪਤੀ ਕੋਲੋਂ ਸਿਤਾਰਾ-ਏ-ਇਮਤਿਆਜ ਸਨਮਾਨ ਵੀ ਮਿਲ ਚੁੱਕਿਆ ਹੈ।[5]

ਵਿਸ਼ੇਸ਼ ਤੱਥ ਬੁਸ਼ਰਾ ਰਹਿਮਾਨبشریٰ رحمٰن, ਜਨਮ ...
Remove ads

ਜੀਵਨ

ਉਸ ਨੇ ਆਪਣਾ ਰਾਜਨੀਤਕ ਜੀਵਨ ਰਾਜ ਅਸੈਂਬਲੀ ਤੋਂ 1983 ਵਿੱਚ ਸ਼ੁਰੂ ਕੀਤਾ ਅਤੇ ਪੰਜਾਬ ਅਸੈਂਬਲੀ ਦੀ ਤਿੰਨ ਵਾਰ ਮੈਂਬਰ ਚੁਣੀ ਗਈ। ਉਹ ਨੈਸ਼ਨਲ ਅਸੈਂਬਲੀ ਦੀ ਵੀ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਤੋਂ ਮੈਂਬਰ ਹੈ।[6]

ਰਾਜਨੀਤਿਕ ਜੀਵਨ

ਉਹ 1985 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਸੀ।[7]

ਉਹ 1988 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਦੁਬਾਰਾ ਚੁਣੀ ਗਈ ਸੀ।[8]

ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਲਈ 2002 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਰਾਖਵੀਂ ਸੀਟ 'ਤੇ ਪਾਕਿਸਤਾਨ ਮੁਸਲਿਮ ਲੀਗ ਦੀ ਉਮੀਦਵਾਰ ਵਜੋਂ ਚੁਣੀ ਗਈ ਸੀ।[9][10][11]

ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ, ਪਾਕਿਸਤਾਨ ਮੁਸਲਿਮ ਲੀਗ ਦੀ ਉਮੀਦਵਾਰ ਵਜੋਂ, 2008 ਵਿੱਚ ਹੋਈਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਰਾਖਵੀਂ ਸੀਟ ਉੱਤੇ ਦੁਬਾਰਾ ਚੁਣੀ ਗਈ ਸੀ।[12][13]

Remove ads

ਸਨਮਾਨ

  • ਅਪਰੈਲ 2004 ਵਿੱਚ ਭਾਰਤ ਵਲੋਂ ਸਾਹਿਰ ਲੁਧਿਆਣਵੀ ਗੋਲਡ ਮੈਡਲ ਮਿਲਿਆ[14]
  • ਪਾਕਿਸਤਾਨ ਦਾ ਰਾਸ਼ਟਰਪਤੀ ਸਨਮਾਨ ਸਿਤਾਰਾ-ਏ-ਇਮਤਿਆਜ[5] on Saturday, March 24, 2007
  • ਮਾਰਚ 3, 2012, ਅਦੀਬ ਇੰਟਰਨੈਸ਼ਨਲ ਲੁਧਿਆਣਾ ਵਲੋਂ ਮਲਕਾ-ਏ-ਸੁਖਨ ਸਨਮਾਨ[5] on Saturday, March 24, 2007

ਨਾਵਲ

  • ਅੱਲ੍ਹਾ ਮੀਆਂ ਜੀ
  • ਬਹਿਸ਼ਤ
  • ਬਰਾਹ ਏ ਰਾਸ਼ਤ
  • ਬਟ ਸ਼ਿਕਨ
  • ਚਾਂਦ ਸੇ ਨਾ ਖੇਲੋ
  • ਚਾਰਾ ਗਰ
  • ਚੁਪ
  • ਏਕ ਅਵਾਰਾ ਕੀ ਖਾਤਿਰ
  • ਖੁਬਸੂਰਤ
  • ਕਿਸ ਮੋੜ ਪਰ ਮਿਲੇ ਹੋ
  • ਲਾਜ਼ਵਲ
  • ਲਾਲਾ ਸੇਹਰਾਈ
  • ਲਗਨ
  • ਪਿਆਸ
  • ਸ਼ਰਮਿਲੀ
  • ਤੇਰੇ ਸੰਗ ਦਰ ਕੀ ਤਲਾਸ਼ ਥੀ
  • ਤੁਕ ਤੁਕ ਦੀਦਮ ਟੋਕੀਓ

ਹੋਰ ਦੇਖੋ

  • ਪਾਕਿਸਤਾਨੀ ਲੇਖਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads